
ਸੋਨੇ ਦੇ ਭੰਡਾਰ ਦੇ ਮਾਮਲੇ ਵਿਚ ਭਾਰਤ ਚੋਟੀ ਦੇ 10 ਦੇਸ਼ਾਂ ਵਿਚ ਸ਼ਾਮਲ ਹੈ।
ਨਵੀਂ ਦਿੱਲੀ: ਸੋਨੇ ਪ੍ਰਤੀ ਭਾਰਤੀਆਂ ਦਾ ਪਿਆਰ ਜੱਗ ਜਾਹਰ ਹੈ। ਦੁਨੀਆਂ ਵਿਚ ਸੋਨੇ ਦੀ ਸੱਭ ਤੋਂ ਵੱਧ ਖਪਤ ਚੀਨ ਵਿਚ ਹੁੰਦੀ ਹੈ, ਉਸ ਤੋਂ ਬਾਅਦ ਭਾਰਤ ਦਾ ਨੰਬਰ ਆਉਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਦੁਨੀਆਂ ਦੇ ਕਿਹੜੇ ਦੇਸ਼ ਕੋਲ ਸੱਭ ਤੋਂ ਵੱਧ ਸੋਨੇ ਦਾ ਭੰਡਾਰ ਹੈ? ਜਵਾਬ ਹੈ ਅਮਰੀਕਾ। ਦੁਨੀਆਂ ਦੇ ਸੱਭ ਤੋਂ ਸ਼ਕਤੀਸ਼ਾਲੀ ਦੇਸ਼ ਅਤੇ ਸੱਭ ਤੋਂ ਵੱਡੀ ਅਰਥਵਿਵਸਥਾ ਅਮਰੀਕਾ ਦੇ ਸਰਕਾਰੀ ਖਜ਼ਾਨੇ 'ਚ 8,133 ਟਨ ਸੋਨਾ ਹੈ। ਇਸ ਮਾਮਲੇ ਵਿਚ ਦੁਨੀਆਂ ਦਾ ਕੋਈ ਹੋਰ ਦੇਸ਼ ਅਮਰੀਕਾ ਦੇ ਨੇੜੇ ਵੀ ਨਹੀਂ ਹੈ। ਇਸ ਸੂਚੀ 'ਚ ਦੂਜੇ ਨੰਬਰ 'ਤੇ ਜਰਮਨੀ ਹੈ, ਜਿਸ ਦੇ ਕੇਂਦਰੀ ਬੈਂਕ ਦੇ ਖਜ਼ਾਨੇ 'ਚ 3,355 ਟਨ ਸੋਨਾ ਹੈ। ਸੋਨੇ ਦੇ ਭੰਡਾਰ ਦੇ ਮਾਮਲੇ ਵਿਚ ਭਾਰਤ ਚੋਟੀ ਦੇ 10 ਦੇਸ਼ਾਂ ਵਿਚ ਸ਼ਾਮਲ ਹੈ।
ਇਹ ਵੀ ਪੜ੍ਹੋ: ਘਰ ਜਵਾਈ ਹੀ ਨਿਕਲਿਆ ਮਾਂ-ਧੀ ਦਾ ਕਾਤਲ; 5 ਏਕੜ ਜ਼ਮੀਨ ਪਿਛੇ ਦਿਤਾ ਵਾਰਦਾਤ ਨੂੰ ਅੰਜਾਮ
ਵਰਲਡ ਆਫ ਸਟੈਟਿਸਟਿਕਸ ਮੁਤਾਬਕ ਸੱਭ ਤੋਂ ਜ਼ਿਆਦਾ ਸੋਨੇ ਦਾ ਭੰਡਾਰ ਰੱਖਣ ਵਾਲੇ ਦੇਸ਼ਾਂ ਦੀ ਸੂਚੀ 'ਚ ਇਟਲੀ ਤੀਜੇ ਨੰਬਰ 'ਤੇ ਹੈ। ਇਸ ਯੂਰਪੀ ਦੇਸ਼ ਕੋਲ 2,452 ਟਨ ਸੋਨੇ ਦਾ ਭੰਡਾਰ ਹੈ। ਫਰਾਂਸ ਕੋਲ 2,437 ਟਨ ਸੋਨਾ ਹੈ ਅਤੇ ਉਹ ਇਸ ਸੂਚੀ ਵਿਚ ਪੰਜਵੇਂ ਨੰਬਰ 'ਤੇ ਹੈ। ਅਗਲਾ ਨੰਬਰ ਰੂਸ ਦਾ ਹੈ। ਰੂਸ ਕੋਲ 2,330 ਟਨ ਸੋਨਾ ਹੈ। ਪਿਛਲੇ ਸਾਲ ਫਰਵਰੀ 'ਚ ਯੂਕਰੇਨ 'ਤੇ ਹਮਲੇ ਤੋਂ ਪਹਿਲਾਂ ਰੂਸ ਨੇ ਦੂਜੇ ਦੇਸ਼ਾਂ ਕੋਲ ਪਏ ਅਪਣੇ ਸੋਨੇ ਦੇ ਭੰਡਾਰ ਨੂੰ ਵਾਪਸ ਮੰਗਵਾ ਲਿਆ ਸੀ। ਦੁਨੀਆਂ ਦੀ ਦੂਜੀ ਸੱਭ ਤੋਂ ਵੱਡੀ ਅਰਥਵਿਵਸਥਾ ਵਾਲਾ ਦੇਸ਼ ਚੀਨ ਇਸ ਸੂਚੀ 'ਚ ਛੇਵੇਂ ਨੰਬਰ 'ਤੇ ਹੈ। ਇਸ ਕੋਲ 2,113 ਟਨ ਸੋਨੇ ਦਾ ਭੰਡਾਰ ਹੈ।
ਇਹ ਵੀ ਪੜ੍ਹੋ: ਸਾਧੂਆਂ ਨਾਲ ਭਰੀ ਮਾਰੂਤੀ ਨਾਲ ਵਾਪਰਿਆ ਹਾਦਸਾ, 1 ਸਾਧੂ ਦੀ ਮੌਤ, 4 ਜ਼ਖ਼ਮੀ
ਯੂਰਪ ਦੇ ਇਕ ਛੋਟੇ ਜਿਹੇ ਦੇਸ਼ ਸਵਿਟਜ਼ਰਲੈਂਡ ਕੋਲ 1,040 ਟਨ ਸੋਨਾ ਹੈ। ਇਸ ਸੂਚੀ ਵਿਚ ਅਗਲਾ ਨਾਂਅ ਜਾਪਾਨ ਦਾ ਹੈ। ਦੁਨੀਆਂ ਦੀ ਤੀਜੀ ਸੱਭ ਤੋਂ ਵੱਡੀ ਅਰਥਵਿਵਸਥਾ ਵਾਲੇ ਦੇਸ਼ ਜਾਪਾਨ ਕੋਲ 846 ਟਨ ਸੋਨੇ ਦਾ ਭੰਡਾਰ ਹੈ। ਭਾਰਤ ਇਸ ਸੂਚੀ ਵਿਚ ਨੌਵੇਂ ਨੰਬਰ 'ਤੇ ਹੈ। ਭਾਰਤ ਕੋਲ 797 ਟਨ ਸੋਨਾ ਭੰਡਾਰ ਹੈ ਪਰ ਵਰਲਡ ਗੋਲਡ ਕਾਉਂਸਿਲ ਮੁਤਾਬਕ ਭਾਰਤ ਵਿਚ ਆਮ ਲੋਕਾਂ ਕੋਲ ਕਰੀਬ 25,000 ਟਨ ਸੋਨਾ ਹੈ, ਜੋ ਕਿ ਦੁਨੀਆਂ ਵਿਚ ਸੱਭ ਤੋਂ ਵੱਧ ਹੈ। ਦੁਨੀਆਂ ਦਾ ਤਕਰੀਬਨ ਨੌਂ ਤੋਂ ਦਸ ਫ਼ੀ ਸਦੀ ਸੋਨਾ ਭਾਰਤੀਆਂ ਕੋਲ ਹੈ।
ਇਹ ਵੀ ਪੜ੍ਹੋ: ਫਿਰੋਜ਼ਪੁਰ ਸਰਹੱਦ 'ਤੇ ਹੜ੍ਹ ਕਾਰਨ ਵਧਾਈ ਸੁਰੱਖਿਆ, ਪਾਣੀ ਕਾਰਨ ਤਸਕਰ ਅਤੇ ਘੁਸਪੈਠੀਆਂ ਉਠਾ ਸਕਦੇ ਹਨ ਫਾਇਦਾ
ਡਬਲਯੂਜੀਸੀ ਇੰਡੀਆ ਦੇ ਐਮ.ਡੀ. ਸੋਮਸੁੰਦਰਮ ਪੀ.ਆਰ. ਦਾ ਕਹਿਣਾ ਹੈ ਕਿ ਦੋ ਸਾਲ ਪਹਿਲਾਂ ਕੀਤੇ ਗਏ ਇਕ ਅਧਿਐਨ ਅਨੁਸਾਰ, ਭਾਰਤ ਵਿਚ ਲਗਭਗ 21,000-23,000ਟਨ ਸੋਨਾ ਸੀ। ਹੁਣ ਇਸ ਦੇ 24,000-25,000ਟਨ ਤਕ ਪਹੁੰਚਣ ਦਾ ਅਨੁਮਾਨ ਹੈ। ਸੋਨੇ ਦੇ ਭੰਡਾਰ ਦੇ ਮਾਮਲੇ ਵਿਚ ਭਾਰਤ ਤੋਂ ਬਾਅਦ ਨੀਦਰਲੈਂਡ (612 ਟਨ), ਤੁਰਕੀ (440 ਟਨ), ਤਾਈਵਾਨ (424 ਟਨ), ਪੁਰਤਗਾਲ (383 ਟਨ), ਉਜ਼ਬੇਕਿਸਤਾਨ (377 ਟਨ), ਸਾਊਦੀ ਅਰਬ (323 ਟਨ) ਅਤੇ ਕਜ਼ਾਕਿਸਤਾਨ (314 ਟਨ) ਦਾ ਨੰਬਰ ਆਉਂਦਾ ਹੈ।) ਕੜਿਆਂ ਮੁਤਾਬਕ ਆਰਥਕ ਸੰਕਟ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਕੋਲ ਇਸ ਸਾਲ ਦੀ ਦੂਜੀ ਤਿਮਾਹੀ 'ਚ 64.66 ਟਨ ਸੋਨਾ ਸੀ। ਯਾਨੀ ਭਾਰਤ ਕੋਲ ਪਾਕਿਸਤਾਨ ਨਾਲੋਂ 12 ਗੁਣਾ ਜ਼ਿਆਦਾ ਸੋਨਾ ਹੈ। ਇਸੇ ਤਰ੍ਹਾਂ ਵੈਨੇਜ਼ੁਏਲਾ ਕੋਲ 161 ਟਨ ਸੋਨੇ ਦਾ ਭੰਡਾਰ ਹੈ।