
ਪਾਕਿਸਤਾਨ ਦੇ ਪੰਜਾਬ ਸੂਬੇ ਦੀ ਸਰਕਾਰ ਨੇ ਮੰਗਲਵਾਰ ਨੂੰ ਬਸੰਤ ਪੰਚਮੀ ਦੇ ਪ੍ਰਬੰਧ 'ਤੇ ਪਿਛਲੇ 12 ਸਾਲਾਂ ਤੋਂ ਲਗੀ ਪਾਬੰਦੀ ਹਟਾ ਲਈ। ਇਹ ਤਿਉਹਾਰ ਬਸੰਤ ਦੇ ਮੌਸਮ ਦੀ...
ਲਾਹੌਰ : (ਭਾਸ਼ਾ) ਪਾਕਿਸਤਾਨ ਦੇ ਪੰਜਾਬ ਸੂਬੇ ਦੀ ਸਰਕਾਰ ਨੇ ਮੰਗਲਵਾਰ ਨੂੰ ਬਸੰਤ ਪੰਚਮੀ ਦੇ ਪ੍ਰਬੰਧ 'ਤੇ ਪਿਛਲੇ 12 ਸਾਲਾਂ ਤੋਂ ਲਗੀ ਪਾਬੰਦੀ ਹਟਾ ਲਈ। ਇਹ ਤਿਉਹਾਰ ਬਸੰਤ ਦੇ ਮੌਸਮ ਦੀ ਸ਼ੁਰੂਆਤ ਵਿਚ ਪੰਜਾਬੀ ਭਾਈਚਾਰੇ ਵੱਲੋਂ ਮਨਾਇਆ ਜਾਂਦਾ ਹੈ। ਪਾਕਿਸਤਾਨੀ ਅਖ਼ਬਾਰ ਡਾਨ ਦੀ ਖਬਰ ਦੇ ਮੁਤਾਬਕ, ਪੰਜਾਬ ਦੇ ਸੂਚਨਾ ਅਤੇ ਸਭਿਆਚਾਰ ਮੰਤਰੀ ਫਿਆਜ਼ ਉਲ ਹਸਨ ਚੌਹਾਨ ਨੇ ਕਿਹਾ ਕਿ ਇਹ ਪਾਰੰਪਰਕ ਤਿਉਹਾਰ ਫ਼ਰਵਰੀ 2019 ਦੇ ਦੂਜੇ ਹਫ਼ਤੇ ਵਿਚ ਮਨਾਇਆ ਜਾਵੇਗਾ।
Basant Kite Festival
ਇਕ ਪ੍ਰੈਸ ਕਾਂਨਫ਼ਰੰਸ ਨੂੰ ਸੰਬੋਧਿਤ ਕਰਦੇ ਹੋਏ ਹਸਨ ਨੇ ਕਿਹਾ ਕਿ ਇਕ ਕਮੇਟੀ ਗਠਿਤ ਕੀਤੀ ਜਾਵੇਗੀ, ਜਿਸ ਵਿਚ ਪੰਜਾਬ ਦੇ ਕਾਨੂੰਨ ਮੰਤਰੀ, ਰਾਜਸੀ ਮੁੱਖ ਸਕੱਤਰ ਅਤੇ ਦੂਜੇ ਪ੍ਰਬੰਧਕੀ ਅਧਿਕਾਰੀ ਸ਼ਾਮਲ ਹੋਣਗੇ। ਕਮੇਟੀ ਇਸ ਉਤੇ ਚਰਚਾ ਕਰੇਗੀ ਕਿ ਕਿਵੇਂ ਇਸ ਤਿਉਹਾਰ ਦੇ ਨਕਾਰਾਤਮਕ ਪਹਿਲੂਆਂ ਤੋਂ ਬਚਿਆ ਜਾਵੇ। ਕਮੇਟੀ ਇਕ ਹਫ਼ਤੇ ਵਿਚ ਰਿਪੋਰਟ ਦੇਵੇਗੀ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਲਾਹੌਰ ਦੇ ਲੋਕ ਨਿਸ਼ਚਿਤ ਰੂਪ ਨਾਲ ਬਸੰਤ ਮਨਾਉਣਗੇ।
Basant Kite Festival
ਪੰਜਾਬ ਵਿਚ 2007 ਵਿਚ ਬਸੰਤ ਤਿਓਹਾਰ 'ਤੇ ਇਹ ਕਹਿੰਦੇ ਹੋਏ ਪਾਬੰਦੀ ਲਗਾ ਦਿਤੀ ਗਈ ਸੀ ਕਿ ਪਤੰਗ ਉਡਾਉਣ ਲਈ ਵਰਤੋਂ ਹੋਣ ਵਾਲੇ ਮਾਂਝੇ ਨਾਲ ਮੌਤਾਂ ਹੁੰਦੀਆਂ ਹਨ। ਹਾਲਾਂਕਿ, ਕਈ ਵਿਸ਼ਲੇਸ਼ਕਾਂ ਦੇ ਮੁਤਾਬਕ ਇਸ ਤਿਉਹਾਰ ਉਤੇ ਕੱਟੜਪੰਥੀ ਧਾਰਮਿਕ ਅਤੇ ਜਮਾਤ - ਉਦ - ਦਾਵਾ ਵਰਗੇ ਅਤਿਵਾਦੀ ਸਮੂਹਾਂ ਦੇ ਦਬਾਅ ਵਿਚ ਰੋਕ ਲਗਾਈ ਗਈ ਸੀ।
Basant Kite Festival
ਇਨ੍ਹਾਂ ਦਾ ਦਾਅਵਾ ਹੈ ਕਿ ਇਹ ਤਿਉਹਾਰ ਮੂਲ ਰੂਪ ਨਾਲ ਹਿੰਦੁਆਂ ਦਾ ਅਤੇ ਗ਼ੈਰਇਸਲਾਮੀ ਹੈ। ਮੰਤਰੀ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਸਾਫ਼ ਕੀਤਾ ਹੈ ਕਿ ਬਸੰਤ ਤਿਓਹਾਰ ਦੇ ਮਨਾਉਣ ਉਤੇ ਕਿਸੇ ਤਰ੍ਹਾਂ ਦੀ ਰੋਕ ਨਹੀਂ ਹੈ। ਹਾਲਾਂਕਿ, ਇਸ ਦਾ ਪ੍ਰਬੰਧ ਕਨੂੰਨ ਦੇ ਦਾਇਰੇ ਵਿਚ ਹੋਣਾ ਚਾਹੀਦਾ ਹੈ। ਸਰਕਾਰ ਦੇ ਆਦੇਸ਼ਾਂ ਦਾ ਪਾਲਣ ਹੋਣਾ ਚਾਹੀਦਾ ਹੈ।