
ਇਰਾਕ ਦੇ ਭੀੜ ਵਾਲੇ ਬਜਾਰ ਵਿਚ ਦੋ ਖ਼ਤਰਨਾਕ ਬੰਬ ਬਲਾਸਟ ‘ਚ 28...
ਬਗਦਾਦ: ਇਰਾਕ ਦੇ ਭੀੜ ਵਾਲੇ ਬਜਾਰ ਵਿਚ ਦੋ ਖ਼ਤਰਨਾਕ ਬੰਬ ਬਲਾਸਟ ‘ਚ 28 ਲੋਕਾਂ ਦੀ ਮੌਤ ਹੋ ਗਈ ਹੈ। 73 ਲੋਕ ਜਖ਼ਮੀ ਹੋ ਗਏ ਹਨ। ਇਹ ਬੰਬ ਬਲਾਸਟ ਸੈਂਟਰਲ ਬਗਦਾਦ ਦੇ ਬਾਬ ਅਲ-ਸ਼ਰੀਕੀ ਕਮਰਸ਼ੀਅਲ ਖੇਤਰ ਵਿਚ ਹੋਇਆ। ਇਰਾਕ ਵਿਚ ਜਲਦ ਚੋਣਾਂ ਕਰਾਉਣ ਅਤੇ ਖਰਾਬ ਆਰਥਿਕ ਹਾਲਤ ਨੂੰ ਲੈ ਕੇ ਰਾਜਨੀਤਕ ਤਣਾਅ ਦੀ ਸਥਿਤੀ ਚੱਲ ਰਹੀ ਹੈ। ਬਲਾਸਟ ਤੋਂ ਬਾਅਦ ਏਰੀਆ ਵਿਚ ਦਰਦਨਾਕ ਦ੍ਰਿਸ ਸੀ।
Bomb Blast
ਚਾਰਾਂ ਪਾਸੇ ਖੂਨ ਵਿਖਰਿਆ ਹੋਇਆ ਸੀ। ਹਮਲੇ ਦੀ ਕਿਸੇ ਵੀ ਜਥੇਬੰਦੀ ਨੇ ਜਿੰਮੇਵਾਰੀ ਨਹੀਂ ਲਈ ਹੈ। ਇਰਾਕੀ ਫ਼ੌਜ ਅਨੁਸਾਰ ਹਮਲੇ ਵਿਚ 28 ਲੋਕਾਂ ਦੀ ਮੌਤ ਹੋ ਗਈ ਹੈ। ਜਖ਼ਮੀ 73 ਲੋਕਾਂ ਵਿਚ ਕਈਂਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਹ ਬਲਾਸਟ ਉਸ ਸਮੇਂ ਹੋਇਆ ਜਦੋਂ ਖਤਰਨਾਕ ਹਮਲਾਵਰਾਂ ਦਾ ਫ਼ੌਜ ਵੱਲੋਂ ਪਿੱਛਾ ਕੀਤਾ ਜਾ ਰਿਹਾ ਸੀ।
Bomb Blast
ਇਹ ਹਮਲਾਵਰ ਭੱਜਦੇ ਹੋਏ ਤਿਆਰਾਨਾ ਖੇਤਰ ਦੇ ਭੀੜ ਵਾਲੇ ਬਜਾਰ ਵਿਚ ਦਖਲ ਹੋ ਗਏ ਅਤੇ ਬੀਮਾਰ ਦਾ ਬਹਾਨਾ ਬਣਾ ਕੇ ਲੇਟ ਗਏ। ਬਾਅਦ ਵਿਚ ਖ਼ੁਦ ਨੂੰ ਬੰਬ ਨਾਲ ਉਡਾ ਲਿਆ। ਬਲਾਸਟ ਇੰਨੇ ਸ਼ਕਤੀਸ਼ਾਲੀ ਸੀ ਕਿ ਉਨ੍ਹਾਂ ਦੀ ਚਪੇਟ ਵਿਚ ਨੇੜਲੇ ਲੋਕ ਵੀ ਆ ਗਏ। ਖਤਰਨਾਕ ਬੰਬ ਬਲਾਸਟ ਇਰਾਕ ਵਿਚ ਤਿੰਨ ਸਾਲ ਬਾਅਦ ਹੋਇਆ ਹੈ।
Bomb Blast
ਇਸੇ ਖੇਤਰ ਵਿਚ ਬੰਬ ਬਲਾਸਟ 2018 ਵਿਚ ਹੋਇਆ ਸੀ, ਜਦੋਂ ਉਸ ਸਮੇਂ ਦੇ ਪ੍ਰਧਾਨ ਮੰਤਰੀ ਹੈਦਰ ਅਲ ਅਬਾਦੀ ਨੇ ਇਸਲਾਮਿਕ ਸਟੇਟ ‘ਤੇ ਜਿੱਤ ਦਾ ਐਲਾਨ ਕੀਤਾ ਸੀ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਸੈਂਟਰਲ ਬਗਦਾਦ ਦੇ ਕਮਰਸ਼ੀਅਲ ਸੈਂਟਰ ਵਿਚ ਦੋ ਧਮਾਕੇ ਹੋਏ। ਇਕ ਅਧਿਕਾਰੀ ਨੇ ਦੱਸਿਆ ਕਿ ਬਗਦਾਦ ਦੇ ਭੀੜ ਵਾਲੇ ਕਮਰਸ਼ੀਅਲ ਇਲਾਕੇ ਵਿਚ ਇਸ ਸਾਲ ਦਾ ਇਹ ਪਹਿਲਾ ਹਮਲਾ ਹੈ।
Bomb Blast
ਦੱਸ ਦਈਏ ਕਿ ਇਰਾਕ ਵਿਚ ਇਨ੍ਹਾਂ ਦਿਨਾਂ ਵਿਚ ਰਾਜਨੀਤਕ ਤਣਾਅ ਹੈ ਅਤੇ ਇੱਥੇ ਅਕਤੂਬਰ ਵਿਚ ਚੋਣਾਂ ਦਾ ਆਯੋਜਨ ਹੈ। ਸੁਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਦੋ ਸਾਲਾਂ ਵਿਚ ਇਹ ਪਹਿਲਾ ਖ਼ਤਰਨਾਕ ਹਮਲਾ ਹੈ। ਉਨ੍ਹਾਂ ਅਨੁਸਾਰ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ 2 ਹਮਲਾਵਰ ਸੀ। ਪਹਿਲਾ ਹਮਲਾਵਰ ਮਾਰਕਿਟ ਵਿਚ ਬੀਮਾਰ ਹੋਣ ਦਾ ਬਹਾਨਾ ਬਣਾ ਕੇ ਦਖਲ ਹੋਇਆ ਅਤੇ ਮਦਦ ਮੰਗ ਰਿਹਾ ਸੀ। ਦੂਜਾ ਹਮਲਾਵਰ ਮੋਟਰਸਾਇਕਲ ‘ਤੇ ਆਇਆ ਸੀ। 2005 ਤੋਂ 2007 ਵਿਚ ਡਬਲ ਬਲਾਸਟ ਸਧਾਰਨ ਗੱਲ ਸੀ।