
ਅਮਰੀਕਾ ਦੇ ਕੈਲੀਫੋਰਨੀਆਂ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿਚ ਇਕ ਸਿੱਖ ਵਿਅਕਤੀ ਨੂੰ ਮੁਸਲਮਾਨ ਸਮਝ ਕੇ...
ਨਿਊਯਾਰਕ : ਅਮਰੀਕਾ ਦੇ ਕੈਲੀਫੋਰਨੀਆਂ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿਚ ਇਕ ਸਿੱਖ ਵਿਅਕਤੀ ਨੂੰ ਮੁਸਲਮਾਨ ਸਮਝ ਕੇ ਨਸਲੀ ਹਮਲੇ ਦਾ ਨਿਸ਼ਾਨਾ ਬਣਾਇਆ ਗਿਆ। ਮੁਲਜ਼ਮ ਨੇ ਸਿੱਖ ਵਿਅਕਤੀ ਨੂੰ ਬੇਰਹਿਮੀ ਨਾਲ ਕੁੱਟਦੇ ਹੋਏ ਉਸ ਦੇ ਚਿਹਰੇ ਉਤੇ ਗਰਮ ਕੌਫ਼ੀ ਤੱਕ ਸੁੱਟ ਦਿਤੀ। ਸਥਾਨਕ ਮੀਡੀਆ ਰਿਪੋਰਟ ਮੁਤਾਬਕ ਬੀਤੇ ਬੁੱਧਵਾਰ ਮੈਰਿਸਵਿਲੇ ਰਾਤ ਦੇ ਦੋ ਵਜੇ ਕ੍ਰਾਇਨ ਨੇ ਸਟੋਰ 'ਤੇ ਪਹੁੰਚ ਕੇ ਖ਼ੁਦ ਕੌਫ਼ੀ ਤਿਆਰ ਕੀਤੀ, ਜਿੱਥੇ ਸਿੱਖ ਵਿਅਕਤੀ ਕਲਰਕ ਵਜੋਂ ਨੌਕਰੀ ਕਰਦਾ ਹੈ।
ਜਦੋਂ ਕ੍ਰਾਇਨ ਬਗ਼ੈਰ ਪੈਸੇ ਦਿਤੇ ਉੱਥੋਂ ਜਾਣ ਲੱਗਾ ਤਾਂ ਸਿੱਖ ਕਲਰਕ ਨੇ ਉਸ ਨੂੰ ਰੋਕਿਆ। ਕ੍ਰਾਇਨ ਨੇ ਉਸ ਦੇ ਘਸੁੰਨ ਮਾਰਿਆ ਤੇ ਫਰਾਰ ਹੋਣ ਤੋਂ ਪਹਿਲਾਂ ਕਲਰਕ ਦੇ ਚਿਹਰੇ 'ਤੇ ਤੱਤੀ ਕੌਫ਼ੀ ਸੁੱਟ ਦਿਤੀ। ਪੁਲਿਸ ਅਧਿਕਾਰੀਆਂ ਨੇ ਸੀਸੀਟੀਵੀ ਤਸਵੀਰਾਂ ਦੇ ਆਧਾਰ 'ਤੇ ਕ੍ਰਾਇਨ ਦੀ ਗ੍ਰਿਫ਼ਤਾਰੀ ਕੀਤੀ ਤੇ ਪੁੱਛਗਿੱਛ ਵਿਚ ਉਸ ਦੇ ਇਕ ਹੋਰ ਹਮਲਾ ਵਿਚ ਸ਼ਾਮਲ ਹੋਣ ਬਾਰੇ ਵੀ ਪਤਾ ਲੱਗਾ। ਇਸ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਹ ਮੁਸਲਮਾਨਾਂ ਨੂੰ ਨਫ਼ਰਤ ਕਰਦਾ ਹੈ ਤੇ ਉਸ ਨੇ ਸਿੱਖ ਨੂੰ ਵੀ ਮੁਸਲਮਾਨ ਹੋਣ ਦੇ ਭੁਲੇਖੇ ਮਾਰ ਬੈਠਾ।
ਜੌਹਨ ਕ੍ਰਾਇਨ ਨੂੰ ਯੂਬਾ ਸਿਟੀ ਜੇਲ੍ਹ ਵਿਚ ਬੰਦ ਕਰ ਦਿਤਾ ਗਿਆ ਹੈ ਤੇ ਉਸ ਦੇ ਨਸਲੀ ਹਮਲੇ ’ਤੇ ਹੋਰ ਧਾਰਾਵਾਂ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਉੱਧਰ, ਸਿੱਖ ਜਥੇਬੰਦੀਆਂ ਨੇ ਇਸ ਹਮਲੇ ਦੀ ਨਿਖੇਧੀ ਕੀਤੀ ਤੇ ਪੁਲਿਸ ਵਲੋਂ ਹਮਲੇ ਨੂੰ ਨਸਲੀ ਮੰਨਦੇ ਹੋਏ ਕੀਤੀ ਕਾਰਵਾਈ 'ਤੇ ਤਸੱਲੀ ਵੀ ਪ੍ਰਗਟਾਈ।