
ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸ਼ਹਿਰ ਐਬਟਸਫੋਰਡ ਵਿਖੇ 32000 ਬਲਾਕ ਫਰੇਜ਼ਰ ਵੇਅ ਅਤੇ ਕਲੀਅਰਬਰੁੱਕ ਰੋਡ..........
ਵੈਨਕੂਵਰ : ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸ਼ਹਿਰ ਐਬਟਸਫੋਰਡ ਵਿਖੇ 32000 ਬਲਾਕ ਫਰੇਜ਼ਰ ਵੇਅ ਅਤੇ ਕਲੀਅਰਬਰੁੱਕ ਰੋਡ 'ਤੇ ਸਥਿੱਤ ਸੀਡਰ ਹਿਲ ਪਲਾਜ਼ਾ 'ਚ ਸੀ.ਆਈ.ਬੀ.ਸੀ. ਬੈਂਕ ਦੀ ਏ.ਟੀ.ਐਮ. ਮਸ਼ੀਨ ਦੇ ਕਮਰੇ 'ਚ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਇੱਕ ਨੌਜਵਾਨ ਦੇ ਕਤਲ ਕਰ ਦਿੱਤੇ ਜਾਣ ਦੀ ਸੂਚਨਾ ਮਿਲੀ। ਜਿਉਂ ਹੀ ਪੁਲੀਸ ਮੌਕਾ ਵਾਰਦਾਤ 'ਤੇ ਪਹੁੰਚੀ ਤਾਂ ਇਕ ਨੌਜਵਾਨ ਮਰੀ ਹੋਈ ਹਾਲਤ 'ਚ ਪਾਇਆ ਗਿਆ।
ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੇ ਇਸ ਘਟਨਾ ਸਬੰਧੀ ਦੱਸਿਆ ਕਿ ਤਕਰੀਬਨ ਸ਼ਾਮ 6.45 ਵਜੇ ਦੇ ਕਰੀਬ ਇਹ ਹਿੰਸਕ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਵਾਰਦਾਤ ਮੌਕੇ ਦੇਖਿਆ ਗਿਆ ਕਿ ਏ.ਟੀ.ਐਮ. ਮਸ਼ੀਨ ਦੇ ਦਰਵਾਜ਼ੇ ਵੀ ਟੁੱਟੇ ਹੋਏ ਸਨ ਜਿਸ ਤੋਂ ਬਾਅਦ ਪੁਲਿਸ ਨੇ ਇਸ ਘਟਨਾ ਸਬੰਧੀ ਕਿਹਾ ਕਿ ਇਹ ਗਿਣ-ਮਿਥ ਕੇ ਕੀਤਾ ਗਿਆ ਕਤਲ ਜਾਪਦਾ ਹੈ।
ਇਸ ਤੋਂ ਬਿਨਾਂ ਪੁਲਿਸ ਨੇ ਹਾਲੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਅਤੇ ਨੌਜਵਾਨ ਦੀ ਪਹਿਚਾਣ ਵੀ ਹਾਲੇ ਪੁਲਿਸ ਵਲੋਂ ਜਾਰੀ ਨਹੀਂ ਕੀਤੀ ਗਈ। ਪੁਲਿਸ ਵਲੋਂ ਇੱਕ ਨੰਬਰ 1-877-551-4448 ਜਾਰੀ ਕਰਕੇ ਇਸ ਸਬੰਧੀ ਲੋਕਾਂ ਵਲੋਂ ਮਦਦ ਵੀ ਮੰਗੀ ਗਈ ਹੈ। ਦੱਸਣਯੋਗ ਹੈ ਕਿ ਪਿਛਲੇ 3 ਹਫ਼ਤਿਆਂ ਤੋਂ ਇਹ ਤੀਜੀ ਅਜਿਹੀ ਘਟਨਾ ਹੈ ਜਦੋਂ ਇਸ ਤੋਂ ਪਹਿਲਾਂ ਵਰਿੰਦਰਪਾਲ ਸਿੰਘ ਮਿਸ਼ਨ ਵਿੱਚ ਅਤੇ ਸੁਮੀਤ ਰੰਧਾਵਾ ਸਰੀ 'ਚ ਇਸੇ ਤਰ੍ਹਾਂ ਹੀ ਗੈਂਗ ਹਿੰਸਾ 'ਚ ਸ਼ਿਕਾਰ ਹੋਏ ਸਨ। (ਏਜੰਸੀ)