
ਵਿਗਿਆਨੀਆਂ ਨੇ ਕੋਵਿਡ -19 ਵਿਰੁਧ ਇਕ ਟੀਕਾ ਤਿਆਰ ਕੀਤਾ ਹੈ, ਜਿਸ ਦੀ ਖ਼ੁਰਾਕ ਨੱਕ ਰਾਹੀਂ ਦਿਤੀ
ਵਾਸ਼ਿੰਗਟਨ: ਵਿਗਿਆਨੀਆਂ ਨੇ ਕੋਵਿਡ -19 ਵਿਰੁਧ ਇਕ ਟੀਕਾ ਤਿਆਰ ਕੀਤਾ ਹੈ, ਜਿਸ ਦੀ ਖ਼ੁਰਾਕ ਨੱਕ ਰਾਹੀਂ ਦਿਤੀ ਜਾ ਸਕਦੀ ਹੈ ਅਤੇ ਚੂਹਿਆਂ 'ਚ ਕੋਰੋਨਾ ਵਾਇਰਸ ਦੀ ਲਾਗ ਨੂੰ ਰੋਕਣ ਵਿਚ ਕਾਰਗਰ ਸਾਬਤ ਹੋਈ ਹੈ।
Corona Vaccine
ਪ੍ਰਕਾਸ਼ਤ ਅਧਿਐਨ 'ਚ ਕਿਹਾ ਗਿਆ ਹੈ ਕਿ ਕੋਵਿਡ -19 ਦੇ ਕਈ ਟੀਕਿਆਂ 'ਤੇ ਪ੍ਰੀਖਣ ਚਲ ਰਿਹਾ ਹੈ। ਹੋਰ ਟੀਕਿਆਂ ਦੇ ਮੁਕਾਬਲੇ 'ਚ ਇਸ ਟੀਕੇ ਨੂੰ ਲਾਗ ਦੀ ਸ਼ੁਰੂਆਤੀ ਥਾਂ ਨੱਕ 'ਚ ਪਾਇਆ ਜਾ ਸਕਦਾ ਹੈ ਅਤੇ ਪ੍ਰਤੀਰੋਧਕ ਸਮਰਥਾ ਨੂੰ ਵੀ ਬਿਹਤਰ ਕਰਨ 'ਚ ਮਦਦ ਮਿਲੀ।
corona vaccine
ਖੋਜਕਰਤਾਵਾਂ ਮੁਤਾਬਕ ਨੱਕ ਰਾਹੀਂ ਟੀਕੇ ਦੀ ਖ਼ੁਰਾਕ ਦੇਣ ਨਾਲ ਪੂਰੇ ਸਰੀਰ 'ਚ ਰੋਗ ਪ੍ਰਤੀਰੋਧਕ ਸਮਰੱਥਾ ਬਿਹਤਰ ਕਰਨ 'ਚ ਮਦਦ ਮਿਲਦੀ ਹੈ ਪਰ ਇਹ ਲੱਕ ਅਤੇ ਸਾਹ ਤੰਤਰ 'ਚ ਖ਼ਾਸਾ ਅਸਰਦਾਰ ਸਾਬਤ ਹੋਇਆ ਹੈ ਅਤੇ ਰਸਤਾ ਰੋਕ ਕੇ ਲਾਗ ਨੂੰ ਪੁਰੇ ਸਰੀਰ 'ਚ ਫੈਲਣ ਤੋਂ ਰੋਕਦਾ ਹੈ।
Corona vaccine
ਇਸ ਅਧਿਐਨ ਟੀਮ 'ਚ ਅਮਰੀਕਾ ਦੇ ਵਾਸਿੰਗਟਨ ਯੂਨੀਵਰਸਿਟੀ ਸਕੂਲ ਆਫ਼ ਮੈਡੀਸਨ ਦੇ ਖੋਜਕਰਤਾ ਵੀ ਸਨ। ਕੁਝ ਹੋਰ ਜਾਨਵਰਾ ਅਤੇ ਇਨਸਾਨਾਂ 'ਤੇ ਇਸ ਟੀਕੇ ਦਾ ਪ੍ਰੀਖਣ ਕਰਨ ਦੀ ਯੋਜਨਾ ਹੈ ਕਿ ਕੀ ਇਹ ਕੋਵਿਡ 19 ਲਾਗ ਨੂੰ ਰੋਕਣ 'ਚ ਕਾਰਗਰ ਅਤੇ ਸੁਰੱਖਿਅਤ ਹੈ।
corona vaccine
ਅਮਰੀਕਾ ਦੇ ਵਾਸਿੰਗਟਨ ਯੂਨੀਵਰਸਿਟੀ ਸਕੂਲ ਆਫ਼ ਮੈਡੀਸਨ ਦੇ ਖੋਜਕਰਤਾ ਮਾਈਕਲ ਐਸ ਡਾਇਮੰਡ ਨੇ ਕਿਹਾ, ''ਨੱਕ ਦੇ ਉੱਤਲੇ ਹਿੱਸੇ ਦੇ ਸੈੱਲ 'ਚ ਮਜ਼ਬੂਤ ਰੋਗ ਪ੍ਰਤੀਰੋਧਕ ਤੰਤਰ ਦੇਖ ਕੇ ਸਾਨੂੰ ਕਾਫ਼ੀ ਖ਼ੁਸ਼ੀ ਹੋਈ। ਵਾਇਰਸ ਦੇ ਲਾਗ ਨੂੰ ਇਸ ਨੇ ਰੋਕਣ ਦਾ ਕੰਮ ਕੀਤਾ।