ਨਿਊਜ਼ੀਲੈਂਡ 'ਚ ਚਮਕਿਆ 'ਇੰਡੀਅਨ ਸਟਾਰ ਰੈਸਟੋਰੈਂਟ'
Published : Jul 19, 2018, 11:35 pm IST
Updated : Jul 19, 2018, 11:35 pm IST
SHARE ARTICLE
Resham Singh with his Team
Resham Singh with his Team

ਨਿਊਜ਼ੀਲੈਂਡ 'ਚ ਸੈਰ ਸਪਾਟੇ ਲਈ ਮਸ਼ਹੂਰ ਸ਼ਹਿਰ ਰੋਟੋਰੂਆ ਜਿਥੇ ਮਨੋਰੰਜਕ ਸਕਾਈ ਲਾਈਨ (ਗੰਡੋਲਾ), ਲਿਊਜ਼ ਸਵਾਰੀ, ਅਕਾਸ਼ੀ ਪੀਂਘ ਅਤੇ ਸਲਫ਼ਰ (ਗੰਧਕ) ਵਾਲੀ............

ਆਕਲੈਂਡ : ਨਿਊਜ਼ੀਲੈਂਡ 'ਚ ਸੈਰ ਸਪਾਟੇ ਲਈ ਮਸ਼ਹੂਰ ਸ਼ਹਿਰ ਰੋਟੋਰੂਆ ਜਿਥੇ ਮਨੋਰੰਜਕ ਸਕਾਈ ਲਾਈਨ (ਗੰਡੋਲਾ), ਲਿਊਜ਼ ਸਵਾਰੀ, ਅਕਾਸ਼ੀ ਪੀਂਘ ਅਤੇ ਸਲਫ਼ਰ (ਗੰਧਕ) ਵਾਲੀ ਹਵਾ ਲਈ ਲੋਕਾਂ ਨੂੰ ਅਪਣੇ ਵੱਲ ਆਕਰਸ਼ਿਕ ਕਰਦਾ ਹੈ, ਉਥੇ ਖਾਣੇ ਦੇ ਸ਼ੌਕੀਨਾਂ ਲਈ ਇਥੇ ਪਕਦੀਆਂ ਪੰਜਾਬੀ ਰੋਟੀਆਂ ਦੀ ਖੁਸ਼ਬੂ ਵੀ ਉਨ੍ਹਾਂ ਨੂੰ ਭਾਰਤੀ ਰੈਸਟੋਰੈਂਟਾਂ ਤਕ ਲੈ ਜਾਂਦੀ ਹੈ। ਗੱਲ ਜਦੋਂ ਉੱਚ ਕੁਆਲਿਟੀ ਅਤੇ ਸਿਰੇ ਦੀ ਸਰਵਿਸ ਦੀ ਹੋਵੇ ਤਾਂ ਗੋਰੇ ਬਹੁਤ ਕੁੱਝ ਵੇਖ ਕੇ ਬੈਠਦੇ ਹਨ। ਪੰਜਾਬੀਆਂ ਨੂੰ ਮਾਣ ਹੋਏਗਾ ਕਿ ਇਥੇ ਇਕ ਪੰਜਾਬੀ ਰੈਸਟੋਰੈਂਟ 'ਇੰਡੀਅਨ ਸਟਾਰ ਰੈਸਟੋਰੈਂਟ' ਸਾਲ ਦਰ ਸਾਲ ਐਵਾਰਡਾਂ ਦੀ ਲਿਸਟ ਲੰਮੀ ਕਰਦਾ ਜਾ ਰਿਹਾ ਹੈ।

ਸ. ਰੇਸ਼ਮ ਸਿੰਘ ਇਸ ਦੇ ਮਾਲਕ ਹਨ ਅਤੇ ਉਨ੍ਹਾਂ ਨੇ ਹਾਲ ਹੀ ਵਿਚ ਰੋਟੋਰੂਆਂ ਦਾ 'ਆਈਕਨ ਆਫ਼ ਹਾਸਪੀਟੈਲਿਟੀ' (ਮੇਜ਼ਬਾਨੀ ਦਾ ਨਮੂਨਾ) ਦਾ ਵਕਾਰੀ ਐਵਾਰਡ ਜਿਤਿਆ ਹੈ। ਇਹ ਐਵਾਰਡ 'ਰੈਸਟੋਰੈਂਟ ਐਸੋਸੀਏਸ਼ਨ ਆਫ਼ ਨਿਊਜ਼ੀਲੈਂਡ' ਵਲੋਂ ਬੀਤੇ ਦਿਨੀਂ ਇਕ ਸਮਾਗਮ ਦੇ ਵਿਚ ਦਿਤੇ ਗਏ। ਗੋਰੇ ਅਤੇ ਹੋਰ ਭਾਰਤੀ ਲੋਕ ਜਿਥੇ ਉਨ੍ਹਾਂ ਨੂੰ ਵਧਾਈ ਸੰਦੇਸ਼ ਦੇ ਰਹੇ ਹਨ, ਉਥੇ ਇਸ ਸ਼ਹਿਰ ਦੀ ਭੋਜਨ ਗਲੀ ਵਿਚ ਭਾਰਤੀਆਂ ਦੇ ਰੈਸਟੋਰੈਂਟ ਦੀ ਚਮਕ ਉਤੇ ਮਾਨ ਵੀ ਮਹਿਸੂਸ ਕਰਦੇ ਹਨ।

18 ਸਾਲ ਪਹਿਲਾਂ ਰੇਸ਼ਮ ਸਿੰਘ ਹੁਣ ਗੋਰਿਆਂ ਦੇ ਰੇਅ ਸਿੰਘ ਲੁਧਿਆਣਾ ਸ਼ਹਿਰ ਤੋਂ ਨਿਊਜ਼ੀਲੈਂਡ ਪੁਹੰਚੇ ਸਨ। ਲੁਧਿਆਣਾ ਵਿਖੇ ਵੀ ਇਕ ਵਕਾਰੀ ਹੋਟਲ ਵਿਚ ਉਹ ਮੈਨੇਜਰ ਸਨ ਅਤੇ ਅਪਣੀ ਸਕਿੱਲ ਉਨ੍ਹਾਂ ਨੇ ਇਥੇ ਵਰਤੋਂ ਵਿਚ ਲਿਆਂਦੀ। ਰੋਟੋਰੂਆ ਵਿਖੇ 2001 ਵਿਚ ਇਨ੍ਹਾਂ ਨੇ ਇਹ ਰੈਸਟੋਰੈਂਟ ਸ਼ੁਰੂ ਕੀਤਾ ਸੀ ਅਤੇ ਇਸ ਵੇਲੇ ਦੋ ਹੋਰ ਥਾਵਾਂ ਉਤੇ ਵੀ ਉਨ੍ਹਾਂ ਨੇ ਅਪਣੀਆਂ ਸ਼ਾਖਾਵਾਂ ਖੋਲ੍ਹੀਆਂ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement