
ਅਫ਼ਗ਼ਾਨਿਸਤਾਨ ਦੀ ਰਾਜਧਾਨੀ 'ਚ ਸ਼ਿਆ ਮਸਜਿਦ 'ਤੇ ਨਮਾਜ ਦੌਰਾਨ ਹੋਏ ਹਮਲੇ ਵਿਚ ਮ੍ਰਿਤਕਾਂ ਦੀ ਗਿਣਤੀ 28 ਹੋ ਗਈ। ਮ੍ਰਿਤਕਾਂ 'ਚ ਔਰਤਾਂ ਤੇ ਬੱਚੇ ਵੀ ਸ਼ਾਮਲ ਹਨ।
ਕਾਬੁਲ, 26 ਅਗੱਸਤ : ਅਫ਼ਗ਼ਾਨਿਸਤਾਨ ਦੀ ਰਾਜਧਾਨੀ 'ਚ ਸ਼ਿਆ ਮਸਜਿਦ 'ਤੇ ਨਮਾਜ ਦੌਰਾਨ ਹੋਏ ਹਮਲੇ ਵਿਚ ਮ੍ਰਿਤਕਾਂ ਦੀ ਗਿਣਤੀ 28 ਹੋ ਗਈ। ਮ੍ਰਿਤਕਾਂ 'ਚ ਔਰਤਾਂ ਤੇ ਬੱਚੇ ਵੀ ਸ਼ਾਮਲ ਹਨ। ਇਹ ਜਾਣਕਾਰੀ ਇਕ ਅਫ਼ਗ਼ਾਨ ਅਧਿਕਾਰੀ ਨੇ ਦਿਤੀ।
ਕਾਬੁਲ ਹਸਪਤਾਲਾਂ ਦੇ ਮੁਖੀ ਮੁਹੰਮਦ ਸਲੀਮ ਰਸੋਲੀ ਨੇ ਅੱਜ ਦਸਿਆ ਕਿ ਕਲ ਹੋਏ ਹਮਲੇ ਵਿਚ 50 ਤੋਂ ਜ਼ਿਆਦਾ ਹੋਰ ਲੋਕ ਜ਼ਖ਼ਮੀ ਹੋ ਗਏ ਸਨ। ਇਸ ਹਮਲੇ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਨੇ ਲਈ ਸੀ। ਹਮਲੇ 'ਚ ਚਾਰ ਲੋਕ ਸ਼ਾਮਲ ਸਨ। ਇਨ੍ਹਾਂ 'ਚ ਦੋ ਨੇ ਖੁਦ ਨੂੰ ਉਡਾ ਲਿਆ ਸੀ ਜਦੋਂ ਕਿ ਹੋਰ ਦੋ ਨੂੰ ਅਫ਼ਗ਼ਾਨ ਸੁਰੱਖਿਆ ਫੋਰਸ ਨੇ ਮਾਰ ਦਿਤਾ ਸੀ। ਮ੍ਰਿਤਕਾ ਦੇ ਪਰਵਾਰ ਦੇ ਮੈਂਬਰ ਅਤੇ ਰਿਸ਼ਤੇਦਾਰ ਉਨ੍ਹਾਂ ਦੀਆਂ ਲਾਸ਼ਾਂ ਨੂੰ ਅੱਜ ਇਥੇ ਮਸਜਿਦ ਦੇ ਕੰਪਲੈਕਸ 'ਚ ਦਫ਼ਨਾਉਣ ਲਈ ਇਕੱਠੇ ਹੋਏ। (ਪੀਟੀਆਈ)