
ਬੈਲਜ਼ੀਅਮ 'ਚ ਇਕ ਵਿਅਕਤੀ ਨੇ ਫ਼ੌਜੀਆਂ 'ਤੇ ਚਾਕੂ ਨਾਲ ਹਮਲਾ ਕਰ ਦਿਤਾ, ਜਿਸ ਤੋਂ ਬਾਅਦ ਜਵਾਬੀ ਕਾਰਵਾਈ 'ਚ ਫ਼ੌਜੀਆਂ ਨੇ ਉਸ ਨੂੰ ਮਾਰ ਦਿਤਾ।
ਬ੍ਰਸੇਲਸ, 26 ਅਗੱਸਤ : ਬੈਲਜ਼ੀਅਮ 'ਚ ਇਕ ਵਿਅਕਤੀ ਨੇ ਫ਼ੌਜੀਆਂ 'ਤੇ ਚਾਕੂ ਨਾਲ ਹਮਲਾ ਕਰ ਦਿਤਾ, ਜਿਸ ਤੋਂ ਬਾਅਦ ਜਵਾਬੀ ਕਾਰਵਾਈ 'ਚ ਫ਼ੌਜੀਆਂ ਨੇ ਉਸ ਨੂੰ ਮਾਰ ਦਿਤਾ। ਇਸ ਘਟਨਾ ਨੂੰ 'ਅਤਿਵਾਦੀ ਹਮਲਾ' ਕਰਾਰ ਦਿਤਾ ਹੈ।
ਬ੍ਰਸੇਲਸ ਦੇ ਮੇਅਰ ਫਿਲਿਪ ਕਲੋਜ ਨੇ ਕਿਹਾ ਕਿ ਤਿੰਨ ਫ਼ੌਜੀਆਂ 'ਤੇ ਹਮਲਾ ਕੀਤਾ ਗਿਆ ਸੀ, ਜਿਸ 'ਚ ਇਕ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਫੈਡਰਲ ਪੁਲਿਸ ਦੇ ਬੁਲਾਰੇ ਜੋਨਾਥਨ ਫੁੰਦੇ ਨੇ ਵੀ ਘਟਨਾ ਦੀ ਕੁਝ ਜਾਣਕਾਰੀਆਂ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਹਮਲਾਵਰ ਦੀ ਮੌਤ ਹੋ ਗਈ ਹੈ।
ਬੈਲਜ਼ੀਅਮ ਦੇ ਪ੍ਰਧਾਨ ਮੰਤਰੀ ਚਾਰਲਸ ਮਿਸ਼ੇਲ ਨੇ ਟਵਿਟਰ 'ਤੇ ਕਿਹਾ, ''ਸਾਡਾ ਪੂਰਾ ਸਹਿਯੋਗ ਫ਼ੌਜੀਆਂ ਨਾਲ ਹੈ। ਸਾਡੀ ਸੁਰੱਖਿਆ ਸੇਵਾਵਾਂ ਚੌਕਸ ਹਨ। ਅਸੀ ਹਾਲਾਤ ਦੀ ਨੇੜੇ ਤੋਂ ਸਮੀਖਿਆ ਕਰ ਰਹੇ ਹਾਂ।'' ਬ੍ਰਸੇਲਸ ਦੇ ਵਕੀਲ ਨੇ ਦਸਿਆ ਕਿ ਹਮਲਾ ਕਰਨ ਵਾਲਾ ਵਿਅਕਤੀ ਬੂਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਸੀ, ਜਿਸ ਦਾ ਇਲਾਜ ਕੀਤਾ ਜਾ ਰਿਹਾ ਹੈ। ਉਥੇ ਹੀ ਦੋਹਾਂ ਫ਼ੌਜੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਹਮਲਾਵਰਾਂ ਨੇ ਇਕ ਫ਼ੌਜੀ ਦੇ ਚਿਹਰੇ 'ਤੇ ਚਾਕੂ ਨਾਲ ਹਮਲਾ ਕੀਤਾ ਸੀ। ਵਕੀਲ ਧਿਰ ਦੇ ਇਕ ਬੁਲਾਰੇ ਨੇ ਦਸਿਆ ਕਿ ਹਮਲਾਵਰ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ ਪਰ ਅਜੇ ਤਕ ਜਾਣਕਾਰੀ ਮੁਤਾਬਕ ਹਮਲਾਵਰ ਕਰੀਬ 30 ਸਾਲ ਦਾ ਹੈ ਅਤੇ ਇਸ ਤੋਂ ਪਹਿਲਾਂ ਕਿਸੇ ਵੀ ਅਤਿਵਾਦੀ ਹਮਲੇ 'ਚ ਸ਼ਾਮਲ ਨਹੀਂ ਸੀ।
ਜ਼ਿਕਰਯੋਗ ਹੈ ਕਿ ਬੈਲਜ਼ੀਅਮ 22 ਮਾਰਚ 2016 ਤੋਂ ਹਾਈ ਅਲਰਟ 'ਤੇ ਹੈ, ਜਦੋਂ ਬ੍ਰਸੇਲਸ 'ਚ ਆਤਮਘਾਤੀ ਹਮਲਾਵਰਾਂ ਦੇ ਹਮਲੇ 'ਚ 32 ਲੋਕ ਮਾਰੇ ਗਏ ਸਨ। (ਪੀਟੀਆਈ)