Jobs In Canada: ਕੈਨੇਡਾ ਵਿਚ ਨਰਸਾਂ ਅਤੇ ਇੰਜੀਨੀਅਰਾਂ ਦੀ ਭਾਰੀ ਮੰਗ; 50 ਲੱਖ ਰੁਪਏ ਤਕ ਮਿਲੇਗੀ ਤਨਖ਼ਾਹ
Published : Nov 18, 2023, 12:55 pm IST
Updated : Nov 18, 2023, 1:03 pm IST
SHARE ARTICLE
Huge demand for nurses and engineers in Canada
Huge demand for nurses and engineers in Canada

ਜੇਕਰ ਕੈਨੇਡਾ ਵਿਚ ਨੌਕਰੀਆਂ ਦੀ ਗੱਲ ਕਰੀਏ ਤਾਂ ਸਿਵਲ ਇੰਜਨੀਅਰਿੰਗ ਨਾਲ ਸਬੰਧਤ ਨੌਕਰੀਆਂ ਸੱਭ ਤੋਂ ਵੱਧ ਪ੍ਰਚਲਿਤ ਹਨ।

Jobs In Canada: ਹਰ ਨੌਜਵਾਨ ਦਾ ਸੁਪਨਾ ਹੁੰਦਾ ਹੈ ਕਿ ਉਹ ਅਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਕਿਸੇ ਵੱਡੀ ਕੰਪਨੀ ਵਿਚ ਨੌਕਰੀ ਕਰੇ। ਖਾਸ ਕਰਕੇ ਪੰਜਾਬ ਦੇ ਨੌਜਵਾਨਾਂ ਵਿਚ ਵਿਦੇਸ਼ ਜਾਣ ਦਾ ਰੁਝਾਨ ਹੈ। ਜਿਹੇ ਵਿਚ ਪੰਜਾਬ ਦੇ ਨੌਜਵਾਨ ਨਾ ਸਿਰਫ਼ ਕੈਨੇਡਾ ਵਿਚ ਪੜ੍ਹਦੇ ਹਨ, ਸਗੋਂ ਉਥੇ ਅਪਣੀ ਮਨਪਸੰਦ ਨੌਕਰੀਆਂ ਦੀ ਤਲਾਸ਼ ਵਿਚ ਵੀ ਰਹਿੰਦੇ ਹਨ। ਇਸ ਦੌਰਾਨ ਉਹ ਦੁਚਿੱਤੀ ਵਿਚ ਰਹਿੰਦੇ ਹਨ ਕਿ ਕੈਨੇਡਾ 'ਚ ਨੌਕਰੀ ਕਿਵੇਂ ਮਿਲੇਗੀ, ਕਿੰਨੀ ਤਨਖ਼ਾਹ ਹੋਵੇਗੀ, ਕਿੰਨੇ ਘੰਟੇ ਕੰਮ ਕਰਨਾ ਪਵੇਗਾ, ਕੀ ਪੜ੍ਹਾਈ ਦੇ ਨਾਲ-ਨਾਲ ਨੌਕਰੀ ਵੀ ਕੀਤੀ ਜਾ ਸਕਦੀ ਹੈ, ਅਜਿਹੇ ਸਾਰੇ ਸਵਾਲਾਂ ਦੇ ਜਵਾਬ ਅਸੀਂ ਅੱਜ ਇਸ ਖ਼ਬਰ ਰਾਹੀਂ ਦੱਸਾਂਗੇ।

ਕੈਨੇਡਾ ਵਿਚ ਸੱਭ ਤੋਂ ਜ਼ਿਆਦਾ ਪੰਜਾਬੀ

ਹਰ ਸਾਲ ਪੰਜਾਬ ਵਿਚੋਂ ਵੱਡੀ ਗਿਣਤੀ ਵਿਚ ਨੌਜਵਾਨ ਉਚੇਰੀ ਸਿੱਖਿਆ ਲਈ ਕੈਨੇਡਾ ਜਾਂਦੇ ਹਨ ਅਤੇ ਫਿਰ ਉਥੇ ਕੰਮ ਕਰਕੇ ਰਹਿਣਾ ਸ਼ੁਰੂ ਕਰ ਦਿੰਦੇ ਹਨ। ਕੈਨੇਡਾ ਦੀ ਆਬਾਦੀ 3 ਕਰੋੜ 70 ਲੱਖ ਹੈ। ਇਨ੍ਹਾਂ ਵਿਚੋਂ 10 ਲੱਖ 40 ਹਜ਼ਾਰ ਭਾਰਤੀ ਮੂਲ ਦੇ ਲੋਕ ਹਨ।

ਕੈਨੇਡਾ ਦੇ ਬਹੁਤ ਸਾਰੇ ਖੇਤਰਾਂ ਵਿਚ, ਸਿਰਫ ਉਨ੍ਹਾਂ ਲੋਕਾਂ ਨੂੰ ਨੌਕਰੀਆਂ ਲਈ ਤਰਜੀਹ ਦਿਤੀ ਜਾਂਦੀ ਹੈ ਜੋ ਕੈਨੇਡਾ ਵਿਚ ਅਪਣੀ ਪੜ੍ਹਾਈ ਪੂਰੀ ਕਰ ਚੁੱਕੇ ਹਨ। ਅਜਿਹੇ 'ਚ ਜ਼ਿਆਦਾਤਰ ਨੌਜਵਾਨ 12ਵੀਂ ਪਾਸ ਕਰਨ ਜਾਂ ਬੈਚਲਰ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਕੈਨੇਡਾ ਦੀ ਕਿਸੇ ਵੀ ਯੂਨੀਵਰਸਿਟੀ 'ਚ ਦਾਖਲਾ ਲੈਂਦੇ ਹਨ। ਉਨ੍ਹਾਂ ਨੂੰ ਕੈਨੇਡਾ ਵਿਚ ਨੌਕਰੀ ਲੱਭਣ ਲਈ ਘੱਟ ਮਿਹਨਤ ਕਰਨੀ ਪੈਂਦੀ ਹੈ ਅਤੇ ਉਥੋਂ ਦੀਆਂ ਕੰਪਨੀਆਂ ਵੀ ਉਨ੍ਹਾਂ ਨੂੰ ਪਹਿਲ ਦਿੰਦੀਆਂ ਹਨ।

ਕੈਨੇਡਾ ਵਿਚ ਨੌਕਰੀਆਂ

ਜੇਕਰ ਕੈਨੇਡਾ ਵਿਚ ਨੌਕਰੀਆਂ ਦੀ ਗੱਲ ਕਰੀਏ ਤਾਂ ਸਿਵਲ ਇੰਜਨੀਅਰਿੰਗ ਨਾਲ ਸਬੰਧਤ ਨੌਕਰੀਆਂ ਸੱਭ ਤੋਂ ਵੱਧ ਪ੍ਰਚਲਿਤ ਹਨ। ਕੈਨੇਡਾ ਵਿਚ ਕੰਮ ਕਰਨ ਵਾਲੇ ਜ਼ਿਆਦਾਤਰ ਭਾਰਤੀ ਇਸ ਪ੍ਰੋਫਾਈਲ ਨਾਲ ਸਬੰਧਤ ਹਨ। ਉਨ੍ਹਾਂ ਨੂੰ ਸ਼ਾਨਦਾਰ ਤਨਖਾਹ ਪੈਕੇਜ ਦੀ ਪੇਸ਼ਕਸ਼ ਕੀਤੀ ਜਾਂਦੀ ਹੈ।

ਕੈਨੇਡਾ ਵਿਚ ਨੌਕਰੀਆਂ ਦਾ ਵੇਰਵਾ

-Structural engineer

-ਵਿੱਤੀ ਵਿਸ਼ਲੇਸ਼ਕ (financial analyst)

-ਰਜਿਸਟਰਡ ਨਰਸ

-ਲੇਖਾ ਟੈਕਨੀਸ਼ੀਅਨ ਅਤੇ ਬੁੱਕਕੀਪਰ (Accounting Technician and Bookkeeper)

-ਡਾਟਾ ਸਾਇੰਸ ਸਲਾਹਕਾਰ (Data Science Consultant)

-ਮਕੈਨੀਕਲ ਇੰਜੀਨੀਅਰ

-ਵਪਾਰ ਵਿਕਾਸ ਅਤੇ ਮਾਰਕੀਟਿੰਗ ਕਾਰਜਕਾਰੀ (Business Development and Marketing Executive)

-ਖੋਜ ਸਹਾਇਕ (Research Assistant)

ਕੈਨੇਡਾ ਵਿਚ ਨੌਕਰੀ ਹਾਸਲ ਕਰਨ ਲਈ ਕੀ ਕਰੀਏ?

-ਅਪਣਾ ਪੇਸ਼ੇਵਰ CV ਬਣਾਓ
- ਕਵਰ ਲੈਟਰ ਨੂੰ ਵੀ ਬਿਹਤਰ ਬਣਾਉਣ 'ਤੇ ਧਿਆਨ ਦਿਓ
-ਕੰਪਨੀ ਦੀ ਨੀਤੀ ਦੇ ਅਨੁਸਾਰ CV ਨੂੰ ਅਪਡੇਟ ਕਰੋ
-ਹਰ ਥਾਂ ਇਕੋ CV ਨਾ ਭੇਜੋ
-ਅਪਣੀ ਪਿਛਲੀ ਨੌਕਰੀ ਤੋਂ ਦਸਤਾਵੇਜ਼ ਨੱਥੀ ਕਰੋ
-ਤਨਖਾਹ ਸਬੂਤ ਲਈ ਤਨਖਾਹ ਸਲਿੱਪ ਨੱਥੀ ਕਰੋ

ਦੱਸ ਦੇਈਏ ਕਿ ਸਿਫਾਰਸ਼ ਅਤੇ ਮਾਨਤਾ ਪੱਤਰ ਨਾਲ ਨੌਕਰੀ ਪ੍ਰਾਪਤ ਕਰਨਾ ਆਸਾਨ ਹੋ ਜਾਂਦਾ ਹੈ। ਹਰ ਦੇਸ਼ ਵਾਂਗ, ਕੈਨੇਡਾ ਵਿਚ ਨੌਕਰੀ ਪ੍ਰਾਪਤ ਕਰਨ ਲਈ ਨੈੱਟਵਰਕਿੰਗ ਬਹੁਤ ਜ਼ਰੂਰੀ ਹੈ। ਕਿਤੇ ਵੀ ਅਪਲਾਈ ਕਰਨ ਤੋਂ ਪਹਿਲਾਂ ਉਸ ਕੰਪਨੀ ਨਾਲ ਜੁੜੀ ਹਰ ਜਾਣਕਾਰੀ ਇਕੱਠੀ ਕਰੋ।

ਕਿੰਨੀ ਮਿਲੇਗੀ ਤਨਖਾਹ

ਕੈਨੇਡਾ ਵਿਚ, ਤਨਖਾਹ ਕਰਮਚਾਰੀ ਦੀ ਡਿਗਰੀ ਅਤੇ ਤਜਰਬੇ ਦੇ ਆਧਾਰ 'ਤੇ ਨਿਰਧਾਰਤ ਕੀਤੀ ਜਾਂਦੀ ਹੈ। ਕੈਨੇਡਾ ਵਿਚ ਮਕੈਨੀਕਲ ਇੰਜੀਨੀਅਰ, ਰਿਸਰਚ ਅਸਿਸਟੈਂਟ, ਸੈਕੰਡਰੀ ਸਕੂਲ ਟੀਚਰ ਆਦਿ ਦਾ ਸੈਲਰੀ ਪੈਕੇਜ ਜ਼ਿਆਦਾ ਹੈ। ਉਥੇ ਕੋਈ ਵੀ ਆਸਾਨੀ ਨਾਲ 10 ਲੱਖ ਤੋਂ 50 ਲੱਖ ਰੁਪਏ ਸਲਾਨਾ ਕਮਾ ਸਕਦਾ ਹੈ।

(For more news apart from Huge demand for nurses and engineers in Canada, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'CM ਮਾਨ ਆਪਣੇ ਨਾਲ ਸਬੂਤ ਲੈ ਕੇ ਆਏ...' ਦੋਵੇਂ ਕਾਲੇ ਬੈਗਾਂ ਬਾਰੇ ਵਿਧਾਇਕ ਕੁਲਦੀਪ ਧਾਲੀਵਾਲ ਨੇ ਦੱਸੀ ਗੱਲ

15 Jan 2026 3:11 PM

“Lohri Celebrated at Rozana Spokesman Office All Team Member's Dhol | Giddha | Bhangra | Nimrat Kaur

14 Jan 2026 3:14 PM

CM ਦੀ ਪੇਸ਼ੀ-ਤੈਅ ਸਮੇ 'ਤੇ ਰੇੜਕਾ,Jathedar ਦਾ ਆਦੇਸ਼-15 ਜਨਵਰੀ ਨੂੰ ਸ਼ਾਮ 4:30 ਵਜੇ ਦੇਣ| SGPC| Spokesman Debate

14 Jan 2026 3:13 PM

Singer Sukh Brar Slams Neha Kakkar over candy Shop Song Controversy |ਕੱਕੜ ਦੇ ਗਾਣੇ 'ਤੇ ਫੁੱਟਿਆ ਗ਼ੁੱਸਾ!

14 Jan 2026 3:12 PM

Ludhiana Encounter ਮੌਕੇ Constable Pardeep Singh ਦੀ ਪੱਗ 'ਚੋਂ ਨਿਕਲੀ ਗੋਲ਼ੀ | Haibowal Firing |

13 Jan 2026 3:17 PM
Advertisement