
ਕੈਨੇਡਾ ਦੇ ਇੱਕ ਸਿੱਖ ਐਮ.ਪੀ. ਸਰੀਰਿਕ ਛੇੜ-ਛਾੜ ਦੇ ਦੋਸ਼ ਵਿੱਚ ਘਿਰ ਗਏ ਹਨ। ਕੈਲਗਰੀ ਤੋਂ ਐਮ.ਪੀ. ਸ.ਦਰਸ਼ਨ ਕੰਗ 'ਤੇ ਇੱਕ ਸਟਾਫ ਮੈਂਬਰ ਨੇ ਸਰੀਰਿਕ ਛੇੜ-ਛਾੜ ਕਰਨ ਦਾ ਦੋਸ਼ ਲਗਾਇਆ ਹੈ।
ਕੈਨੇਡਾ ਦੇ ਇੱਕ ਸਿੱਖ ਐਮ.ਪੀ. ਸਰੀਰਿਕ ਛੇੜ-ਛਾੜ ਦੇ ਦੋਸ਼ ਵਿੱਚ ਘਿਰ ਗਏ ਹਨ। ਕੈਲਗਰੀ ਤੋਂ ਐਮ.ਪੀ. ਸ.ਦਰਸ਼ਨ ਕੰਗ 'ਤੇ ਇੱਕ ਸਟਾਫ ਮੈਂਬਰ ਨੇ ਸਰੀਰਿਕ ਛੇੜ-ਛਾੜ ਕਰਨ ਦਾ ਦੋਸ਼ ਲਗਾਇਆ ਹੈ। ਦੋਸ਼ ਲਗਾਉਣ ਵਾਲੀ ਔਰਤ ਸ.ਕੰਗ ਦੇ ਕੈਲਗਰੀ ਸਥਿਤ ਹਲਕਾ ਦਫਤਰ ਵਿੱਚ ਕੰਮ ਕਰਦੀ ਹੈ।
ਮਿਲੀ ਜਾਣਕਾਰੀ ਮੁਤਾਬਿਕ ਹਾਊਸ ਚੀਫ ਮਨੁੱਖੀ ਅਧਿਕਾਰ ਅਫਸਰ ਵੱਲੋਂ ਮਾਮਲੇ ਦੀ ਛਾਣਬੀਣ ਕੀਤੀ ਜਾ ਰਹੀ ਹੈ। ਫਿਲਹਾਲ ਸ.ਕੰਗ ਦੇ ਦਫਤਰ ਭੇਜੀ ਗਈ ਮੇਲ ਦਾ ਵੀ ਕੋਈ ਜਵਾਬ ਪ੍ਰਾਪਤ ਨਾ ਹੋਣ ਅਤੇ ਫੋਨ ਕਾਲ ਦਾ ਜਵਾਬ ਨਾ ਦੇਣ ਦੀ ਗੱਲ ਵੀ ਸਾਹਮਣੇ ਆ ਰਹੀ ਹੈ।
ਮਾਮਲੇ ਸੰਬੰਧੀ ਪ੍ਰਧਾਨ ਮੰਤਰੀ ਦਫਤਰ ਤੋਂ ਕਿਸੇ ਕਿਸਮ ਦੀ ਟਿੱਪਣੀ ਨਹੀਂ ਕੀਤੀ ਜਾ ਰਹੀ ਅਤੇ ਚੀਫ ਵਿੱਪ ਦਫਤਰ ਵਿਖੇ ਸੰਪਰਕ ਕਰਨ ਲਈ ਕਿਹਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਸ.ਕੰਗ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਸਰਕਾਰ ਨਾਲ ਸੰਬੰਧਿਤ ਲਿਬਰਲ ਪਾਰਟੀ ਨਾਲ ਜੁੜੇ ਹੋਏ ਹਨ।