ਨਿਊਜ਼ੀਲੈਂਡ: ਨਸ਼ਿਆਂ ਦੀ ਖੇਪ ਨੂੰ ਮੋਟਰਾਂ 'ਚ ਲੁਕੋ ਕੇ ਲਿਆਉਣ ਲਈ ਹਰਪ੍ਰੀਤ ਲਿੱਧੜ ਦੋਸ਼ੀ ਕਰਾਰ
Published : Jun 19, 2020, 8:58 am IST
Updated : Jun 19, 2020, 10:06 am IST
SHARE ARTICLE
File
File

ਨਿਊਜ਼ੀਲੈਂਡ ਵਿਚ ਨਸ਼ਿਆਂ ਦੀ ਆਯਾਤ ਨੂੰ ਬਹੁਤ ਗੰਭੀਰਤਾ ਨਾਲ ਲਿਆ ਜਾਂਦਾ ਹੈ।

ਔਕਲੈਂਡ: ਨਸ਼ਿਆਂ ਦੇ ਕਾਰੋਬਾਰ ਨੂੰ ਅੰਜ਼ਾਮ ਦੇਣ ਦੇ ਲਈ ਵਿਦੇਸ਼ਾਂ ਵਿਚ ਭਾਰਤੀਆਂ ਦਾ ਨਾਂ ਕੋਈ ਨਵਾਂ ਨਹੀਂ ਹੈ। ਹੁਣ ਨਿਊਜ਼ੀਲੈਂਡ 'ਚ ਵੀ ਅਜਿਹਾ ਇਕ ਪੰਜਾਬੀ ਨਾਂ ਜੁੜ ਗਿਆ ਹੈ ਜਿਸ ਦਾ ਅਸਰ ਭਾਰਤੀ ਭਾਈਚਾਰੇ ਦੀ ਉਭਰਦੀ ਸ਼ਾਖ ਉਤੇ ਪੈ ਸਕਦਾ ਹੈ। ਅੱਜ ਔਕਲੈਂਡ ਹਾਈ ਕੋਰਟ ਜਿਥੇ ਨਸ਼ਿਆਂ ਦੀ ਇਕ ਵੱਡੀ ਖੇਪ ਦਾ ਮਾਮਲਾ ਚੱਲ ਰਿਹਾ ਸੀ,

Drug Drug

ਵਿਖੇ  ਹਰਪ੍ਰੀਤ ਲਿੱਧੜ ਨਾਂ ਦਾ ਵਿਅਕਤੀ ਦੋਸ਼ੀ ਪਾਇਆ ਗਿਆ ਜਿਸ ਨੇ ਕਲਾਸ-ਏ ਦਾ ਮੈਥਾਫੇਟਾਮਿਨ  (ਸਿੰਥੈਟਿਕ ਨਸ਼ਾ)  14 ਕਿਲੋਗ੍ਰਾਮ ਅਤੇ ਮੌਲੀ ਨਸ਼ਾ ਜਿਸ ਨੂੰ ਐਮ.ਡੀ.ਐਮ.ਏ. ਕਹਿੰਦੇ ਹਨ 2 ਕਿਲੋਗ੍ਰਾਮ ਤਕ ਬਿਜਲੀ ਦੀਆਂ ਵੱਡੀਆਂ ਮੋਟਰਾਂ ਵਿਚ ਲੁਕੋ ਕੇ ਇਥੇ ਮੰਗਵਾਇਆ ਸੀ। ਕਾਨੂੰਨ ਮੁਤਾਬਕ ਨਸ਼ਾ ਆਯਾਤ ਕਰਨ ਦੇ ਦੋਸ਼ ਵਿਚ ਹੁਣ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ ਵੀ ਮਿਲ ਸਕਦੀ ਹੈ।

Drugs to reach customers from retail outlets like swiggy and zomatoDrugs

ਅੱਜ ਹਰਪ੍ਰੀਤ ਲਿੱਧੜ ਦੀ ਵੀਡੀਉ ਕਾਨਫਰੰਸ ਰਾਹੀਂ ਸੁਣਵਾਈ ਕਰਵਾਈ ਗਈ। ਪਿਛਲੇ ਸਾਲ ਜਦੋਂ ਬਾਰਡਰ ਸਕਿਉਰਿਟੀ ਫੋਰਸ ਨੇ ਨਸ਼ੇ ਦੀ ਅੱਧਾ ਟਨ ਵਾਲੀ ਸ਼ਿਪਮੈਂਟ ਫੜੀ ਸੀ ਤਾਂ ਇਸ ਮਾਮਲੇ ਵਿਚ ਦੋ ਕੈਨੇਡੀਅਨ ਵੀ ਸ਼ਾਮਲ ਪਾਏ ਗਏ ਸਨ।  ਇਸ ਮਾਮਲੇ 'ਚ ਹਰਪ੍ਰੀਤ ਲਿੱਧੜ ਉਤੇ 14 ਕਿਲੋਗ੍ਰਾਮ ਨਸ਼ੇ ਦੀ ਤਸਕਰੀ ਦਾ ਕੇਸ ਚਲਦਾ ਸੀ।

Drug smuggler arrestDrug 

ਜਿਸ ਸਮੇਂ ਇਹ ਨਸ਼ਾ ਫੜਿਆ ਗਿਆ ਸੀ ਉਸ ਵੇਲੇ ਉਸਦੀ ਬਜ਼ਾਰੂ ਕੀਮਤ 235 ਮਿਲੀਅਨ ਡਾਲਰ ਸੀ। ਜਾਂਚ ਵਿਚ ਅੰਤਰਰਾਸ਼ਟਰੀ ਗਿਰੋਹਾਂ ਦੀ ਛਾਣਬੀਣ ਕੀਤੀ ਗਈ ਅਤੇ ਨਿਊਜ਼ੀਲੈਂਡ ਅਧਾਰਿਤ ਕੰਪਨੀ ਦੀ ਵੀ ਜਾਂਚ ਹੋਈ ਸੀ। ਪਿਛਲੇ ਸਾਲ ਅਗਸਤ ਮਹੀਨੇ ਇਹ ਸ਼ਿਪਮੈਂਟ ਥਾਈਲੈਂਡ ਤੋਂ ਆਈ ਸੀ ਅਤੇ ਇਸਨੂੰ ਹਾਈ ਰਿਸਕ ਸ਼੍ਰੇਣੀ ਵਿਚ ਰੱਖ ਕੇ ਜਾਂਚ ਕੀਤੀ ਗਈ ਸੀ।

DrugsDrugs

ਪਿਛਲੇ ਸਾਲ 6 ਸਤੰਬਰ ਨੂੰ ਇਸ ਖਬਰ ਨੂੰ ਨੈਸ਼ਨਲ ਮੀਡੀਆ ਨੇ ਪ੍ਰਕਾਸ਼ਿਤ ਕੀਤਾ ਸੀ। ਇਸ ਸ਼ਿਪ ਵਿਚ 60 ਬਿਜਲੀ ਵਾਲੀਆਂ ਮੋਟਰਾਂ ਆਈਆਂ ਸਨ ਅਤੇ ਹਰ ਮੋਟਰ ਵਿਚ 8 ਕਿਲੋਗ੍ਰਾਮ ਦੇ ਕਰੀਬ ਨਸ਼ਾ ਲੁਕੋ ਕੇ ਰਖਿਆ ਗਿਆ ਸੀ। 65 ਕਸਟਮ ਅਧਿਕਾਰੀਆਂ ਅਤੇ ਪੁਲਿਸ ਸਟਾਫ਼ ਨੇ ਉਸ ਸਮੇਂ ਇਸ ਜਾਂਚ-ਪੜ੍ਹਤਾਲ ਵਿਚ ਹਿੱਸਾ ਲਿਆ ਸੀ ਤੇ ਔਕਲੈਂਡ ਦੀਆਂ 9 ਵੱਖ-ਵੱਖ ਥਾਵਾਂ ਉਤੇ ਛਾਪੇਮਾਰੀ ਕੀਤੀ ਸੀ।

DrugsDrugs

ਇਸ ਛਾਪੇਮਾਰੀ ਵਿਚ ਵੀ 15 ਕਿਲੋਮਗ੍ਰਾਮ ਮੈਥ, ਇਕ ਬੰਦੂਕ ਅਤੇ ਭਾਰੀ ਮਾਤਰਾ ਵਿਚ ਨਕਦੀ ਫੜੀ ਗਈ ਸੀ। ਇਹ ਸਾਰੀ ਸਪਲਾਈ 6 ਮਹੀਨਿਆਂ ਵਾਸਤੇ ਪਹੁੰਚੀ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement