ਪ੍ਰੇਮੀ ਦੇ ਟੁਕੜੇ ਕਰ ਕੂਕਰ 'ਚ ਪਕਾ ਕੇ ਕਰਮਚਾਰੀਆਂ ਨੂੰ ਪਰੋਸਿਆ
Published : Nov 21, 2018, 6:00 pm IST
Updated : Nov 21, 2018, 6:00 pm IST
SHARE ARTICLE
Girlfriend arrested for killing and cooking boyfriend's body
Girlfriend arrested for killing and cooking boyfriend's body

ਇੱਕ ਭਿਆਨਕ ਵਾਰਦਾਤ ਵਿਚ ਮੋਰੱਕੋ ਦੀ ਰਹਿਣ ਵਾਲੀ ਇਕ ਮਹਿਲਾ ਨੇ ਕਥਿਤ ਤੌਰ 'ਤੇ ਅਪਣੇ ਪ੍ਰੇਮੀ ਦੀ ਹੱਤਿਆ ਕਰ ਦਿਤੀ। ਹੱਤਿਆ ਤੋਂ ਬਾਅਦ ਮਹਿਲਾ ਨੇ ਅਪਣੇ ...

ਮੋਰਾਕੋ : (ਭਾਸ਼ਾ) ਇੱਕ ਭਿਆਨਕ ਵਾਰਦਾਤ ਵਿਚ ਮੋਰੱਕੋ ਦੀ ਰਹਿਣ ਵਾਲੀ ਇਕ ਮਹਿਲਾ ਨੇ ਕਥਿਤ ਤੌਰ 'ਤੇ ਅਪਣੇ ਪ੍ਰੇਮੀ ਦੀ ਹੱਤਿਆ ਕਰ ਦਿਤੀ। ਹੱਤਿਆ ਤੋਂ ਬਾਅਦ ਮਹਿਲਾ ਨੇ ਅਪਣੇ ਪ੍ਰੇਮੀ ਦੇ ਸਰੀਰ ਦੇ ਟੁਕੜੇ ਕਰ ਕੀਮਾ ਬਣਾ ਕੇ ਉਸ ਦੇ ਮਾਸ ਨੂੰ ਗਰਾਂਈਡਰ ਵਿਚ ਪੀਸ ਦਿਤਾ। ਮਹਿਲਾ ਨੇ ਮਾਸ ਦੇ ਕੀਮੇ ਨਾਲ ਰਵਾਇਤੀ ਅਰਬਅਨ ਡਿਸ਼ ‘ਮੈਚਬੂਸ’ ਬਣਾਇਆ ਅਤੇ ਇਸ ਡਿਸ਼ ਨੂੰ ਨੇੜੇ ਦੀ ਇਮਾਰਤ ਵਿਚ ਕੰਮ ਕਰ ਰਹੇ ਕੁੱਝ ਮਜ਼ਦੂਰਾਂ ਨੂੰ ਵੀ ਖਵਾਇਆ। ਬਾਅਦ ਵਿਚ ਮਹਿਲਾ ਨੇ ਬਚੇ ਹੋਏ ਪਕਵਾਨ ਨੂੰ ਗੁਆਂਢੀਆਂ ਦੇ ਕੁੱਤਿਆਂ ਨੂੰ ਖਵਾ ਦਿਤਾ। ਇਹ ਘਟਨਾ ਯੂਏਈ ਦੇ ਅਲ ਏਨ ਸ਼ਹਿਰ ਦਾ ਹੈ। 

ਖਬਰਾਂ ਦੇ ਮੁਤਾਬਕ, ਮਹਿਲਾ ਦੇ ਪ੍ਰੇਮੀ ਦੀ ਉਮਰ ਲਗਭੱਗ 20 ਸਾਲ ਦੀ ਸੀ। ਮਹਿਲਾ ਨੇ ਇਹ ਕਦਮ ਪਿਆਰ ਵਿਚ ਮਿਲੇ ਧੋਖੇ ਤੋਂ ਬਾਅਦ ਚੁੱਕਿਆ। ਮਹਿਲਾ ਦਾ ਪ੍ਰੇਮੀ ਉਸ ਨੂੰ ਛੱਡ ਕੇ ਕਿਸੇ ਹੋਰ ਮਹਿਲਾ ਦੇ ਪਿਆਰ ਵਿਚ ਪੈ ਗਿਆ ਸੀ। ਜਦੋਂ ਕਿ ਹੱਤਿਆ ਕਰਨ ਵਾਲੀ ਮਹਿਲਾ ਪਿਛਲੇ 7 ਸਾਲਾਂ ਤੋਂ ਅਪਣੇ ਪ੍ਰੇਮੀ ਦਾ ਸਾਰਾ ਖਰਚ ਉਠਾ ਰਹੀ ਸੀ। ਸੂਤਰਾਂ ਦੇ ਮੁਤਾਬਕ, ਪਿਆਰ ਵਿਚ ਧੋਖਾ ਖਾਦੀ ਮਹਿਲਾ ਨੇ ਅਪਣਾ ਅਪਰਾਧ ਸਵੀਕਾਰ ਕਰ ਲਿਆ। ਉਸ ਨੇ ਜਾਂਚ ਏਜੰਸੀਆਂ ਨੂੰ ਦੱਸਿਆ ਕਿ ਉਸੀ ਨੇ ਅਪਣੇ ਪ੍ਰੇਮੀ ਦੇ ਸਾਰੇ ਟੁਕੜਿਆਂ ਨੂੰ ਕੱਟ ਕੇ ਖਤਮ ਕੀਤਾ ਸੀ। 

ਮਾਮਲਾ ਤੱਦ ਸਾਹਮਣੇ ਆਇਆ, ਜਦੋਂ ਪੀਡ਼ਤ ਦੇ ਅਜਮਾਨ ਵਿਚ ਰਹਿਣ ਵਾਲੇ ਭਰਾ ਨੇ ਉਸ ਦੀ ਗੁਮਸ਼ੁਦਗੀ ਦੀ ਰਿਪੋਰਟ ਲਿਖਵਾਈ। ਇਹ ਰਿਪੋਰਟ ਜਨਵਰੀ 2018 ਵਿਚ ਲਿਖਵਾਈ ਗਈ ਸੀ। ਬਾਅਦ ਵਿਚ ਉਹ ਦੋਨਾਂ ਦੇ ਘਰ ਅਲ ਏਨ ਵੀ ਗਿਆ। ਉੱਥੇ ਉਸ ਨੇ ਅਪਣੇ ਲਾਪਤਾ ਭਰਾ ਬਾਰੇ ਵੀ ਪੁੱਛਗਿਛ ਕੀਤੀ। ਪੁੱਛਗਿਛ ਵਿਚ ਉਸ ਦੀ ਪ੍ਰੇਮਿਕਾ ਨੇ ਉਸ ਨੂੰ ਝੂਠ ਬੋਲਿਆ ਕਿ ਉਸ ਨੂੰ ਨਹੀਂ ਪਤਾ ਹੈ ਕਿ ਉਹ ਕਿੱਥੇ ਹੈ ? ਉਸ ਨੇ ਮ੍ਰਿਤਕ ਦੇ ਭਰਾ ਨਾਲ ਇਹ ਵੀ ਕਿਹਾ ਕਿ ਦੋਨਾਂ ਦਾ ਬਰੇਕ੦ਅਪ ਉਸੀ ਸਮੇਂ ਹੋ ਗਿਆ ਸੀ, ਜਦੋਂ ਉਸ ਦੇ ਪ੍ਰੇਮੀ ਨੇ ਕਿਸੇ ਦੂਜੀ ਮਹਿਲਾ ਨਾਲ ਵਿਆਹ ਕਰਨਣ ਦਾ ਫੈਸਲਾ ਕੀਤਾ ਸੀ। 

ਹਾਲਾਂਕਿ, ਮ੍ਰਿਤਕ ਦੇ ਭਰਾ ਨੇ ਮਹਿਲਾ ਦੇ ਘਰ ਦੇ ਬਲੈਂਡਰ ਵਿਚ ਇਕ ਮਨੁੱਖੀ ਦੰਦ ਫੱਸਿਆ ਹੋਇਆ ਵੇਖਿਆ ਸੀ। ਇਸ ਨਾਲ ਉਸ ਨੂੰ ਹੱਤਿਆ ਦਾ ਸ਼ੱਕ ਹੋਇਆ। ਭਰਾ ਨੇ ਅਲ ਏਨ ਪੁਲਿਸ ਨੂੰ ਸੂਚਨਾ ਦਿਤੀ। ਬਾਅਦ ਵਿਚ ਪੁਲਿਸ ਨੇ ਬਲੈਂਡਰ ਨਾਲ ਮਨੁੱਖੀ ਦੰਦ ਨੂੰ ਬਰਾਮਦ ਕਰ ਕੇ ਉਸ ਦਾ ਡੀਐਨਏ ਟੈਸਟ ਕਰਵਾਇਆ। ਡੀਐਨਏ ਟੈਸਟ ਦੇ ਨਤੀਜਿਆਂ ਤੋਂ ਇਹ ਗੱਲ ਸਾਬਤ ਹੋ ਗਈ ਕਿ ਉਹ ਦੰਦ ਮ੍ਰਿਤਕ ਦਾ ਹੀ ਸੀ। ਰਿਪੋਰਟ ਦੇ ਮੁਤਾਬਕ,  ਮਹਿਲਾ ਨੇ ਬਾਅਦ ਵਿਚ ਪੁਲਿਸ ਨੂੰ ਦੱਸਿਆ ਕਿ ਉਸ ਨੇ ਅਪਣੇ ਘਰ ਦੀ ਸਫਾਈ ਲਈ ਇਕ ਦੋਸਤ ਦੀ ਵੀ ਮਦਦ ਲਈ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement