
ਪ੍ਰਧਾਨ ਮੰਤਰੀ ਕੇ.ਪੀ.ਐਸ. ਓਲੀ ਨੇ ਕਿਹਾ - 'ਦੇਸ਼ ਲਈ ਇਹ ਮਾਣ ਵਾਲੀ ਗੱਲ'
ਕਾਠਮੰਡੂ : ਨੇਪਾਲ ਨੇ ਆਪਣਾ ਪਹਿਲਾ ਉਪਗ੍ਰਹਿ ਨੇਪਾਲੀਸੈਟ-1 ਸਫ਼ਲਤਾਪੂਰਵਕ ਲਾਂਚ ਕਰ ਦਿੱਤਾ ਹੈ। ਬੁੱਧਵਾਰ ਦੇਰ ਰਾਤ 2:31 ਵਜੇ ਅਮਰੀਕਾ ਦੇ ਵਰਜੀਨੀਆ ਤੋਂ ਸੈਟੇਲਾਈਟ ਨੂੰ ਪੁਲਾੜ 'ਚ ਭੇਜਿਆ ਗਿਆ। ਸੈਟੇਲਾਈਟ ਨੂੰ ਨੇਪਾਲ ਦੇ ਦੋ ਵਿਗਿਆਨੀਆਂ ਆਭਾਸ਼ ਅਤੇ ਹਰਿਰਾਮ ਸ਼੍ਰੇਸ਼ਠ ਨੇ ਬਰਡਜ਼ ਪ੍ਰਾਜੈਕਟ ਤਹਿਤ ਬਣਾਇਆ ਹੈ। ਦੋਵੇਂ ਜਾਪਾਨ ਦੇ ਕਾਇਸੂ ਇੰਸਟੀਚਿਊਟ ਦੇ ਵਿਦਿਆਰਥੀ ਹਨ।
NepalSat-1ਪ੍ਰਧਾਨ ਮੰਤਰੀ ਕੇ.ਪੀ.ਐਸ. ਓਲੀ ਨੇ ਕਿਹਾ ਕਿ ਦੇਸ਼ ਲਈ ਇਹ ਮਾਣ ਵਾਲੀ ਗੱਲ ਹੈ। ਸੈਟੇਲਾਈਟ 'ਤੇ ਨੇਪਾਲ ਦਾ ਝੰਡਾ ਅਤੇ ਨੇਪਾਲ ਅਕਾਦਮੀ ਆਫ਼ ਸਾਇੰਸ ਐਂਡ ਟੈਕਨੋਲਾਜੀ ਦਾ ਲੋਗੋ ਵੀ ਲੱਗਾ ਹੈ। ਸੈਟੇਲਾਈਟ 'ਤੇ ਇਸ ਨੂੰ ਬਣਾਉਣ ਵਾਲੇ ਵਿਗਿਆਨੀਆਂ ਆਭਾਸ਼ ਅਤੇ ਹਰਿਰਾਮ ਦੇ ਨਾਂ ਵੀ ਲਿਖੇ ਹੋਏ ਹਨ। ਇਸ ਦਾ ਭਾਰ 1.3 ਕਿੱਲੋ ਹੈ।
Nepal launches its first satellite from USA
ਨੇਪਾਲ ਅਕਾਦਮੀ ਆਫ਼ ਸਾਇੰਸ ਐਂਡ ਟੈਕਨੋਲਾਜ਼ੀ ਦੇ ਬੁਲਾਰੇ ਸੁਰੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਦੇਸ਼ ਵਿਚ ਪੁਲਾੜ ਇੰਜੀਨੀਅਰਿੰਗ ਲਈ ਨਵੇਂ ਰਸਤੇ ਖੋਲ੍ਹਣ ਲਈ ਉਪਗ੍ਰਹਿ ਵਿਚ ਨਿਵੇਸ਼ ਕੀਤਾ। ਉਨ੍ਹਾਂ ਕਿਹਾ ਕਿ ਐਨ.ਏ.ਐਸ.ਟੀ. ਦਫ਼ਤਰ ਨੇਪਾਲੀਸੈਟ-1 ਦੀ ਮਦਦ ਨਾਲ ਸੰਚਾਰ ਅਤੇ ਦੇਸ਼ ਦੇ ਭੂਗੋਲਿਕ ਖੇਤਰ ਦੇ ਅਕਸ ਨੂੰ ਇਕੱਠਾ ਕਰਨ ਦਾ ਕੰਮ ਕਰੇਗਾ।