
ਸਈਦ ਕਹਿ ਰਿਹਾ ਹੈ ਕਿ ਮੈਂ ਪੁੱਛਦਾ ਹਾਂ ਕਿ ਭਾਰਤੀ ਫ਼ੋਜ ਮੁਖੀ ਜਿਹੜਾ ਆਖਰੀ ਆਪ੍ਰੇਸ਼ਨ ਕਰਨ ਜਾ ਰਹੇ ਹਨ, ਕੀ ਉਹ ਏਸ਼ੀਆ ਦੇ ਸੱਭ ਤੋਂ ਵੱਡੇ ਚੈਂਪੀਅਨ ਬਣਨ ਜਾ ਰਹੇ ਹਨ ?
ਨਵੀਂ ਦਿੱਲੀ, ( ਭਾਸ਼ਾ) : ਕਸ਼ਮੀਰ ਵਿਚ ਇਸ ਸਾਲ ਦੌਰਾਨ ਹੁਣ ਤੱਕ ਭਾਰਤੀ ਫ਼ੌਜ ਵੱਲੋਂ 250 ਤੋਂ ਵੱਧ ਅਤਿਵਾਦੀਆਂ ਨੂੰ ਮਾਰਿਆ ਜਾ ਚੁੱਕਿਆ ਹੈ। ਅਜਿਹੇ ਵਿਚ ਹਾਫਿਜ਼ ਸਈਦ ਨੇ ਅਪਣੇ ਨਵੇਂ ਜਾਰੀ ਕੀਤੇ ਗਏ ਵੀਡਿਓ ਵਿਚ ਕਿਹਾ ਹੈ ਕਿ ਮੈਂ ਭਾਰਤੀ ਫ਼ੌਜ ਮੁਖੀ ਨੂੰ ਕਹਿਣਾ ਚਾਹੁੰਦਾ ਹਾਂ ਕਿ ਉਹ ਕਦੋਂ ਤੋਂ ਗੋਲੀਆਂ ਮਾਰ ਰਹੇ ਹਨ। ਇਸ ਤਰ੍ਹਾਂ ਮਰਦਾਂ ਅਤੇ ਔਰਤਾਂ ਦਾ ਕਤਲ ਕਰਨਾ ਕੀ ਸਹੀ ਰਸਤਾ ਹੈ। ਇਸ ਤਰ੍ਹਾਂ ਗੋਲੀਆਂ ਚਲਾਉਣ ਅਤੇ ਕਤਲ ਕਰਨ ਨਾਲ ਦੁਨੀਆ ਦੀਆਂ ਮੁਸ਼ਕਲਾਂ ਦਾ ਹੱਲ ਨਹੀਂ ਹੁੰਦਾ।
Indian Army
ਉਸ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਨੂੰ ਗੁਜ਼ਾਰਸ਼ ਕੀਤੀ ਹੈ ਕਿ ਇਸ ਮਸਲੇ ਨੂੰ ਛੱਡਿਆ ਨਾ ਜਾਵੇ। ਵੀਡਿਓ ਵਿਚ ਅਪਣੀਆਂ ਧਮਕੀਆਂ ਲਈ ਮਸ਼ਹੂਰ ਹਾਫਿਜ਼ ਸਈਦ ਦੇ ਬਿਆਨਾਂ ਵਿਚ ਬੇਬਸੀ ਨਜ਼ਰ ਆ ਰਹੀ ਹੈ। ਇਸ ਤੋਂ ਇਹ ਲਗਦਾ ਹੈ ਕਿ ਘਾਟੀ ਵਿਚ ਆਪ੍ਰੇਸ਼ਨ ਆਲ ਆਊਟ ਦਾ ਅਸਰ ਹਾਫਿਜ਼ ਸਈਦ ਅਤੇ ਉਸ ਦੇ ਸੰਗਠਨ ਵਿਚ ਸ਼ਾਮਲ ਹੋਰਨਾਂ ਅਤਿਵਾਦੀਆਂ 'ਤੇ ਵੀ ਹੋਇਆ ਹੈ। ਸਈਦ ਕਹਿ ਰਿਹਾ ਹੈ ਕਿ ਮੈਂ ਪੁੱਛਦਾ ਹਾਂ ਕਿ ਭਾਰਤੀ ਫ਼ੋਜ ਮੁਖੀ ਜਿਹੜਾ ਆਖਰੀ ਆਪ੍ਰੇਸ਼ਨ ਕਰਨ ਜਾ ਰਹੇ ਹਨ, ਅਜਿਹਾ ਕਰ ਕੇ ਕੀ ਉਹ ਏਸ਼ੀਆ ਦੇ ਸੱਭ ਤੋਂ ਵੱਡੇ ਚੈਂਪੀਅਨ ਬਣਨ ਜਾ ਰਹੇ ਹਨ ?
Army chief Gen Bipin Rawat,
ਮੈਂ ਭਾਰਤ ਸਰਕਾਰ ਅਤੇ ਫ਼ੋਜ ਮੁਖੀ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਇਸ ਸੱਭ ਦਾ ਨਤੀਜਾ ਕੀ ਹੋਵੇਗਾ ? ਹੁਣ ਇਕ ਹੀ ਰਸਤਾ ਹੈ ਕਿ ਕਸ਼ਮੀਰ ਨੂੰ ਅਜ਼ਾਦੀ ਦੇਵੋ। ਹਾਫਿਜ਼ ਨੇ ਕਿਹਾ ਕਿ ਮੈਂ ਯਕੀਨ ਨਾਲ ਕਹਿੰਦਾ ਹਾਂ ਕਿ ਕਸ਼ਮੀਰ ਦੀ ਅਜ਼ਾਦੀ ਦੇ ਦਿਨ ਨੇੜੇ ਹਨ। ਦੱਸ ਦਈਏ ਕਿ ਕਸ਼ਮੀਰ ਵਿਚ ਚਲਾਏ ਗਏ ਆਪ੍ਰੇਸ਼ਨ ਆਲਆਊਟ ਕਾਰਨ ਅਤਿਵਾਦੀ ਸੰਗਠਨਾਂ ਦੇ ਸਮਰਥਕਾਂ ਵਿਚ ਕਮੀ ਆਈ ਹੈ ਅਤੇ ਇਸ ਕਮੀ ਨੂੰ ਪੂਰਾ ਕਰਨ ਲਈ
Operation All Out
ਕਸ਼ਮੀਰ ਦੇ ਨੌਜਵਾਨਾਂ ਨੂੰ ਅਗਵਾ ਕੀਤਾ ਜਾ ਰਿਹਾ ਹੈ। ਭਾਰਤੀ ਫ਼ੋਜ ਨੇ ਹਾਫਿਜ਼ ਦੇ ਸਾਰੇ ਮਨਸੂਬਿਆਂ 'ਤੇ ਪਾਣੀ ਫੇਰ ਦਿਤਾ ਹੈ ਅਤੇ ਉਸ ਨੂੰ ਇਹ ਅਹਿਸਾਸ ਕਰਵਾ ਦਿਤਾ ਹੈ ਕਿ ਭਾਰਤੀ ਜਵਾਨਾਂ ਵੱਲੋਂ ਇਹ ਆਪ੍ਰੇਸ਼ਨ ਤੱਦ ਤਕ ਜਾਰੀ ਰਹੇਗਾ ਜਦ ਤੱਕ ਕਿ ਘਾਟੀ ਦੇ ਸਾਰੇ ਅਤਿਵਾਦੀਆਂ ਨੂੰ ਖਤਮ ਨਹੀਂ ਕਰ ਦਿਤਾ ਜਾਂਦਾ।