
ਇੱਥੇ ਕੁੱਝ ਅਜਿਹਾ ਹੋਇਆ, ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਕੇ ਰੱਖ ਦਿਤਾ। ਇਕ ਵਾਲਟਰ ਨਾਂ ਦੇ ਵਿਅਕਤੀ ਦੀ ਨਵੀਂ ਨੌਕਰੀ ਲੱਗੀ ਸੀ। ਪਹਿਲੇ ਦਿਨ ਵਾਲਟਰ ਨੂੰ ...
ਅਲਬਾਮਾ : ਇੱਥੇ ਕੁੱਝ ਅਜਿਹਾ ਹੋਇਆ, ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਕੇ ਰੱਖ ਦਿਤਾ। ਇਕ ਵਾਲਟਰ ਨਾਂ ਦੇ ਵਿਅਕਤੀ ਦੀ ਨਵੀਂ ਨੌਕਰੀ ਲੱਗੀ ਸੀ। ਪਹਿਲੇ ਦਿਨ ਵਾਲਟਰ ਨੂੰ ਅਪਣੇ ਦਫ਼ਤਰ ਜਾਣ ਲਈ 32 ਕਿਲੋਮੀਟਰ ਚੱਲਣਾ ਪਿਆ। ਉਸ ਦੀ ਡੈਡੀਕੇਸ਼ਨ ਨੂੰ ਦੇਖਦੇ ਹੋਏ ਉਸ ਦੇ ਬੌਸ ਨੇ ਨੌਕਰੀ ਦੇ ਪਹਿਲੇ ਹੀ ਦਿਨ ਉਸ ਨੂੰ ਤੋਹਫ਼ੇ ਵਿਚ ਕਾਰ ਦਿਤੀ। ਅਸਲ ਵਿਚ ਨੌਕਰੀ ਦੇ ਪਹਿਲੇ ਹੀ ਦਿਨ ਵਾਲਟਰ ਦੀ ਕਾਰ ਖ਼ਰਾਬ ਹੋ ਗਈ ਸੀ।
Employee Valter and His Bossਇਸ ਤੋਂ ਬਾਅਦ ਉਸ ਨੇ ਘਰ ਤੋਂ ਦਫ਼ਤਰ ਪੈਦਲ ਚੱਲਣ ਦੀ ਸੋਚੀ। ਦਫ਼ਤਰ ਵਿਚ ਟਾਈਮ 'ਤੇ ਪਹੁੰਚਣ ਲਈ ਵਾਲਟਰ ਅੱਧੀ ਰਾਤ ਨੂੰ ਹੀ ਦਫ਼ਤਰ ਲਈ ਨਿਕਲ ਚੁੱਕਿਆ ਸੀ। ਪੇਲਹਮ ਪੁਲਿਸ ਨੇ ਐਤਵਾਰ ਤੜਕੇ ਵਾਲਟਰ ਨੂੰ ਦੇਖਿਆ। ਵਾਲਟਰ ਉਸ ਸਮੇਂ 4 ਘੰਟੇ ਪੈਦਲ ਚੱਲ ਚੁੱਕਿਆ ਸੀ। ਉਹ ਹੋਮਵੁਡ ਤੋਂ ਪੇਲਹਮ ਪਹੁੰਚ ਚੁੱਕੇ ਸਨ।
Employee Valterਪੁਲਿਸ ਅਫ਼ਸਰ ਨੇ ਉਸ ਦੀ ਕਹਾਣੀ ਸੁਣ ਕੇ ਉਸ ਨੂੰ ਬ੍ਰੇਕਫਾਸਟ ਆਫ਼ਰ ਕੀਤਾ ਅਤੇ ਦਫ਼ਤਰ ਤਕ ਛੱਡਿਆ। ਪੁਲਿਸ ਅਫ਼ਸਰ ਨੇ ਉਸ ਦੀ ਕਹਾਣੀ ਨੂੰ ਫੇਸਬੁਕ 'ਤੇ ਸ਼ੇਅਰ ਕੀਤਾ ਜੋ ਕੁੱਝ ਹੀ ਦੇਰ ਵਿਚ ਵਾਇਰਲ ਹੋ ਗਈ। ਹਰ ਜਗ੍ਹਾ ਉਸ ਦੀ ਕਹਾਣੀ ਨੂੰ ਸ਼ੇਅਰ ਕੀਤਾ ਜਾਣ ਲੱਗਿਆ। ਜਿਵੇਂ ਹੀ ਵਾਲਟਰ ਦੀ ਕਹਾਣੀ ਉਸ ਦੇ ਸੀਈਓ ਨੇ ਪੜ੍ਹੀ ਤਾਂ ਉਨ੍ਹਾਂ ਨੇ ਕੁੱਝ ਸਪੈਸ਼ਲ ਦੀ ਸੋਚੀ। ਇਕ ਦਿਨ ਸੀਈਓ ਲਿਊਕ ਮਾਰਕਲਿਨ ਨੇ ਵਾਲਟਰ ਨੂੰ ਅਪਣੀ 2014 ਮਾਡਲ ਦੀ ਫੋਰਡ ਕਾਰ ਦਿਤੀ।
Employee Valter Gift Carਵਾਲਟਰ ਇਹ ਸਭ ਦੇਖ ਕੇ ਖ਼ੁਦ ਨੂੰ ਰੋਕ ਨਹੀਂ ਸਕੇ ਅਤੇ ਭਾਵੁਕ ਹੋ ਗਏ। ਵਾਲਟਰ ਦੀ ਕਹਾਣੀ ਸੁਣ ਕੇ ਹਰ ਕੋਈ ਉਨ੍ਹਾਂ ਦੀ ਤਾਰੀਫ਼ ਕਰ ਰਿਹਾ ਹੈ ਅਤੇ ਪੇਲਹਮ ਪੁਲਿਸ ਅਫ਼ਸਰ ਦੀ ਲੋਕ ਜਮ ਕੇ ਤਾਰੀਫ਼ ਕਰ ਰਹੇ ਹਨ। ਪੇਲਹਮ ਪੁਲਿਸ ਡਿਪਾਰਟਮੈਂਟ ਨੇ ਪੋਸਟ ਸ਼ੇਅਰ ਕਰ ਕੇ ਵਾਲਟਰ ਦੀ ਤਾਰੀਫ਼ ਕੀਤੀ ਹੈ। ਫੇਸਬੁਕ 'ਤੇ ਇਕ ਯੂਜ਼ਰ ਨੇ ਲਿਖਿਆ ਕਿ ਦੁਨੀਆ ਵਿਚ ਕਈ ਵਾਲਟਰ ਦੀ ਲੋੜ ਹੈ। ਉਸ ਦੀ ਕਹਾਣੀ ਸੁਣ ਕੇ ਮਜ਼ਾ ਆ ਗਿਆ। ਉਥੇ ਇਕ ਯੂਜ਼ਰ ਨੇ ਲਿਖਿਆ ਕਿ ਅਜਿਹੇ ਲੋਕਾਂ ਨੂੰ ਦੇਖ ਕੇ ਕਾਫ਼ੀ ਚੰਗਾ ਲਗਦਾ ਹੈ ਜੋ ਕੰਮ ਦੇ ਪ੍ਰਤੀ ਇੰਨੇ ਇਮਾਨਦਾਰ ਹੁੰਦੇ ਹਨ।