
ਕਸ਼ਮੀਰ ਮਾਮਲੇ ‘ਚ ਅੰਤਰਰਾਸ਼ਟਰੀ ਦੁਨੀਆਂ ਵਿਚ ਘੋਰ ਨਜ਼ਰਅੰਦਾਜ਼ ਰਹੇ ਪਾਕਿਸਤਾਨ...
ਕਰਾਚੀ: ਕਸ਼ਮੀਰ ਮਾਮਲੇ ‘ਚ ਅੰਤਰਰਾਸ਼ਟਰੀ ਦੁਨੀਆਂ ਵਿਚ ਘੋਰ ਨਜ਼ਰਅੰਦਾਜ਼ ਰਹੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਹੁਣ ਆਪਣੇ ਹੀ ਘਰ ਵਿਚ ਨਿੰਦਾ ਦੇ ਸ਼ਿਕਾਰ ਹੋ ਰਹੇ ਹਨ। ਕਸ਼ਮੀਰ ਵਿਚ ਅਸਫ਼ਲ ਹੋਣ ਤੋਂ ਬਾਅਦ ਪਾਕਿਸਤਾਨ ਵਿਚ ਵਿਰੋਧੀ ਦਲ ਇਮਰਾਨ ਖਾਨ ਨੂੰ ਘੇਰਨ ਦਾ ਕੋਈ ਮੌਕਾ ਨਹੀਂ ਘੁੰਝਣ ਦੇਣਾ ਚਾਹੁੰਦੇ। ਇਮਰਾਨ ਸਰਕਾਰ ਉਤੇ ਨਿਸ਼ਾਨਾ ਸਾਧਦੇ ਹੋਏ ਪਾਕਿਸਤਾਨ ਤਹਿਰੀਕ ਏ ਇੰਸਾਫ਼ ਪਾਰਟੀ ਦੇ ਮੁਖੀ ਤੇ ਮੁੱਖ ਵਿਰੋਧੀ ਨੇਤਾ ਬਿਲਾਵਲ ਭੂੱਟੋ-ਜਰਦਾਰੀ ਨੇ ਕਿਹਾ ਹੈ ਕਿ ਇਮਰਾਨ ਖ਼ਾਨ ਬਤੌਰ ਪ੍ਰਧਾਨ ਮੰਤਰੀ ਅਹੁਦੇ ਦੇ ਲਈ ਯੋਗ ਨਹੀਂ ਹਨ।
Imran Khan
ਉਨ੍ਹਾਂ ਦੀਆਂ ਨੀਤੀਆਂ ਅਤੇ ਪ੍ਰਸਾਸ਼ਨ ਸਾਰੇ ਵਰਗ ਨਾਖੁਸ਼ ਹਨ। ਉਨ੍ਹਾਂ ਨੇ ਕਿਹਾ ਕਿ ਹਰ ਕੋਈ ਇਸ ਕਠਪੁਤਲੀ ਸਰਕਾਰ ਤੋਂ ਤੰਗ ਆ ਚੁੱਕਿਆ ਹੈ। ਦੇਸ਼ ਵਿਚ ਹਰ ਰਾਜਨੀਤਿਕ ਦਲ, ਵਪਾਰੀ, ਅਧਿਆਪਕ, ਡਾਕਟਰ ਅਤੇ ਮੌਜੂਦਾ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਆ ਚੁੱਕੇ ਹਨ। ਬਿਲਾਵਲ ਨੇ ਕਿਹਾ ਕਿ ਸਰਕਾਰ ਨੂੰ ਸਹੀ ਦਿਸ਼ਾ ‘ਚ ਚਲਾਉਣ ਲਈ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਯੋਗ ਨਹੀਂ ਹਨ। ਇਹ ਕਾਰਨ ਹੈ ਕਿ ਪਾਕਿਸਤਾਨ ਵਿਚ ਹਰ ਕੋਈ ਅਪਣੀ ਜਨਵਿਰੋਧੀ ਨੀਤੀਆਂ ਦੇ ਖ਼ਿਲਾਫ਼ ਆਵਾਜ ਚੁੱਕ ਰਿਹਾ ਹੈ। ਬਿਲਾਵਲ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨਿਸ਼ਚਿਤ ਤੌਰ ‘ਤੇ ਸਰਕਾਰ ਦਾ ਵਿਰੋਧ ਕਰੇਗੀ।
Article 370
ਅਸੀਂ ਲੋਕਤੰਤਰ ਨੂੰ ਬਚਾਉਣ ਲਈ ਕੁਝ ਕਰਨ ਲਈ ਤਿਆਰ ਹਾਂ। ਪਾਕਿਸਤਾਨ ਵਿਚ ਲੋਕ ਤੰਤਰ ਪਟੜੀ ਤੋਂ ਉੱਤਰ ਚੁੱਕਿਆ ਹੈ। ਅਸੀਂ ਇਸਦਾ ਹਿੱਸਾ ਨਹੀਂ ਬਣਾਗੇ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਮੌਜੂਦਾ ਸਰਕਾਰ ਨੂੰ ਪਾਕਿਸਤਾਨ ਦੇ ਲੋਕਾਂ ਦੇ ਵਿਚ ਏਕਤਾ ਅਤੇ ਆਮ ਸਹਿਮਤੀ ਬਣਾਉਣ ਦੇ ਉਪਾਅ ਕਰਨੇ ਚਾਹੀਦੇ ਹਨ। ਜ਼ਿਕਰਯੋਗ ਹੈ ਕਿ ਪਾਕਿਸਤਾਨ ਵਿਚ ਦੁੱਧ ਤੋਂ ਲੈ ਕੇ ਦਵਾਈ ਤੱਕ ਹਰ ਸਮਾਨ ਦੀ ਕੀਮਤ ਆਸਮਾਨ ਛੂਹ ਰਹੀ ਹੈ। ਪਿਛਲੇ ਕੁਝ ਸਾਲਾਂ ਵਿਚ ਦੇਸ਼ ਉਤੇ ਵਿਦੇਸ਼ੀ ਕਰਜੇ ਦਾ ਭਾਰ ਲਗਪਗ ਦੁਗਣਾ ਹੋ ਗਿਆ ਹੈ।
Imran Khan
ਇੱਧਰ, ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਪਾਕਿਸਤਾਨ ਦੀਆਂ ਵਿਰੋਧੀ ਪਾਰਟੀਆਂ ਨੂੰ ਇਮਰਾਨ ਸਰਕਾਰ ਉਤੇ ਹਮਲਾ ਕਰਨ ਦਾ ਇਕ ਹੋਰ ਮੌਕਾ ਮਿਲ ਗਿਆ ਹੈ। ਹਾਲਾਂਕਿ, ਕੁਝ ਸਮੇਂ ਪਹਿਲਾਂ ਇਹ ਵੀ ਸੁਣਨ ਨੂੰ ਮਿਲਿਆ ਸੀ ਕਿ ਇਮਰਾਨ ਖਾਨ ਨੂੰ ਜਲਦ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਹੱਥ ਧੋਣੇ ਪੈਣਗੇ।