
ਗੋਲੀ ਲੱਗਣ ਕਾਰਨ ਜ਼ਖ਼ਮੀ ਹੋਇਆ 18 ਸਾਲਾ ਨੌਜਵਾਨ ਜ਼ੇਰੇ ਇਲਾਜ ਹੈ ਅਤੇ ਉਸ ਦੀ ਹਾਲਤ ਸਥਿਤ ਹੈ।
ਬਰੈਂਪਟਨ: ਕੈਨੇਡਾ ਵਿਚ ਬਰੈਂਪਟਨ ਹਾਈ ਸਕੂਲ ਦੇ ਬਾਹਰ ਗੋਲੀ ਚੱਲਣ ਦੇ ਮਾਮਲੇ ਵਿਚ ਪੁਲਿਸ ਨੂੰ ਸ਼ੱਕੀ ਪੰਜਾਬੀ ਨੌਜਵਾਨ ਜਗਦੀਪ ਢੇਸੀ ਦੀ ਭਾਲ ਹੈ। ਪੀਲ ਰੀਜਨਲ ਪੁਲਿਸ ਨੇ ਜਗਦੀਪ ਢੇਸੀ ਦੀ ਤਸਵੀਰ ਸਾਂਝੀ ਕੀਤੀ ਹੈ। ਇਸ ਘਟਨਾ ਵਿਚ ਗੋਲੀ ਲੱਗਣ ਕਾਰਨ ਜ਼ਖ਼ਮੀ ਹੋਇਆ 18 ਸਾਲਾ ਨੌਜਵਾਨ ਜ਼ੇਰੇ ਇਲਾਜ ਹੈ ਅਤੇ ਉਸ ਦੀ ਹਾਲਤ ਸਥਿਤ ਹੈ।
ਪੀਲ ਜ਼ਿਲ੍ਹਾ ਸਕੂਲ ਬੋਰਡ ਨੇ ਪੁਸ਼ਟੀ ਕੀਤੀ ਹੈ ਕਿ ਇਹ ਗੋਲੀਬਾਰੀ ਕੈਸਲਬਰੂਕ ਸੈਕੰਡਰੀ ਸਕੂਲ ਦੇ ਬਾਹਰ ਹੋਈ। ਇਸ ਮਾਮਲੇ ਵਿਚ ਪੁਲਿਸ ਨੇ ਗੋਲੀਬਾਰੀ ਲਈ ਕਥਿਤ ਤੌਰ 'ਤੇ ਜ਼ਿੰਮੇਵਾਰ ਸ਼ੱਕੀ ਦੀ ਪਛਾਣ ਬਰੈਂਪਟਨ ਦੇ 17 ਸਾਲਾ ਜਸਦੀਪ ਢੇਸੀ ਵਜੋਂ ਕੀਤੀ ਹੈ।
ਯੂਥ ਕ੍ਰਿਮੀਨਲ ਜਸਟਿਸ ਐਕਟ ਦੇ ਤਹਿਤ ਮਿਲੇ ਨਿਆਂਇਕ ਅਧਿਕਾਰ ਦੇ ਚਲਦਿਆਂ ਸ਼ੱਕੀ ਨੌਜਵਾਨ ਦਾ ਨਾਂਅ ਅਤੇ ਫੋਟੋ ਜਨਤਕ ਕੀਤੀ ਗਈ ਹੈ। ਪੁਲਿਸ ਨੇ ਉਸ ਨੂੰ ਹਥਿਆਰਬੰਦ ਅਤੇ ਖਤਰਨਾਕ ਦੱਸਦਿਆਂ ਲੋਕਾਂ ਨੂੰ ਉਸ ਸਬੰਧੀ ਜਾਣਕਾਰੀ ਸਾਂਝੀ ਕਰ ਲਈ ਕਿਹਾ ਹੈ। ਪੁਲਿਸ ਨੇ ਇਸ ਦੇ ਲਈ 9-1-1 ਨੰਬਰ ਵੀ ਜਾਰੀ ਕੀਤਾ ਹੈ।