ਅਮਰੀਕਾ ਦੇ 20 ਸਾਲਾ ਗਾਇਕ ਦਾ ਕਤਲ
Published : Jun 19, 2018, 11:48 am IST
Updated : Jun 19, 2018, 11:48 am IST
SHARE ARTICLE
US 20-year-old singer murdered
US 20-year-old singer murdered

ਅਮਰੀਕਾ ਨੇ ਹਥਿਆਰਾਂ ਦੀ ਛੋਟ ਕੀ ਦਿਤੀ ਪੂਰਾ ਅਮਰੀਕਾ ਹੀ ਗ੍ਰਹਿ ਯੁੱਧ ਵਿਚ ਉਲਝਿਆ ਨਜ਼ਰ ਆਉਂਦਾ ਹੈ।

ਵਾਸਿੰਗਟਨ, (ਏਜੰਸੀ) : ਅਮਰੀਕਾ ਨੇ ਹਥਿਆਰਾਂ ਦੀ ਛੋਟ ਕੀ ਦਿਤੀ ਪੂਰਾ ਅਮਰੀਕਾ ਹੀ ਗ੍ਰਹਿ ਯੁੱਧ ਵਿਚ ਉਲਝਿਆ ਨਜ਼ਰ ਆਉਂਦਾ ਹੈ। ਜਣਾ ਖਣਾ ਉਥੇ ਹਥਿਆਰ ਚੁਕੀ ਫਿਰਦਾ ਹੈ ਤੇ ਜਦੋਂ ਦਿਲ ਕਰਦਾ ਹੈ ਕਿਸੇ ਨਾ ਕਿਸੇ 'ਤੇ ਗੋਲੀ ਚਲਾ ਦਿੰਦਾ ਹੈ। ਤਾਜ਼ਾ ਮਾਮਲਾ ਇਕ ਗਾਇਕ ਦੇ ਕਤਲ ਦਾ ਹੈ। ਅਮਰੀਕਾ ਦੇ ਸਟਾਰ ਰੈਪਰ ਟੇਂਟੇਸ਼ਾਨ ਦਾ ਫ਼ਲੋਰੀਡਾ ਵਿਚ ਗੋਲੀ ਮਾਰ ਕੇ ਕਤਲ ਕਰ ਦਿਤਾ ਗਿਆ ਹੈ।

XXX tentation rapperXXX tentation rapperਅਮਰੀਕਾ ਵਿਚ ਹੋਏ ਇਸ ਕਤਲ ਕਾਰਨ ਸੰਗੀਤ ਇੰਡਸਟਰੀ ਸ਼ੋਕ 'ਚ ਹੈ ਕਿਉਂਕਿ ਸਿਰਫ਼ 20 ਸਾਲ ਦਾ ਟੇਂਟੇਸ਼ਾਨ ਕਈ ਹਿੱਟ ਐਲਬਮਾਂ ਦੇ ਕੇ ਪੂਰੀ ਦੁਨੀਆਂ ਵਿਚ ਮਸ਼ਹੂਰ ਹੋ ਗਿਆ ਸੀ।ਆਖ਼ਰ ਉਸ ਦੀ ਕਿਸੇ ਨਾਲ ਕੀ ਦੁਸ਼ਮਣੀ ਸੀ। ਸਥਾਨਕ ਪੁਲਿਸ ਕਈ ਥਿਊਰੀਆਂ 'ਤੇ ਜਾਂਚ ਕਰ ਰਹੀ ਹੈ। ਪੁਲਿਸ ਦਾ ਇਹ ਵੀ ਮੰਨਣਾ ਹੈ ਕਿ ਕਿਤੇ ਉਸ ਦੇ ਕਤਲ ਪਿਛੇ ਉਸ ਦੀ ਪ੍ਰਸਿੱਧੀ ਤਾਂ ਨਹੀਂ ਹੈ। ਦਖਣੀ ਫ਼ਲੋਰਿਡਾ ਵਿਚ ਇਕ ਮੋਟਰਸਾਈਕਲ ਸਟੋਰ ਕੋਲ ਟੇਂਟੇਸਾਨ ਨੂੰ ਇਕ ਸ਼ੱਕੀ ਨੇ ਗੋਲੀ ਮਾਰ ਦਿਤੀ।

ਸਥਾਨਕ ਇਲਾਕੇ ਬਰੋਵਾਰਡ ਕਾਊਂਟੀ ਦੀ ਪੁਲਿਸ ਮੁਤਾਬਕ ਟੇਂਟੇਸ਼ਾਨ ਉਰਫ਼ ਜਾਹਸੇਹ ਓਨਫਰੋਏ ਨੂੰ ਹਸਪਤਾਲ ਲਿਜਾਇਆ ਗਿਆ ਜਿਸ ਤੋਂ ਬਾਅਦ ਉਸ ਦੀ ਹਿਲਾਜ ਦੌਰਾਨ ਦੀ ਮੌਤ ਹੋ ਗਈ। ਘਰੇਲੂ ਹਿੰਸਾ ਸਮੇਤ ਕਈ ਵਿਵਾਦਾਂ ਕਾਰਨ ਟੇਂਟੇਸ਼ਾਨ ਚਰਚਾ ਵਿਚ ਰਿਹਾ। ਟੇਂਟੇਸ਼ਾਨ ਦੀ ਮੌਤ ਮਗਰੋਂ ਮਿਊਜ਼ਿਕ ਇੰਡਸਟਰੀ ਵਿਚ ਸੋਗ ਦੀ ਲਹਿਰ ਹੈ।ਪੁਲਿਸ ਆਲੇ ਦੁਆਲੇ ਦੇ ਸੀਸੀਟੀਵੀ ਕੈਮਰਿਆਂ ਦੇ ਫ਼ੁਟੇਜ਼ ਖੰਗਾਲ ਰਹੀ ਹੈ ਤੇ ਦੋਸ਼ੀ ਦਾ ਸਕੈਚ ਤਿਆਰ ਕਰਨ 'ਚ ਸਥਾਨਕ ਲੋਕਾਂ ਦੀ ਮਦਦ ਲਈ ਜਾ ਰਹੀ ਹੈ।

XXX tentation rapperXXX tentation rapperਸਥਾਨਕ ਪੁਲਿਸ ਮੁਤਾਬਕ ਘਟਨਾ ਸਥਾਨਕ ਸਮੇ ਚਾਰ ਵਜੇ ਵਾਪਰੀ ਜਦੋਂ ਦੋ ਸ਼ੱਕੀ ਹਥਿਆਰਬੰਦ ਟੇਂਟੇਸਾਨ ਵਲ ਵਧੇ। ਇਕ ਨੇ ਗੋਲੀ ਚਲਾਈ ਅਤੇ ਘਟਨਾ ਨੂੰ ਅੰਜਾਮ ਦੇਣ ਮਗਰੋਂ ਦੋਵੇਂ ਫ਼ਰਾਰ ਹੋ ਗਏ।ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਹਿਲੀ ਨਜ਼ਰੀਂ ਇਹ ਲੁੱਟ ਖੋਹ ਦਾ ਮਾਮਲਾ ਲੱਗ ਰਿਹਾ ਹੈ। ਜ਼ਿਕਰਯੋਗ ਹੈ ਕਿ ਟੇਂਟਸ਼ਾਨ ਦੇ ਰੈਪ ਅਤੇ ਮਿਊਜ਼ਿਕ ਦਾ ਜਾਦੂ ਅਜਿਹਾ ਸੀ ਕਿ ਆਨਲਾਈਨ ਕਰੋੜਾਂ ਲੋਕ ਸੁਣਦੇ ਸਨ।ਨੌਜਵਾਨ ਰੈਪਰ ਟੇਂਟਸਾਨ ਦੀ ਐਲਬਮ ਡਿਪਰੈਸ਼ਨ ਵਰਗੇ ਮੁੱਦਿਆਂ ਨਾਲ ਜੁੜੀ ਹੋਈ ਸੀ, ਜਿਸ ਦੀ ਸ਼ਲਾਘਾ ਮਿਊਜ਼ਿਕ ਇੰਡਸਟਰੀ ਦੀਆਂ ਵੱਡੀਆਂ ਸ਼ਖ਼ਸੀਅਤਾਂ ਨੇ ਵੀ ਕੀਤੀ।

XXX tentation rapperXXX tentation rapperਦਸ ਦਈਏ ਕਿ ਟੇਂਟਸ਼ਾਨ ਨਾਲ ਕਈ ਵਿਵਾਦ ਵੀ ਜੁੜੇ ਰਹੇ। ਮੌਤ ਤੋਂ ਪਹਿਲਾਂ ਅਮਰੀਕਾ ਵਿਚ ਉਸ ਦਾ ਨਾਮ ਤਕਰੀਬਨ 15 ਅਪਰਾਧਕ ਮਾਮਲਿਆਂ ਵਿਚ ਆਇਆ ਜਿਸ ਵਿਚ ਇਕ ਗਰਭਵਤੀ ਔਰਤ ਨਾਲ ਕੁੱਟਮਾਰ ਦਾ ਵੀ ਮਾਮਲਾ ਸ਼ਾਮਲ ਸੀ।ਟੇਂਟੇਸ਼ਾਨ ਨੂੰ ਲੜਾਈ ਝਗੜੇ ਕਾਰਨ ਸਕੂਲੋਂ ਕੱਢ ਦਿਤਾ ਗਿਆ ਸੀ ਜਿਸ ਤੋਂ ਬਾਅਦ ਉਸ ਨੇ ਅਪਣਾ ਸਾਰਾ ਧਿਆਨ ਮਿਊਜ਼ਿਕ ਵਲ ਲਗਾਇਆ।

ਉਹ ਸਾਊਂਡ ਕਲਾਉਡ ਰੈਪ ਅਤੇ ਦਮਦਾਰ ਬੀਟਸ ਕਾਰਨ ਬੜੇ ਹੀ ਥੋੜ੍ਹੇ ਸਮੇਂ ਵਿਚ ਸਟਾਰ ਬਣ ਗਿਆ। ਮਸ਼ਹੂਰੀ ਹੋਈ ਤਾਂ ਮਿਊਜ਼ਿਕ ਇੰਡਸਟਰੀ ਨੇ ਉਸ ਤਕ ਪਹੁੰਚ ਕਰਨੀ ਸ਼ੁਰੂ ਕਰ ਦਿਤੀ। ਅਕਤੂਬਰ 2017 ਤਕ ਉਸ ਨੇ 60 ਲੱਖ ਮਿਲੀਅਨ ਡਾਲਰ ਦੇ ਐਗਰੀਮੈਂਟ ਸਾਈਨ ਕੀਤੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement