ਅਰੀਹਾ ਸਤੰਬਰ 2021 ਤੋਂ ਜੁਗੈਂਡਮਟ ਦੀ ਕਸਟਡੀ ਵਿਚ ਹੈ
ਬਰਲਿਨ: ਪੈਨਕੋ ਦੀ ਇਕ ਅਦਾਲਤ ਨੇ 27 ਮਹੀਨਿਆਂ ਦੀ ਅਰੀਹਾ ਸ਼ਾਹ ਨੂੰ ਉਸ ਦੇ ਮਾਪਿਆਂ ਨੂੰ ਵਾਪਸ ਕਰਨ ਤੋਂ ਇਨਕਾਰ ਕਰ ਦਿਤਾ ਅਤੇ ਉਸ ਨੂੰ ਜਰਮਨ ਯੂਥ ਕੇਅਰ (ਜੁਗੈਂਡਮਟ) ਨੂੰ ਸੌਂਪ ਦਿਤਾ। ਅਰੀਹਾ ਸਤੰਬਰ 2021 ਤੋਂ ਜੁਗੈਂਡਮਟ ਦੀ ਕਸਟਡੀ ਵਿਚ ਹੈ। ਇਕ ਰੀਪੋਰਟ ਵਿਚ ਕਿਹਾ ਗਿਆ ਹੈ ਕਿ ਅਦਾਲਤ ਨੇ ਜਰਮਨ ਰਾਜ ਨੂੰ ਅਰੀਹਾ ਦੀ ਕਸਟਡੀ ਦਿਤੀ ਹੈ ਅਤੇ ਉਸ ਦੇ ਮਾਤਾ-ਪਿਤਾ ਦੇ ਇਸ ਦਾਅਵੇ ਨੂੰ ਖਾਰਜ ਕਰ ਦਿਤਾ ਕਿ ਉਨ੍ਹਾਂ ਨੂੰ "ਅਚਾਨਕ" ਸੱਟਾਂ ਲੱਗੀਆਂ ਸਨ।
ਇਹ ਵੀ ਪੜ੍ਹੋ: ਜਲੰਧਰ 'ਚ ਮਾਪਿਆਂ ਤੋਂ ਘਰ ਖ਼ਾਲੀ ਕਰਵਾਉਣ ਪਹੁੰਚੀ ਧੀ, ਲਗਾਏ ਕੁੱਟਮਾਰ ਦੇ ਇਲਜ਼ਾਮ
ਰੀਪੋਰਟ 'ਚ ਕਿਹਾ ਗਿਆ ਹੈ ਕਿ ਅਰੀਹਾ ਦੇ ਮਾਤਾ-ਪਿਤਾ ਨੇ ਭਾਰਤ ਸਰਕਾਰ 'ਤੇ ਭਰੋਸਾ ਜਤਾਇਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਡਾ. ਜੈਸ਼ੰਕਰ ਉਨ੍ਹਾਂ ਦੇ ਬੱਚੇ ਨੂੰ ਭਾਰਤ ਵਾਪਸ ਲਿਆਉਣ ਲਈ ਯਤਨ ਕਰਨਗੇ। ਉਨ੍ਹਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ, "ਅੱਜ ਤੋਂ ਅਸੀਂ ਅਰੀਹਾ ਨੂੰ 140 ਕਰੋੜ ਭਾਰਤੀਆਂ ਨੂੰ ਸੌਂਪਦੇ ਹਾਂ।"
ਇਹ ਵੀ ਪੜ੍ਹੋ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਵਨਿਯੁਕਤ ਜਥੇਦਾਰ ਗਿਆਨੀ ਰਘਬੀਰ ਸਿੰਘ 22 ਜੂਨ ਨੂੰ ਸੰਭਾਲਣਗੇ ਸੇਵਾ
ਇਕ ਹੋਰ ਰੀਪੋਰਟ ਵਿਚ ਕਿਹਾ ਗਿਆ ਹੈ ਕਿ ਲੜਕੀ ਦੇ ਮਾਤਾ-ਪਿਤਾ ਨੇ ਪਹਿਲਾਂ ਉਸ ਦੀ ਕਸਟਡੀ ਦੀ ਮੰਗ ਕੀਤੀ, ਪਰ ਬਾਅਦ ਵਿਚ ਉਸ ਨੂੰ ਭਾਰਤੀ ਭਲਾਈ ਸੇਵਾਵਾਂ ਨੂੰ ਸੌਂਪਣ ਦੀ ਬੇਨਤੀ ਕੀਤੀ। ਰੀਪੋਰਟ ਵਿਚ ਕਿਹਾ ਗਿਆ ਹੈ ਕਿ ਮਾਤਾ-ਪਿਤਾ ਜਾਂ ਭਾਰਤੀ ਕਲਿਆਣ ਸੇਵਾਵਾਂ ਨੂੰ ਕਸਟਡੀ ਦੇਣ ਤੋਂ ਇਨਕਾਰ ਕਰਦੇ ਹੋਏ, ਅਦਾਲਤ ਨੇ ਅਰੀਹਾ ਦੀਆਂ ਦੋ ਸੱਟਾਂ ਵੱਲ ਇਸ਼ਾਰਾ ਕੀਤਾ। ਅਪ੍ਰੈਲ 2021 ਵਿਚ ਨਹਾਉਂਦੇ ਸਮੇਂ ਉਸ ਦੇ ਸਿਰ ਅਤੇ ਪਿੱਠ ਵਿਚ ਸੱਟਾਂ ਲੱਗੀਆਂ ਅਤੇ ਸਤੰਬਰ 2021 ਵਿਚ ਉਸ ਦੇ ਜਣਨ ਅੰਗਾਂ ਵਿਚ ਸੱਟਾਂ ਲੱਗੀਆਂ।
ਇਹ ਵੀ ਪੜ੍ਹੋ: ਡੱਡੂ ਮਾਜਰਾ ਦੇ ਵਿਕਾਸ 'ਚ ਰੁਕਾਵਟ ਪਾਉਣ 'ਚ ਕਾਂਗਰਸ ਅਤੇ ਭਾਜਪਾ ਦੀ ਭੂਮਿਕਾ ਦਾ 'ਆਪ' ਨੇ ਕੀਤਾ ਪਰਦਾਫਾਸ਼!
ਇਸ ਤੋਂ ਪਹਿਲਾਂ 2 ਜੂਨ ਨੂੰ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਅਰੀਹਾ ਦਾ ਜਰਮਨ ਪਾਲਣ-ਪੋਸ਼ਣ ਵਿਚ ਰਹਿਣਾ ਅਤੇ ਉਸ ਦੇ ਸਮਾਜਿਕ, ਸੱਭਿਆਚਾਰਕ ਅਤੇ ਭਾਸ਼ਾਈ ਅਧਿਕਾਰਾਂ ਦੀ "ਉਲੰਘਣਾ" ਭਾਰਤ ਸਰਕਾਰ ਅਤੇ ਉਸਦੇ ਮਾਪਿਆਂ ਲਈ ਡੂੰਘੀ ਚਿੰਤਾ ਦਾ ਵਿਸ਼ਾ ਹੈ। 2 ਜੂਨ ਨੂੰ ਹੀ 19 ਸਿਆਸੀ ਪਾਰਟੀਆਂ ਦੇ 59 ਸੰਸਦ ਮੈਂਬਰਾਂ ਨੇ ਭਾਰਤ ਵਿਚ ਜਰਮਨੀ ਦੇ ਰਾਜਦੂਤ ਡਾਕਟਰ ਫਿਲਿਪ ਐਕਰਮੈਨ ਨੂੰ ਪੱਤਰ ਵੀ ਲਿਖਿਆ ਸੀ। ਇਸ ਵਿਚ ਜਰਮਨ ਨੂੰ ਅਰੀਹਾ ਨੂੰ ਭਾਰਤ ਵਾਪਸ ਭੇਜਣ ਦੀ ਬੇਨਤੀ ਕੀਤੀ ਗਈ ਸੀ।