
14000 ਸਾਲ ਪਹਿਲਾਂ ਬੇਕ ਕੀਤੀਆਂ ਬ੍ਰੈਡਾਂ ਦੇ ਪ੍ਰਮਾਣ ਮਿਲੇ ਵਿਗਿਆਨੀਆਂ ਨੂੰ
ਇਨਸਾਨ ਦਾ ਸਫਰ ਕਦੋਂ ਤੋਂ ਸ਼ੁਰੂ ਹੋਇਆ, ਉਸਨੇ ਕਦੋਂ ਖਾਣਾ ਸਿੱਖਿਆ, ਪੁਰਾਤਨ ਮਨੁੱਖ ਕੀ ਕੀ ਪਕਾਉਂਦਾ ਸੀ, ਅਜਿਹੇ ਸਾਰੇ ਸਵਾਲ ਅਕਸਰ ਸਾਡੇ ਦਿਮਾਗ ਵਿਚ ਆਉਂਦੇ ਰਹਿੰਦੇ ਹਨ। ਇਸੇ ਤਰ੍ਹਾਂ ਦੇ ਹੀ ਸਵਾਲਾਂ ਦੇ ਜਵਾਬ ਲੱਭਣ ਵਿਚ ਜੁਟੇ ਵਿਗਿਆਨੀਆਂ ਨੂੰ 14400 ਸਾਲ ਪਹਿਲਾਂ ਬੇਕ ਕੀਤੀਆਂ ਗਈਆਂ ਬ੍ਰੈਡਾਂ ਦੇ ਟੁਕੜੇ ਮਿਲੇ ਹਨ।
baked Breads 14,000 years agoਨੈਸ਼ਨਲ ਅਕੈਡਮੀ ਆਫ ਸਾਇੰਸਜ਼ ਦੇ ਜਰਨਲ ਪ੍ਰੋਸੀਡਿੰਗਸ ਵਿਚ ਛੱਪੀ ਰਿਪੋਰਟਸ ਵਿਚ ਅੰਦਾਜ਼ਾ ਲਗਾਇਆ ਗਿਆ ਹੈ ਕਿ ਇਹ ਬ੍ਰੈਡ ਮਨੁੱਖ ਦੇ ਖੇਤੀ ਸ਼ੁਰੂ ਕਰਨ ਤੋਂ ਵੀ 4000 ਸਾਲ ਪਹਿਲਾਂ ਤਿਆਰ ਕੀਤੀਆਂ ਗਈਆਂ ਹਨ। ਇਹ ਬਰੈੱਡ ਉੱਤਰ ਪੂਰਬ ਵਿਚ ਜਾਰਡਨ ਦੀ ਆਰਕਯੋਲਾਜਿਕਲ ਸਾਈਟ 'ਤੇ ਖੁਦਾਈ ਦੇ ਦੌਰਾਨ ਮਿਲੀਆਂ ਹਨ। ਪੁਰਾਤੱਤਵ ਵਿਗਿਆਨ ਅਤੇ ਖੋਜਕਾਰਾਂ ਦਾ ਕਹਿਣਾ ਹੈ ਕਿ ਜੰਗਲੀ ਅਨਾਜ ਤੋਂ ਬਣੀ ਇਹ ਬ੍ਰੈਡ ਤੋਂ ਪ੍ਰੇਰਿਤ ਹੋਕੇ ਸ਼ਿਕਾਰ ਕਰਨ ਵਾਲੇ ਇਨਸਾਨਾਂ ਨੇ ਅਨਾਜ ਦੀ ਖੇਤੀ ਕਰਨੀ ਸ਼ੁਰੂ ਕੀਤੀ ਹੋਵੇਗੀ।
baked Breads 14,000 years agoਯੂਨੀਵਰਸਿਟੀ ਆਫ ਕੋਪੇਨਹੇਗਨ, ਯੂਨੀਵਰਸਿਟੀ ਕਾਲਜ ਆਫ ਲੰਦਨ ਅਤੇ ਯੂਨੀਵਰਸਿਟੀ ਆਫ ਕੈਂਬਰਿਜ ਨੇ ਪੁਰਾਤਤਵ ਵਿਗਿਆਨ ਅਤੇ ਮਾਹਿਰਾਂ ਨੇ ਬਲੈਕ ਡੇਜ਼ਰਟ ਵਿਚ ਸਥਿਤ ਸ਼ਿਕਾਰੀਆਂ ਦੇ ਜਮਾਂ ਹੋਣ ਵਾਲੇ ਸਥਾਨ ਨਾਤੁਫਿਅਨ ਵਿਚ ਜਲੀ ਹੋਈ ਬ੍ਰੈਡ ਦੇ ਟੁਕੜੇ ਮਿਲੇ ਹਨ।
ਤੁਹਾਨੂੰ ਦੱਸ ਦਈਏ ਕਿ ਇਸ ਜਗ੍ਹਾ ਨੂੰ ਸ਼ੁਬੇਇਕਾ ਵੀ ਕਹਿੰਦੇ ਹਨ। ਬ੍ਰੈਡ ਦੇ ਟੁਕੜਿਆਂ ਦੀ ਸਮੀਖਿਆ ਕਰਨ ਵਾਲੇ ਮਾਹਿਰਾਂ ਨੇ ਦੱਸਿਆ ਕਿ ਪੁਰਾਤਨ ਮਨੁੱਖ ਜੌਂ, ਦਲੀਆ ਪ੍ਰਾਚੀਨ ਤਰੀਕੇ ਨਾਲ ਪੀਹਕੇ, ਛਾਣਕੇ ਅਤੇ ਉਸਦਾ ਆਟਾ ਗੁਨ੍ਹ ਕਿ ਰੋਟੀਆਂ ਪਕਾਉਂਦੇ ਸਨ।