
ਐਨ ਕੌਲਟਰ ਨੇ ਭਾਰਤ ਦੇ ਸੱਭਿਆਚਾਰ 'ਤੇ ਵੀ ਕੀਤੀਆਂ। ਇਤਰਾਜ਼ਯੋਗ ਟਿੱਪਣੀਆਂ
ਵਾਸ਼ਿੰਗਟਨ: ਅਮਰੀਕਾ ਵਿਚ ਪੰਜਾਬੀ ਮੂਲ ਦੀ ਰਿਪਬਲਿਕਨ ਪਾਰਟੀ ਦੀ ਨੇਤਾ ਨਿੱਕੀ ਹੇਲੀ ਰੰਧਾਵਾ 'ਤੇ ਉੱਥੋਂ ਦੀ ਮਸ਼ਹੂਰ ਲੇਖਿਕਾ ਅਤੇ ਵਕੀਲ ਐਨ ਕੌਲਟਰ ਨੇ ਨਸਲੀ ਟਿੱਪਣੀਆਂ ਕੀਤੀਆਂ ਹਨ। ਇਕ ਪੋਡਕਾਸਟ ਦੌਰਾਨ ਉਸ ਨੇ ਨਿੱਕੀ ਹੇਲੀ ਨੂੰ ਕਿਹਾ, ਤੁਸੀਂ ਆਪਣੇ ਦੇਸ਼ ਭਾਰਤ ਵਾਪਸ ਕਿਉਂ ਨਹੀਂ ਚਲੇ ਜਾਂਦੇ?
ਇਹ ਵੀ ਪੜ੍ਹੋ : ਨਵਨੀਤ ਰਾਣਾ ਦਾ ਊਧਵ ਠਾਕਰੇ ’ਤੇ ਤੰਜ਼, ‘ਜੋ ਰਾਮ ਦਾ ਨਹੀਂ, ਉਹ ਕਿਸੇ ਕੰਮ ਦਾ ਨਹੀਂ’
ਨਿੱਕੀ ਹੇਲੀ 'ਤੇ ਹਮਲਾ ਕਰਦੇ ਹੋਏ ਐੱਨ ਕੌਲਟਰ ਨੇ ਭਾਰਤ ਦੇ ਸੱਭਿਆਚਾਰ 'ਤੇ ਵੀ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ। ਉਸ ਨੇ ਕਿਹਾ, "ਗਊਆਂ ਦੀ ਪੂਜਾ ਕੌਣ ਕਰਦਾ ਹੈ? ਭਾਰਤ ਵਿਚ ਹਰ ਕੋਈ ਭੁੱਖਾ ਮਰ ਰਿਹਾ ਹੈ। ਇੱਥੇ ਚੂਹਿਆਂ ਦੇ ਮੰਦਰ ਹਨ"। ਦੱਸ ਦੇਈਏ ਕਿ ਭਾਰਤੀ ਮੂਲ ਦੀ ਨਿੱਕੀ ਹੇਲੀ ਨੇ 15 ਫਰਵਰੀ ਨੂੰ ਹੀ ਰਿਪਬਲਿਕਨ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਬਣਨ ਦਾ ਦਾਅਵਾ ਪੇਸ਼ ਕੀਤਾ ਸੀ।
ਇਹ ਵੀ ਪੜ੍ਹੋ : ਅੰਮ੍ਰਿਤਪਾਲ ਸਿੰਘ ਦੇ 2 ਸਾਥੀਆਂ ਨੂੰ ਅਜਨਾਲਾ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਕੌਲਟਰ ਕਿਹਾ ਕਿ ਨਿੱਕੀ ਹੇਲੀ ਨੂੰ 2% ਤੋਂ ਵੱਧ ਵੋਟਾਂ ਨਹੀਂ ਮਿਲਣਗੀਆਂ। ਐਨ ਕੌਲਟਰ ਨੇ ਹੇਲੀ ਦੇ ਕਿਰਦਾਰ ਨੂੰ ਹਾਸੋਹੀਣਾ ਦੱਸਿਆ। ਇਸ ਦੇ ਨਾਲ ਹੀ ਕਿਹਾ ਕਿ ਹੇਲੀ ਦਾ ਸਮਰਥਨ ਕਰਨ ਵਾਲੇ ਲੋਕ ਔਰਤਾਂ ਨੂੰ ਨਫ਼ਰਤ ਕਰਨ ਵਾਲੇ ਹਨ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਐਨ ਕੂਲਟਰ ਨੇ ਨਿੱਕੀ ਹੇਲੀ 'ਤੇ ਅਜਿਹੀ ਨਸਲੀ ਟਿੱਪਣੀ ਕੀਤੀ ਹੈ। ਇਸ ਤੋਂ ਪਹਿਲਾਂ ਸਾਲ 2016 'ਚ ਐਨ ਕੁਲਟਰ ਨੇ ਟਰੰਪ ਨੂੰ ਨਿੱਕੀ ਹੇਲੀ ਨੂੰ ਭਾਰਤ ਵਾਪਸ ਭੇਜਣ ਲਈ ਕਿਹਾ ਸੀ।
ਇਹ ਵੀ ਪੜ੍ਹੋ : ਆਬਕਾਰੀ ਨੀਤੀ ਮਾਮਲਾ: ਮਨੀਸ਼ ਸਿਸੋਦੀਆ ਨੂੰ ਸੀਬੀਆਈ ਨੇ ਮੁੜ ਤਲਬ ਕੀਤਾ
2015 ਵਿਚ ਜਦੋਂ ਹੇਲੀ ਨੇ ਚਾਰਲਸਟਨ ਗੋਲੀਬਾਰੀ ਤੋਂ ਬਾਅਦ ਸਾਊਥ ਕੈਰੋਲੀਨਾ ਵਿਚ ਸਟੇਟਹਾਊਸ ਉੱਤੇ ਝੰਡੇ ਨੂੰ ਹੇਠਾਂ ਕਰਨ ਦਾ ਸੁਝਾਅ ਦਿੱਤਾ ਸੀ ਤਾਂ ਐਨ ਕੌਲਟਰ ਨੇ ਉਹਨਾਂ ਨੂੰ ਬੇਵਕੂਫ ਕਿਹਾ ਸੀ। ਜ਼ਿਕਰਯੋਗ ਹੈ ਕਿ ਹੇਲੀ (51) ਦੋ ਵਾਰ ਦੱਖਣੀ ਕੈਰੋਲਿਨਾ ਦੀ ਗਰਵਨਰ ਰਹਿ ਚੁੱਕੀ ਹੈ ਅਤੇ ਉਹਨਾਂ ਨੇ ਸੰਯੁਕਤ ਰਾਸ਼ਟਰ ’ਚ ਅਮਰੀਕਾ ਦੀ ਰਾਜਦੂਤ ਵਜੋਂ ਵੀ ਸੇਵਾਵਾਂ ਨਿਭਾਈਆਂ ਹਨ।