ਜ਼ੁਕਰਬਰਗ ਨੂੰ ਫੇਸਬੁਕ ਚੇਅਰਮੈਨ ਅਹੁਦੇ ਤੋਂ ਹਟਾਉਣ ਦੀ ਮੰਗ
Published : Nov 17, 2018, 7:08 pm IST
Updated : Nov 17, 2018, 7:08 pm IST
SHARE ARTICLE
Mark Zuckerberg
Mark Zuckerberg

ਫੇਸਬੁਕ ਵਲੋਂ ਅਪਣੀ ਆਲੋਚਨਾ ਨੂੰ ਦਬਾਉਣ ਲਈ ਪਬਲਿਕ ਰਿਲੇਸ਼ਨ (ਪੀਆਰ) ਫਰਮ ਨਿਯੁਕਤ ਕਰਨ ਦੀ ਖਬਰ ਆਉਣ ਤੋਂ ਬਾਅਦ ਨਿਵੇਸ਼ਕਾਂ ਨੇ ਮਾਰਕ ਜ਼ੁਕਰਬਰਗ...

ਵਾਸ਼ਿੰਗਟਨ : (ਭਾਸ਼ਾ) ਫੇਸਬੁਕ ਵਲੋਂ ਅਪਣੀ ਆਲੋਚਨਾ ਨੂੰ ਦਬਾਉਣ ਲਈ ਪਬਲਿਕ ਰਿਲੇਸ਼ਨ (ਪੀਆਰ) ਫਰਮ ਨਿਯੁਕਤ ਕਰਨ ਦੀ ਖਬਰ ਆਉਣ ਤੋਂ ਬਾਅਦ ਨਿਵੇਸ਼ਕਾਂ ਨੇ ਮਾਰਕ ਜ਼ੁਕਰਬਰਗ ਨੂੰ ਚੇਅਰਮੈਨ ਅਹੁਦੇ ਤੋਂ ਅਸਤੀਫਾ ਦੇਣ ਦੀ ਮੰਗ ਕੀਤੀ ਹੈ। ਇਕ ਅਖਬਾਰ ਨੇ ਹਾਲ ਹੀ ਵਿਚ ਇਕ ਰਿਪੋਰਟ ਪ੍ਰਕਾਸ਼ਿਤ ਕਰ ਖੁਲਾਸਾ ਕੀਤਾ ਗਿਆ ਕਿ ਫੇਸਬੁਕ, ਕਈ ਵਾਰ ਅਪਣੀ ਆਲੋਚਨਾਵਾਂ ਨੂੰ ਦਬਾਉਣ ਅਤੇ ਲੋਕਾਂ  ਦੇ ਮਨ ਵਿਚ ਕੰਪਨੀ ਦੇ ਵਿਰੁਧ ਭਰੇ ਗੁੱਸੇ ਨੂੰ ਅਪਣੀ ਵਿਰੋਧੀ ਕੰਪਨੀਆਂ ਦੇ ਵਲ ਮੋੜਨ ਦਾ ਕੰਮ ਕਰਦੀ ਹੈ।

FacebookFacebook

ਫੇਸਬੁਕ ਨੇ ਅਪਣੇ ਆਲੋਚਕ ਐਕਟਿਵਿਸਟਸ ਨੂੰ ਯਹੂਦੀ ਵਿਰੋਧੀ ਸਾਬਤ ਕਰਨ ਅਤੇ ਅਰਬਪਤੀ ਨਿਵੇਸ਼ਕ ਜਾਰਜ ਸੋਰੋਸ ਨਾਲ ਜੋੜਨ ਦੀ ਕੋਸ਼ਿਸ਼ ਵੀ ਕੀਤੀ। ਉਥੇ ਹੀ ਇਕ ਹੋਰ ਅਖਬਾਰ ਨੇ ਅਪਣੀ ਰਿਪੋਰਟ ਵਿਚ ਕਿਹਾ ਹੈ ਕਿ 2016 ਦੇ ਅਮਰੀਕੀ ਚੋਣਾਂ ਵਿਚ ਰੂਸੀ ਦਖਲ ਅਤੇ ਕੈਂਬਰਿਜ ਐਨਾਲਿਟਿਕਾ ਦੇ ਮਾਮਲੇ ਵਿਚ ਅਪਣੀ ਆਲੋਚਨਾ ਨੂੰ ਦਬਾਉਣ ਲਈ ਉਸ ਨੇ ਰਿਪਬਲਿਕਨ ਪੀਆਰ ਕੰਪਨੀ ਡਿਫਾਇਨਰਸ ਪਬਲਿਕ ਅਫੇਅਰਸ ਦੀ ਮਦਦ ਲਈ ਹੈ।

Mark ZuckerbergMark Zuckerberg

ਇਹਨਾਂ ਖਬਰਾਂ ਉਤੇ ਫੇਸਬੁਕ ਵਿਚ 85 ਲੱਖ ਪੌਂਡ ਦੀ ਹਿੱਸੇਦਾਰੀ ਰੱਖਣ ਵਾਲੇ ਟ੍ਰੀਲੀਅਮ ਅਸੈਟ ਮੈਨੇਜਮੈਂਟ ਦੇ ਸੀਨੀਅਰ ਵਾਇਸ ਪ੍ਰੈਜ਼ੀਡੈਂਟ ਜੋਨਾਸ ਕਰਾਨ ਨੇ ਪਿਛਲੀ ਰਾਤ ਜ਼ੁਕਰਬਰਗ ਨਾਲ ਫੇਸਬੁਕ ਦੇ ਚੇਅਰਮੈਨ ਅਹੁਦ ਤੋਂ ਅਸਤੀਫਾ ਦੇਣ ਦੀ ਮੰਗ ਕੀਤੀ। ਅਖਬਾਰ ਨੇ ਉਨ੍ਹਾਂ ਦੇ ਹਵਾਲੇ ਤੋਂ ਲਿਖਿਆ ਹੈ ਕਿ ਫੇਸਬੁਕ ਅਜੀਬ ਤਰ੍ਹਾਂ ਦਾ ਸੁਭਾਅ ਕਰ ਰਹੀ ਹੈ।

Mark ZuckerbergMark Zuckerberg

ਇਹ ਠੀਕ ਨਹੀਂ ਹੈ, ਇਹ ਇਕ ਕੰਪਨੀ ਹੈ ਅਤੇ ਕੰਪਨੀਆਂ ਨੂੰ ਚੇਅਰਮੈਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਦੇ ਅਹੁਦੇ ਨੂੰ ਵੱਖ ਰੱਖਣ ਜ਼ਰੂਰਤ ਹੁੰਦੀ ਹੈ। ਇਲਜ਼ਾਮ ਹੈ ਕਿ ਡਿਫਾਇਨਰ ਨੇ ਫੇਸਬੁਕ ਦੀ ਆਲੋਚਨਾ ਕਰਨ ਵਾਲਿਆਂ ਨੂੰ ਯਹੂਦੀ ਵਿਰੋਧੀ ਦੇ ਤੌਰ 'ਤੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ, ਨਾਲ ਹੀ ਇਸ ਨੇ ਫੇਸਬੁਕ ਦੇ ਵਿਰੋਧੀਆਂ ਦੀ ਆਲੋਚਨਾ ਲਈ ਕਈ ਲੇਖ ਵੀ ਲਿਖੇ।

FacebookFacebook

ਖਬਰਾਂ ਦੇ ਮੁਤਾਬਕ, ਫੇਸਬੁਕ ਦੀ ਆਲੋਚਨਾ ਕਰਨ ਵਾਲੇ ਗਰੁਪਸ ਫੈਕਟਰਾਂ ਦੀ ਮਦਦ ਨਾਲ ਅਰਬਪਤੀ ਜਾਰਜ ਸੋਰੋਸ ਨਾਲ ਜੋੜਨ ਦੀ ਕੋਸ਼ਿਸ਼ ਵੀ ਕੀਤੀ ਗਈ। ਮੰਨਿਆ ਜਾ ਰਿਹਾ ਹੈ ਕਿ ਜ਼ੁਕਰਬਰਗ ਉਤੇ ਹੋ ਰਹੇ ਇਸ ਤਰ੍ਹਾਂ ਦੇ ਹਮਲੇ ਫੇਸਬੁਕ ਦੀ ਵਿਸ਼ਵ ਨੀਤੀ ਅਤੇ ਸੰਚਾਰ ਮੁਖੀ ਸਰ ਨਿਕ ਕਲੇਗ ਲਈ ਮੁਸ਼ਕਲ ਖੜੀ ਕਰ ਸਕਦੇ ਹਨ। ਕਲੇਗ ਨੂੰ ਫੇਸਬੁਕ ਵਲੋਂ ਲਾਬਿੰਗ ਫਰਮਸ ਦੀ ਵਰਤੋਂ ਦੀ ਪ੍ਰਕਿਰਿਆ ਨੂੰ ਰਿਵਿਊ ਕਰਨ ਨੂੰ ਕਿਹਾ ਗਿਆ ਹੈ।

Global head Sir Nick CleggGlobal head Sir Nick Clegg

ਤੁਹਾਨੂੰ ਦੱਸ ਦਈਏ ਕਿ ਵੀਰਵਾਰ ਨੂੰ ਜ਼ੁਕਰਬਰਗ ਨੇ ਇਕ ਪੱਤਰਕਾਰ ਨਾਲ ਗੱਲਬਾਤ ਵਿੱਚ ਕੰਪਨੀ ਵਲੋਂ ਪੀਆਰ ਫਰਮ ਦੀ ਨਿਯੁਕਤੀ  ਬਾਰੇ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ ਹੈ। ਜ਼ੁਕਰਬਰਗ ਨੇ ਕਿਹਾ ਕਿ ਮੈਨੂੰ ਜਿਵੇਂ ਹੀ ਇਸ ਦੇ ਬਾਰੇ ਜਾਣਕਾਰੀ ਮਿਲੀ, ਮੈਂ ਅਪਣੀ ਟੀਮ ਨਾਲ ਗੱਲ ਕੀਤੀ ਅਤੇ ਹੁਣ ਅਸੀਂ ਉਨ੍ਹਾਂ ਦੇ ਨਾਲ ਕੰਮ ਨਹੀਂ ਕਰ ਰਹੇ ਹਾਂ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM

Bhai Baldev Singh Wadala meet Harvir Father: ਅਸੀਂ Parvasi ਦੇ ਨਾਂਅ 'ਤੇ ਪੰਜਾਬ 'ਚ ਅਪਰਾਧੀ ਨਹੀਂ ਰਹਿਣ ਦੇਣੇ

18 Sep 2025 3:15 PM

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM

Kapurthala migrant grabs sikh beard : Parvasi ਦਾ Sardar ਨਾਲ ਪੈ ਗਿਆ ਪੰਗਾ | Sikh Fight With migrant

17 Sep 2025 3:21 PM

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM
Advertisement