2018 'ਚ 80 ਪੱਤਰਕਾਰਾਂ ਦੀ ਹੋਈ ਬੇਰਹਿਮੀ ਨਾਲ ਹੱਤਿਆ : ਰੀਪੋਰਟ
Published : Dec 19, 2018, 1:30 pm IST
Updated : Dec 19, 2018, 3:40 pm IST
SHARE ARTICLE
Journalists killed globally in 2018
Journalists killed globally in 2018

ਦੁਨਿਆਂਭਰ ਵਿਚ ਸਾਲ 2018 ਵਿਚ 80 ਪੱਤਰਕਾ ਮਾਰੇ ਗਏ। ਇਸ ਤੋਂ ਇਲਾਵਾ 60 ਬੰਧਕ ਬਣਾਏ ਗਏ ਜਦੋਂ ਕਿ 348 ਪੱਤਰਕਾਰਾਂ ਅਤੇ ਗ਼ੈਰਪੱਤਰਕਾਰਾਂ ਨੂੰ ਰਾਜਨੇਤਾਵਾਂ...

ਲੌਸ ਐਂਜਲਸ : (ਭਾਸ਼ਾ) ਦੁਨੀਆਂਭਰ ਵਿਚ ਸਾਲ 2018 ਵਿਚ 80 ਪੱਤਰਕਾ ਮਾਰੇ ਗਏ। ਇਸ ਤੋਂ ਇਲਾਵਾ 60 ਬੰਧਕ ਬਣਾਏ ਗਏ ਜਦੋਂ ਕਿ 348 ਪੱਤਰਕਾਰਾਂ ਅਤੇ ਗ਼ੈਰਪੱਤਰਕਾਰਾਂ ਨੂੰ ਰਾਜਨੇਤਾਵਾਂ ਦੇ ਨਾਵਾਜਬ ਆਦੇਸ਼ਾਂ ਅਤੇ ਧਾਰਮਿਕ ਚਿੰਨ੍ਹ ਅਤੇ ਕਾਰੋਬਾਰੀਆਂ ਦੇ ਬੇਰਹਿਮੀ ਹਿੰਸਾ ਦਾ ਸ਼ਿਕਾਰ ਹੋਣਾ ਪਿਆ ਹੈ।

Jamal KhashoggiJamal Khashoggi

ਇਹਨਾਂ ਪੱਤਰਕਾਰਾਂ ਵਿਚ ਜਮਾਲ ਖਸ਼ੋਗੀ ਨੂੰ ਬੇਰਹਿਮੀ ਨਾਲ ਕਤਲ ਦੇ ਸ਼ਿਕਾਰ ਹੋਣ ਲਈ ਸੂਚੀ ਵਿਚ ਪਹਿਲੇ ਸਥਾਨ ਉਤੇ ਰੱਖਿਆ ਗਿਆ ਹੈ। ਖਸ਼ੋਗੀ ਨੂੰ ਦਿ ਟਾਈਮਜ਼ ਵੀਕਲੀ ਨੇ ਵੀ ਸਾਲ 2018 ਵਿਚ ਮਾਰੇ ਗਏ 65 ਪੱਤਰਕਾਰਾਂ ਦੀ ਸੂਚੀ ਵਿਚ ਪਹਿਲੇ ਸਥਾਨ 'ਤੇ ਰੱਖਿਆ ਹੈ।

Viktoria Marinova TV presenter was brutally murderedViktoria Marinova TV presenter was brutally murdered

ਹਿੰਸਾ ਦੇ ਸ਼ਿਕਾਰ ਪੰਜ ਭਾਰਤੀ ਪੱਤਰਕਾਰਾਂ ਵਿਚ ਸ਼੍ਰੀਨਗਰ ਦੇ ਪੱਤਰਕਾਰ ਸ਼ੁਜਾਤ ਬੁਖ਼ਾਰੀ, ਨਵੀਨ ਨਿਸ਼ਚਲ (ਦੈਨਿਕ ਭਾਸਕਰ), ਸੰਦੀਪ ਸ਼ਰਮਾ (ਨਿਊਜ਼ ਵਰਲਡ), ਚੰਦਨ ਤੀਵਾਰੀ (ਅੱਜ), ਅਚਿਉਤਾਨੰਦ ਸਾਹੂ (ਦੂਰਦਰਸ਼ਨ) ਨੂੰ ਵਿਸ਼ੇਸ਼ ਤੌਰ 'ਤੇ ਉਨ੍ਹਾਂ ਦੇ ਕੰਮ ਦੀ ਸ਼ਾਬਾਸ਼ੀ ਦਿੰਦੇ ਹੋਏ ਯਾਦ ਕੀਤਾ ਗਿਆ ਹੈ।

shujat bukhari Shujaat Bukhari

ਰਿਪੋਰਟਰਸ ਵਿਦਾਉਟ ਬੌਰਡਰਜ਼ ਦੀ ਜਾਰੀ ਇਕ ਰਿਪੋਰਟ ਵਿਚ ਹਿੰਸਾ ਦੇ ਸ਼ਿਕਾਰ ਮ੍ਰਿਤਕ ਪੱਤਰਕਾਰਾਂ ਵਿਚ ਅਫ਼ਗਾਨਿਸਤਾਨ (15), ਸੀਰੀਆ  (11) ਅਤੇ ਮੈਕਸਿਕੋ ਵਿਚ ਨੌਂ ਪੱਤਰਕਾਰਾਂ ਨੂੰ ਅਪਣੀ ਡਿਊਟੀ ਕਰਦੇ ਹੋਏ ਜਾਨੋਂ ਹੱਥ ਧੋਣਾ ਪਿਆ ਹੈ।

DataData

ਪਿਛਲੇ ਜੂਨ ਵਿਚ ਅਮਰੀਕਾ ਦੇ ਮੈਰੀਲੈਂਡ ਵਿਚ ਕੈਪਿਟਲ ਗੈਜੇਟ ਵਿਚ ਇਕੱਠੇ ਪੰਜ ਪੱਤਰਕਾਰਾਂ ਨੂੰ ਗੋਲੀਆਂ ਨਾਲ ਭੁੰਨ ਦਿਤਾ ਗਿਆ ਸੀ। ਪੱਤਰਕਾਰਾਂ ਲਈ ਐਡਵੋਕੇਸੀ ਗਰੁਪ ਰਿਪੋਰਟਰਸ ਵਿਦਾਉਟ ਬੌਰਡਰਜ਼ ਨੇ ਅਪਣੀ ਵੈਬਸਾਈਟ ਵਿਚ ਦਾਅਵਾ ਕੀਤਾ ਹੈ ਕਿ ਸਾਲ 2018 ਵਿਚ ਸੱਭ ਤੋਂ ਜ਼ਿਆਦਾ ਪੱਤਰਕਾਰ ਹਿੰਸਾ ਦੇ ਸ਼ਿਕਾਰ ਹੋਏ ਹਨ, ਜੋ ਇਕ ਰੀਕਾਰਡ ਹੈ। ਰੀਪੋਰਟ ਵਿਚ ਕਿਹਾ ਗਿਆ ਹੈ ਕਿ ਚੀਨ ਅਜਿਹਾ ਪਹਿਲਾ ਦੇਸ਼ ਹੈ,

DataData

ਜਿੱਥੇ ਸੱਭ ਤੋਂ ਵੱਧ 60 ਪੱਤਰਕਾਰਾਂ ਨੂੰ ਸਰਕਾਰੀ ਦਮਨ ਦੇ ਕਾਰਨ ਜੇਲ੍ਹ ਦੀ ਸਜ਼ਾ ਭੁਗਤਣ ਨੂੰ ਮਜ਼ਬੂਰ ਹੋਣਾ ਪਿਆ ਹੈ। ਇਹਨਾਂ ਵਿਚ 46 ਬਲੋਗਰ ਹਨ, ਜਦੋਂ ਕਿ ਤੁਰਕੀ ਅਜਿਹਾ ਦੂਜਾ ਦੇਸ਼ ਹੈ ਜਿੱਥੇ 33 ਪੱਤਰਕਾਰ ਬੰਦੀ ਹਨ। ਪੱਤਰਕਾਰਾਂ ਉਤੇ ਅਣਮਨੁੱਖੀ ਅਤੇ ਦਮਨਕਾਰੀ ਕਾਰਵਾਈ ਕਰਨ ਵਾਲੇ ਦੇਸ਼ਾਂ ਵਿਚ ਈਰਾਨ ਅਤੇ ਮਿਸਰ ਨੂੰ ਵੀ ਕਾਲੀ ਸੂਚੀ ਵਿਚ ਰੱਖਿਆ ਗਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement