ਪਾਕਿ ਗਾਇਕਾ ਨੇ ਮੋਦੀ ਨੂੰ ਦਿੱਤੀ ਬੰਬ ਨਾਲ ਉਡਾਉਣ ਦੀ ਧਮਕੀ
Published : Oct 23, 2019, 3:44 pm IST
Updated : Oct 23, 2019, 3:44 pm IST
SHARE ARTICLE
Pak singer Rabi Pirzada threatens PM Modi with suicide attack
Pak singer Rabi Pirzada threatens PM Modi with suicide attack

ਵਿਸਫ਼ੋਟਕਾਂ ਨਾਲ ਭਰੀ ਜੈਕੇਟ ਪਹਿਨ ਕੇ ਤਸਵੀਰ ਪੋਸਟ ਕੀਤੀ, ਟਵਿਟਰ 'ਤੇ ਉੱਡਿਆ ਮਜ਼ਾਕ

ਇਸਲਾਮਾਬਾਦ : ਪਾਕਿਸਤਾਨੀ ਗਾਇਕਾ ਰਾਬੀ ਪੀਰਜ਼ਾਦਾ ਨੇ ਇਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁਧ ਅਪਮਾਨਜਨਕ ਸ਼ਬਦ ਵਰਤਦਿਆਂ ਧਮਕੀ ਦਿੱਤੀ ਹੈ। ਰਾਬੀ ਨੇ ਟਵਿਟਰ 'ਤੇ ਇਕ ਤਸਵੀਰ ਪੋਸਟ ਕੀਤੀ ਹੈ। ਇਸ 'ਚ ਉਹ ਫ਼ਿਦਾਈਨ ਹਮਲਾਵਰਾਂ ਜਿਹੀ ਜੈਕੇਟ ਪਹਿਨੇ ਨਜ਼ਰ ਆ ਰਹੀ ਹੈ। ਕੁਝ ਦਿਨ ਪਹਿਲਾਂ ਇਸ ਗਾਇਕਾ ਨੇ ਆਪਣੇ ਘਰ ਦੀ ਇਕ ਵੀਡੀਓ ਸ਼ੇਅਰ ਕੀਤੀ ਸੀ। ਜਿਸ 'ਚ ਉਹ ਹੱਥ 'ਚ ਸੱਪਾਂ ਨੂੰ ਲੈ ਕੇ ਭਾਰਤ ਨੂੰ ਧਮਕੀ ਦਿੰਦੀ ਨਜ਼ਰ ਆਈ ਸੀ। ਇਸ ਮਗਰੋਂ ਪਾਕਿਸਤਾਨ ਦੇ ਜੰਗਲਾਤ ਮੰਤਰਾਲਾ ਨੇ ਉਸ ਵਿਰੁਧ ਮਾਮਲਾ ਦਰਜ ਕਰਵਾਇਆ ਸੀ। ਬਾਅਦ 'ਚ ਰਾਬੀ ਵਿਰੁਧ ਗ੍ਰਿਫ਼ਤਾਰੀ ਵਾਰੰਟ ਵੀ ਜਾਰੀ ਹੋਇਆ ਸੀ। 

Pak singer Rabi Pirzada threatens PM Modi with suicide attackPak singer Rabi Pirzada threatens PM Modi with suicide attack

ਰਾਬੀ ਨੇ ਮੋਦੀ ਨੂੰ ਧਮਕੀ ਵਾਲੀ ਪੋਸਟ 'ਚ ਫ਼ਿਦਾਈਨ ਹਮਲਾਵਰਾਂ ਜਿਹੀ ਜੈਕੇਟ ਪਹਿਨੀ ਹੋਈ ਹੈ। ਇਸ ਤਸਵੀਰ ਦੀ ਕੈਪਸ਼ਨ 'ਚ ਉਸ ਦੇ ਅਪਮਾਨਜਨਕ ਸ਼ਬਦਾਵਲੀ ਦੀ ਵਰਤੋਂ ਕੀਤੀ। ਇਸ ਦੇ ਨਾਲ ਹੀ ਉਸ ਨੇ ਹੈਸ਼ਟੈਗ - ਕਸ਼ਮੀਰ ਦੀ ਬੇਟੀ ਵੀ ਲਿਖਿਆ ਹੈ ਅਤੇ ਮੋਦੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਕੁਝ ਦਿਨ ਪਹਿਲਾਂ ਉਸ ਨੇ ਅਜਗਰ, ਮਗਰਮੱਛ ਆਦਿ ਜੰਗਲੀ ਜਾਨਵਰਾਂ ਨਾਲ ਇਕ ਸੈਲਫ਼ੀ ਲਈ ਸੀ ਅਤੇ ਉਸ ਨੂੰ ਟਵਿਟਰ 'ਤੇ ਸ਼ੇਅਰ ਕਰਦਿਆਂ ਲਿਖਿਆ ਸੀ ਕਿ ਭਾਰਤ ਨੂੰ ਇਨ੍ਹਾਂ ਰਾਹੀਂ ਜੰਨਤ ਨਸੀਬ ਕਰਾਵਾਂਗੀ।

Pak singer Rabi Pirzada threatens PM Modi with suicide attackPak singer Rabi Pirzada threatens PM Modi with suicide attack

ਰਾਬੀ ਦੀ ਇਸ ਹਰਕਤ 'ਤੇ ਯੂਜਰ ਕਾਫ਼ੀ ਨਾਰਾਜ਼ ਹਨ। ਇਕ ਯੂਜਰ ਨੇ ਪੁੱਛਿਆ - "ਰਾਬੀ, ਕੀ ਇਹ ਪਾਕਿਸਤਾਨ ਦਾ ਕੌਮੀ ਪੋਸ਼ਾਕ ਮਤਲਬ ਨੈਸ਼ਨਲ ਡਰੈੱਸ ਹੈ।" ਇਕ ਹੋਰ ਯੂਜਰ ਨੇ ਕੁਮੈਂਟ ਕੀਤਾ, "ਪਾਕਿਸਤਾਨ ਦੀ ਨੈਸ਼ਨਲ ਡਰੈਸ 'ਚ ਤੁਸੀ ਬਹੁਤ ਖੂਬਸੂਰਤ ਨਜ਼ਰ ਆ ਰਹੇ ਹੋ।" 

Pak singer Rabi Pirzada Pak singer Rabi Pirzada

ਇਸ ਯੂਜਰ ਨੇ ਟਵੀਟ ਕੀਤਾ, "ਰਾਬੀ ਖੁਦ ਨੂੰ ਕਰਾਚੀ ਫ਼ੈਸ਼ਨ ਵੀਕ ਲਈ ਤਿਆਰ ਕਰ ਰਹੀ ਹੈ।"

Pak singer Rabi Pirzada threatens PM Modi with suicide attackPak singer Rabi Pirzada threatens PM Modi with suicide attack

Pak singer Rabi Pirzada threatens PM Modi with suicide attackPak singer Rabi Pirzada threatens PM Modi with suicide attack

Pak singer Rabi Pirzada threatens PM Modi with suicide attackPak singer Rabi Pirzada threatens PM Modi with suicide attack

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement