
ਸਿੱਖ ਕੁਆਲੇਸ਼ਨ ਦੇ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਨੌਜਵਾਨ ਸ਼ੈਲੇਂਦਰ ਸਿੰਘ...
ਅਮਰੀਕਾ: ਅਮਰੀਕਾ ਦੇ ਵੱਖ-ਵੱਖ ਹਿੱਸਿਆਂ ਵਿਚ ਸਿੱਖਾਂ ਵੱਲੋਂ ਲੰਗਰ ਵਿਚ ਪੀਜ਼ਾ ਵੰਡੇ ਜਾ ਰਹੇ ਹਨ। ਇਹਨਾਂ ਦਿਨਾਂ ਵਿਚ ਸਮਾਜਿਕ ਦੂਰੀ ਬਣਾਏ ਰੱਖਣ ਕਾਰਨ ਗੁਰਦੁਆਰੇ ਬੰਦ ਪਏ ਹਨ ਅਤੇ ਸਿੱਖ ਹਸਪਤਾਲਾਂ, ਪੁਲਿਸ ਸਟੇਸ਼ਨਾਂ ਅਤੇ ਫਾਇਰ ਬ੍ਰਿਗੇਡ ਦੇ ਬਾਹਰ ਅਤੇ ਗੁਰਦੁਆਰਿਆਂ ਦੇ ਬਾਹਰ ਜ਼ਰੂਰਤਮੰਦਾਂ ਅਤੇ ਬੇਘਰਾਂ ਨੂੰ ਪੀਜ਼ਾ ਵੰਡ ਰਹੇ ਹਨ। ਅਜਿਹਾ ਹੀ ਇਕ ਲੰਗਰ ਡੇਟੇਰਾਈਟ ਵਿਚ ਦੇਖਣ ਨੂੰ ਮਿਲਿਆ ਹੈ।
USA
ਇਸ ਵਿਚ ਤਿੰਨ ਸੌ ਜ਼ਰੂਰਤਮੰਦ ਲੋਕਾਂ ਨੂੰ ਪੀਜ਼ਾ ਵੰਡ ਰਹੇ ਹਨ। ਸਿੱਖ ਕੁਆਲੇਸ਼ਨ ਦੇ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਨੌਜਵਾਨ ਸ਼ੈਲੇਂਦਰ ਸਿੰਘ ਡੇਟੇਰਾਈਟ ਸਿੱਖ ਗੁਰਦੁਆਰੇ ਵਿਚ ਹਰ ਐਤਵਾਰ ਨੂੰ ਲੰਗਰ ਸੇਵਾ ਲਈ ਆਉਂਦੇ ਸਨ। ਹੁਣ ਜਦੋਂ ਤੋਂ ਕੋਰੋਨਾ ਵਾਇਰਸ ਦੀ ਬਿਮਾਰੀ ਸ਼ੁਰੂ ਹੋਈ ਹੈ ਉਦੋਂ ਤੋਂ ਉਹ ਐਤਵਾਰ ਨੂੰ ਡੇਟੇਰਾਈਟ ਸ਼ਹਿਰ ਦੇ ਬਾਹਰ ਉਪਨਗਰਾਂ ਵਿਚ ਪੀਜ਼ਾ ਵੰਡਣ ਜਾਂਦੇ ਹਨ।
Photo
40 ਸਾਲਾ ਸ਼ੈਲੇਂਦਰ ਨੇ ਕਿਹਾ ਕਿ ਇਹ ਸਮਾਂ ਕੋਰੋਨਾ ਯੋਧਾ ਨੂੰ ਪੀਜ਼ਾ ਵੰਡਣ ਦਾ ਹੈ। ਉਹਨਾਂ ਦਸਿਆ ਕਿ ਇਸ ਸਬੰਧ ਵਿਚ ਉਹਨਾਂ ਨੇ ਕੋਰੋਨਾ ਯੋਧਾ ਡਾਕਟਰਾਂ ਨਾਲ ਗੱਲਬਾਤ ਕੀਤੀ। ਡਾਕਟਰਾਂ ਦਾ ਕਹਿਣਾ ਸੀ ਕਿ ਉਹਨਾਂ ਨੇ 12 ਤੋਂ 16 ਘੰਟੇ ਕੰਮ ਕਰਨਾ ਹੁੰਦਾ ਹੈ ਇਸ ਲਈ ਪੀਜ਼ਾ ਖਾਣਾ ਉਹਨਾਂ ਲਈ ਜ਼ਿਆਦਾ ਉਚਿਤ ਹੋਵੇਗਾ। ਇਸ ਨੇਕ ਕੰਮ ਵਿਚ ਫਿਰ ਹੋਰ ਸਿੱਖ ਜੁੜਦੇ ਗਏ।
Rice Pizza
ਅਪ੍ਰੈਲ ਤੋਂ ਲੈ ਕੇ ਹੁਣ ਤਕ ਲਗਾਤਾਰ ਆਏ ਐਤਵਾਰ ਨੂੰ ਉਹ ਹਸਪਤਾਲ, ਪੁਲਿਸ ਸਟੇਸ਼ਨ ਅਤੇ ਫਾਇਰ ਬ੍ਰਿਗੇਡ ਪੀਜ਼ਾ ਵੰਡਣ ਜਾਂਦੇ ਹਨ। ਹੁਣ ਤਕ ਉਹ 1 ਹਜ਼ਾਰ ਪੀਜ਼ਾ ਵੰਡ ਚੁੱਕੇ ਹਨ। ਨਿਊਯਾਰਕ ਵਿਚ 25 ਸਾਲਾ ਜਪਨੀਤ ਸਿੰਘ ਵੀ ਹਸਪਤਾਲਾਂ ਵਿਚ ਘਟ ਆਮਦਨ ਵਾਲੇ ਕੋਰੋਨਾ ਡਾਕਟਰਾਂ ਅਤੇ ਹੋਰ ਸਟਾਫ ਨੂੰ ਪੀਜ਼ਾ ਵੰਡਣ ਲਈ ਹਰ ਐਤਵਾਰ ਨੂੰ ਜਾਂਦੇ ਹਨ।
Doctors nurses and paramedical staff
ਉਹ ਯੂਐਸ ਸੈਂਸਸ ਬਿਊਰੋ ਵਿਚ ਕੰਮ ਕਰਦੇ ਹਨ ਅਤੇ ਖਾਲੀ ਸਮੇਂ ਵਿਚ ਉਹ ਉਬਰ ਚਲਾਉਂਦੇ ਹਨ। ਉਹ ਨਿਊਯਾਰਕ ਦੇ ਭੀੜ ਭਰੇ ਕਵੀਸ ਵਿਚ ਐਲਮਹਰਸਟ ਹਸਪਤਾਲ ਵਿਚ ਘਟ ਆਮਦਨ ਵਾਲੇ ਡਾਕਟਰਾਂ ਨੂੰ ਜਦੋਂ ਪੀਜ਼ਾ ਵੰਡਦੇ ਹਨ ਤਾਂ ਉਹਨਾਂ ਨੂੰ ਡਾਕਟਰਾਂ ਤੇ ਤਰਸ ਆ ਜਾਂਦਾ ਹੈ। ਜਪਨੀਤ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੇ ਅਪਣੇ ਜਮ੍ਹਾ ਕੀਤੇ ਗਏ 2 ਹਜ਼ਾਰ ਡਾਲਰ ਪੀਜ਼ਾ ਵਿਚ ਲਗਾ ਦਿੱਤੇ ਹਨ।
Dominos pizza
ਇਸ ਤੋਂ ਬਾਅਦ ਉਸ ਨੂੰ ਪੀਜ਼ਾ ਪਾਪਾ ਜੋਂਸ ਦੇ ਮਾਲਕਾਂ ਨੇ ਇਸ ਨੇਕ ਕੰਮ ਲਈ ਸਸਤੇ ਚ ਪੀਜ਼ਾ ਦੇਣਾ ਸ਼ੁਰੂ ਕਰ ਦਿੱਤਾ। ਉਹਨਾਂ ਦਾ ਕਹਿਣਾ ਹੈ ਕਿ ਉਹ ਜਦੋਂ ਘਟ ਆਮਦਨ ਵਾਲੇ ਡਾਕਟਰਾਂ ਨੂੰ ਪੀਜ਼ਾ ਖਾਂਦੇ ਅਤੇ ਮੁਸਕਰਾਉਂਦੇ ਹੋਏ ਦੇਖਦੇ ਹਨ ਤਾਂ ਉਹ ਅਪਣੀਆਂ ਸਾਰੀਆਂ ਪਰੇਸ਼ਾਨੀਆਂ ਭੁੱਲ ਜਾਂਦੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।