ਪੀਲ ਰੀਜਨਲ ਪੁਲਿਸ ਨੇ ਨਿਸ਼ਾਨ ਸਿੰਘ ਨੂੰ ਕੀਤਾ ਗ੍ਰਿਫ਼ਤਾਰ
ਟੋਰਾਂਟੋ: ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਚ ਭਾਰਤੀ ਮੂਲ ਦੇ 44 ਸਾਲਾ ਵਿਅਕਤੀ ਉਤੇ ਇਕ ਸਿੱਖ ਔਰਤ ਦੀ ਚਾਕੂ ਮਾਰ ਕੇ ਹੱਤਿਆ ਕਰਨ ਦਾ ਦੋਸ਼ ਲੱਗਾ ਹੈ।
ਪੀਲ ਰੀਜਨਲ ਪੁਲਿਸ ਨੇ ਇਕ ਬਿਆਨ ਵਿਚ ਕਿਹਾ ਕਿ ਦਵਿੰਦਰ ਕੌਰ ਦੀ ਸ਼ੁੱਕਰਵਾਰ ਨੂੰ ਬਰੈਂਪਟਨ ਦੇ ਸਪੈਰੋ ਪਾਰਕ ਵਿਚ ਨਵ ਨਿਸ਼ਾਨ ਸਿੰਘ ਨੇ ਚਾਕੂ ਮਾਰ ਕੇ ਹਤਿਆ ਕਰ ਦਿਤੀ। ਪੁਲਿਸ ਨੇ ਦਸਿਆ ਕਿ ਚਾਕੂ ਮਾਰੇ ਜਾਣ ਦੀ ਸੂਚਨਾ ਮਿਲਣ 'ਤੇ ਜਦੋਂ ਉਹ ਸ਼ਾਮ 6 ਵਜੇ ਮੌਕੇ 'ਤੇ ਪਹੁੰਚੇ ਤਾਂ ਉਨ੍ਹਾਂ ਨੇ ਔਰਤ ਨੂੰ ਜ਼ਖ਼ਮੀ ਹਾਲਤ 'ਚ ਫੁੱਟਪਾਥ 'ਤੇ ਪਿਆ ਦੇਖਿਆ।
ਇਹ ਵੀ ਪੜ੍ਹੋ: ਜੇਲ ਅੰਦਰੋਂ ਕੈਦੀ ਵਲੋਂ ਬਣਾਈ ਵੀਡੀਉ ਹੋਈ ਵਾਇਰਲ, ਜੇਲ ਵਿਭਾਗ ਵਲੋਂ ਦੋ ਵਿਰੁਧ ਮਾਮਲਾ ਦਰਜ
ਪੁਲਿਸ ਨੇ ਦਸਿਆ ਕਿ ਔਰਤ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਸ ਨੇ ਦਮ ਤੋੜ ਦਿਤਾ। ਉਨ੍ਹਾਂ ਕਿਹਾ ਕਿ ਨਿਸ਼ਾਨ ਸਿੰਘ ਨੂੰ ਮੌਕਾ-ਏ-ਵਾਰਦਾਤ ਤੋਂ ਥੋੜ੍ਹੀ ਦੂਰੀ 'ਤੇ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਸ 'ਤੇ ਹਤਿਆ ਦਾ ਦੋਸ਼ ਲਗਾਇਆ ਗਿਆ ਹੈ।
ਕਾਂਸਟੇਬਲ ਟਾਈਲਰ ਬੈੱਲ ਅਨੁਸਾਰ ਦੋਵੇਂ ਇੱਕ ਦੂਜੇ ਨੂੰ ਜਾਣਦੇ ਸਨ, ਪਰ ਇਹ ਨਹੀਂ ਪਤਾ ਸੀ ਕਿ ਉਨ੍ਹਾਂ ਦਾ ਰਿਸ਼ਤਾ ਕੀ ਸੀ ਜਾਂ ਨਿਸ਼ਾਨ ਸਿੰਘ ਨੇ ਦਵਿੰਦਰ ਕੌਰ ਨੂੰ ਕਿਉਂ ਮਾਰਿਆ। ਟੋਰਾਂਟੋ ਸਟਾਰ ਨੇ ਬੈੱਲ ਦੇ ਹਵਾਲੇ ਨਾਲ ਕਿਹਾ ਕਿ ਜਾਂਚਕਰਤਾ ਸਥਾਨਕ ਲੋਕਾਂ ਤੋਂ ਕੋਈ ਵੀ ਵੀਡੀਉ ਫੁਟੇਜ (ਘਟਨਾ ਦੀ) ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।