ਫੇਸਬੁਕ ਨੂੰ ਪ੍ਰੇਮ ਸਬੰਧਾਂ ਦੀ ਜਾਣਕਾਰੀ ਦੇਣਾ ਹੋਇਆ ਲਾਜ਼ਮੀ 
Published : Nov 11, 2018, 1:10 pm IST
Updated : Nov 11, 2018, 1:10 pm IST
SHARE ARTICLE
Facebook
Facebook

ਵੱਡੀ ਸੋਸ਼ਲ ਨੈਟਵਰਕਿੰਗ ਸਾਈਟ ਫੇਸਬੁਕ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਯੋਨ ਸ਼ੋਸ਼ਨ ਮਾਮਲਿਆਂ ਵਿਚ ਹੁਣ ਉਸ ਦੇ ਕਰਚਾਰੀਆਂ ਲਈ ਵਿਚੋਲਗੀ ਦੇ ਜ਼ਰੀਏ ...

ਨਵੀਂ ਦਿੱਲੀ : (ਭਾਸ਼ਾ) ਵੱਡੀ ਸੋਸ਼ਲ ਨੈਟਵਰਕਿੰਗ ਸਾਈਟ ਫੇਸਬੁਕ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਯੋਨ ਸ਼ੋਸ਼ਨ ਮਾਮਲਿਆਂ ਵਿਚ ਹੁਣ ਉਸ ਦੇ ਕਰਚਾਰੀਆਂ ਲਈ ਵਿਚੋਲਗੀ ਦੇ ਜ਼ਰੀਏ ਮਾਮਲਾ ਸੁਲਝਾਉਣਾ ਲਾਜ਼ਮੀ ਨਹੀਂ ਹੈ। ਹੁਣ ਕਰਮਚਾਰੀ ਯੋਨ ਸ਼ੋਸ਼ਨ ਦੇ ਮਾਮਲਿਆਂ ਵਿਚ ਸਿੱਧੇ ਅਦਾਲਤ ਵਿਚ ਸ਼ਿਕਾਇਤ ਕਰ ਸਕਦੇ ਹਨ। ਜਦੋਂ ਕਿ ਕੰਪਨੀ ਦੇ ਕਿਸੇ ਕਰਮਚਾਰੀ ਦਾ ਜੇਕਰ ਦੂਜੇ ਕਰਮਚਾਰੀ ਨਾਲ ਪ੍ਰੇਮ ਸਬੰਧ ਬਣਦਾ ਹੈ ਤਾਂ ਉਸ ਨੂੰ ਪ੍ਰਬੰਧਨ ਕਮੇਟੀ ਨੂੰ ਲਾਜ਼ਮੀ ਤੌਰ 'ਤੇ ਇਸ ਦੀ ਜਾਣਕਾਰੀ ਦੇਣੀ ਹੋਵੇਗੀ। ਫੇਸਬੁਕ ਤੋਂ ਪਹਿਲਾਂ ਦਿੱਗਜ ਕੰਪਨੀ ਗੂਗਲ ਵੀ ਇਹ ਐਲਾਨ ਕਰ ਚੁਕੀ ਹੈ। 

Facebook HackerFacebook

ਫੇਸਬੁਕ ਵਲੋਂ ਕੰਮ ਕਰਨ ਵਾਲੀ ਥਾਂ ਨਾਲ ਜੁਡ਼ੇ ਨਿਯਮਾਂ ਵਿਚ ਕੀਤੇ ਗਏ ਬਦਲਾਅ ਦੇ ਤਹਿਤ ਇਹ ਪ੍ਰਬੰਧ ਕੀਤੇ ਗਏ ਹਨ।  ਫੇਸਬੁਕ ਦੇ ਕਾਰਪੋਰੇਟ ਮੀਡੀਆ ਸਬੰਧ ਨਿਰਦੇਸ਼ਕ ਐਂਥਨੀ ਹੈਰਿਸਨ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਅਸੀਂ ਅਪਣੀ ਨਵੀਂ ਕੰਮ ਕਰਨ ਵਾਲੀ ਥਾਂ ਸਬੰਧ ਨੀਤੀ ਪ੍ਰਕਾਸ਼ਿਤ ਕਰ ਰਹੇ ਹਨ। ਅਸੀਂ ਵਿਚੋਲਗੀ ਨਾਲ ਜੁਡ਼ੇ ਸਮਝੌਤਿਆਂ ਵਿੱਚ ਸੋਧ ਕਰ ਰਹੇ ਹਾਂ ਤਾਂਕਿ ਯੋਨ ਸ਼ੋਸ਼ਨ ਦੇ ਮਾਮਲਿਆਂ ਵਿਚ ਵਿਚੋਲਗੀ ਕਰਮਚਾਰੀਆਂ ਲਈ ਲਾਜ਼ਮੀ ਸ਼ਰਤ ਨਾ ਹੋਕੇ ਸਿਰਫ਼ ਇਕ ਵਿਕਲਪ ਰਹੇ।  ਅਸੀ ਯੋਨ ਸ਼ੋਸ਼ਨ ਦੇ ਮਾਮਲਿਆਂ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹਾਂ ਅਤੇ ਫੇਸਬੁਕ ਵਿਚ ਇਸ ਦੇ ਲਈ ਕੋਈ ਥਾਂ ਨਹੀਂ ਹੈ।  

FaceBookFacebook

ਫੇਸਬੁਕ ਨੇ ਕੰਪਨੀ ਦੇ ਇਕ ਕਰਮਚਾਰੀ ਦੇ ਕਿਸੇ ਦੂਜੇ ਕਰਮਚਾਰੀ ਨਾਲ ਪ੍ਰੇਮ ਸਬੰਧਾਂ ਨੂੰ ਲੈ ਕੇ ਵੀ ਨੀਤੀ ਵਿਚ ਬਦਲਾਅ ਕੀਤਾ ਹੈ। ਹੁਣ ਨਿਰਦੇਸ਼ਕ ਪੱਧਰ ਜਾਂ ਇਸ ਤੋਂ ਉੱਚ ਪੱਧਰ ਦੇ ਅਧਿਕਾਰੀਆਂ ਨੂੰ ਮਨੁੱਖ ਸੋਧ ਵਿਭਾਗ ਨੂੰ ਦੱਸਣਾ ਪਵੇਗਾ ਕਿ ਉਨ੍ਹਾਂ ਦਾ ਕੰਪਨੀ ਦੇ ਕਿਸੇ ਹੋਰ ਕਰਮਚਾਰੀ ਨਾਲ ਪ੍ਰੇਮ ਸਬੰਧ ਹੈ।

 FacebookFacebook

ਦਿੱਗਜ ਕੰਪਨੀ ਗੂਗਲ ਨੇ ਵੀ ਕੰਮ ਕਰਨ ਵਾਲੀ ਥਾਂ 'ਤੇ ਯੋਨ ਸ਼ੋਸ਼ਨ ਦੀਆਂ ਸ਼ਿਕਾਇਤਾਂ ਨਾਲ ਜੁਡ਼ੇ ਨਿਯਮਾਂ ਵਿਚ ਵੀਰਵਾਰ ਨੂੰ ਕੁੱਝ ਬਦਲਾਅ ਕੀਤੇ ਸਨ। ਗੂਗਲ ਦੇ ਸੀਈਓ ਸੁੰਦਰ ਪਿਚਈ ਨੇ ਕਿਹਾ ਕਿ ਕੰਪਨੀ ਵਿਚ ਯੋਨ ਸ਼ੋਸ਼ਨ ਦੇ ਮਾਮਲਿਆਂ ਵਿਚ ਵਿਚੋਲਗੀ ਲਾਜ਼ਮੀ ਸ਼ਰਤ ਨਹੀਂ, ਸਗੋਂ ਇਕ ਵਿਕਲਪ ਹੋਵੇਗੀ। ਗੂਗਲ ਦੇ ਕਰਮਚਾਰੀਆਂ ਵਲੋਂ ਦੁਨੀਆਂ ਦੇ ਵੱਖ - ਵੱਖ ਦੇਸ਼ਾਂ ਵਿਚ ਕੀਤੇ ਗਏ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਪੱਥਰੀ ਕੱਢਣ ਵਾਲੇ ਬਾਬਿਆਂ ਤੋਂ ਸਾਵਧਾਨ! ਖਰਾਬ ਹੋ ਸਕਦੀ ਹੈ Kidney ਜਾਂ Liver..ਸਮੇਂ ਸਿਰ ਇਲਾਜ ਲਈ ਮਾਹਰ ਡਾਕਟਰ...

02 May 2024 12:13 PM

Sukhjinder Singh Randhawa Exclusive Interview || ਹਥਿਆਈ ਗੁਰਦਾਸਪੁਰ ਦੀ ਟਿਕਟ? ਹਰ ਮਸਲੇ 'ਤੇ ਤਿੱਖੇ ਸਵਾਲ

02 May 2024 10:32 AM

Baba Balwinder Singh Murder Case 'ਚ ਵੱਡੀ ਅਪਡੇਟ, Police ਨੂੰ ਕਾਤਲ ਬਾਰੇ ਮਿਲੀ ਅਹਿਮ ਸੂਹ..

02 May 2024 8:48 AM

ਮੂਸੇਵਾਲਾ ਦੇ ਕਾ+ਤਲਾਂ 'ਤੇ ਦੋਸ਼ ਦਾਇਰ ਹੋਣ ਬਾਅਦ, ਬੋਲੇ ਬਲਕੌਰ ਸਿੰਘ, "24 ਮਹੀਨਿਆਂ ਬਾਅਦ ਮਿਲਿਆ ਥੋੜ੍ਹਾ ਸੁਕੂਨ"

02 May 2024 8:33 AM

Raja Warring LIVE | ਮੈਨੂੰ ਦੁੱਖ ਹੈ ਕਿ ਅੱਜ Goldy ਨੇ 'ਸਿਆਸੀ ਖ਼ੁਦ+ਕੁਸ਼ੀ' ਕਰ ਲਈ-ਰਾਜਾ ਵੜਿੰਗ | Latest News

01 May 2024 4:38 PM
Advertisement