ਟਰੂਡੋ ਸਰਕਾਰ ਖ਼ਿਲਾਫ਼ ਜਗਮੀਤ ਸਿੰਘ ਨੇ ਖੋਲ੍ਹਿਆ ਮੋਰਚਾ
Published : Mar 24, 2019, 10:49 am IST
Updated : Mar 24, 2019, 10:49 am IST
SHARE ARTICLE
Jagmeet Singh
Jagmeet Singh

ਜਗਮੀਤ ਸਿੰਘ ਨੇ ਜਸਟਿਨ ਟਰੂਡੋ ਸਰਕਾਰ ਨੂੰ ਹਰ ਪਾਸਿਓਂ ਘੇਰਿਆ

ਵੈਨਕੂਵਰ: ਜਗਮੀਤ ਸਿੰਘ ਕੈਨੇਡਾ ਦੀ ਸੰਸਦ ਯਾਨੀ ਹਾਊਸ ਆਫ਼ ਕਾਮਨਜ਼ ਵਿਚ ਬਤੌਰ ਵਿਰੋਧੀ ਪਾਰਟੀ ਦੇ ਨੇਤਾ ਵਜੋਂ ਪਹੁੰਚਣ ਵਾਲੇ ਪਹਿਲੇ ਪੰਜਾਬੀ ਬਣ ਗਏ ਹਨ। ਇਸ ਥਾਂ ਪਹੁੰਚਣ ਵਾਲੇ ਉਹ ਪਹਿਲੇ ਗ਼ੈਰ-ਚਿੱਟੀ ਚਮੜੀ ਤਬਕੇ ਤੋਂ ਆਉਣ ਵਾਲੇ ਪਹਿਲੇ ਵਿਅਕਤੀ ਹਨ। ਇੱਥੇ ਪਹੁੰਚਣ ਮਗਰੋਂ ਜਗਮੀਤ ਸਿੰਘ ਨੇ ਕੈਨੇਡਾ ਦੇ ਸਿਆਸੀ ਹਾਲਾਤ ਅਤੇ ਆਪਣੇ ਭਵਿੱਖ ਦੇ ਏਜੰਡਿਆਂ ਬਾਰੇ ਖੁੱਲ੍ਹ ਕੇ ਗੱਲ ਕੀਤੀ। ਇਕ ਵਿਸ਼ੇਸ਼ ਇੰਟਰਵਿਊ ਦੌਰਾਨ ਜਗਮੀਤ ਸਿੰਘ ਨੇ ਜਸਟਿਨ ਟਰੂਡੋ ਸਰਕਾਰ ਨੂੰ ਹਰ ਪਾਸਿਓਂ ਘੇਰਿਆ।

ਜਗਮੀਤ ਸਿੰਘ ਨੇ ਟਰੂਡੋ ਸਰਕਾਰ ਵੱਲੋਂ ਸਿੱਖਾਂ ਤੋਂ ਕੈਨੇਡਾ ਨੂੰ ਖ਼ਤਰਾ ਦੱਸਣ 'ਤੇ ਵੀ ਸਵਾਲ ਚੁੱਕੇ। ਦਰਅਸਲ, ਜਸਟਿਨ ਟਰੂਡੋ ਸਰਕਾਰ ਨੇ ਪਬਲਿਕ ਸੁਰੱਖਿਆ ਲਈ ਰਿਪੋਰਟ 'ਚ ਸਿੱਖਾਂ ਨੂੰ ਕੈਨੇਡਾ ਲਈ ਖ਼ਤਰਾ ਦੱਸਿਆ ਸੀ। ਇਸ 'ਤੇ ਜਗਮੀਤ ਸਿੰਘ ਨੇ ਕਿਹਾ ਕਿ ਸਿੱਖ ਕੈਨੇਡਾ ਲਈ ਖ਼ਤਰਾ ਨਹੀਂ ਹਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਅਜਿਹੀਆਂ ਖ਼ਰਾਬ ਅਤੇ ਸਖ਼ਤ ਧਾਰਨਾਵਾਂ ਆਪਣੀ ਕੌਮੀ ਰਿਪੋਰਟ ਵਿਚ ਲਿਖੇਗੀ ਤਾਂ ਨੌਜਵਾਨ ਪੀੜੀ 'ਤੇ ਖ਼ਤਰਨਾਕ ਪ੍ਰਭਾਵ ਪਵੇਗਾ। ਜਗਮੀਤ ਸਿੰਘ ਨੇ ਦੱਸਿਆ ਕਿ ਸਰਕਾਰ ਦੀ ਇਸ ਰਿਪੋਰਟ ਕਾਰਨ ਸਿੱਖ ਨੌਜਵਾਨਾਂ ਨੂੰ ਨੌਕਰੀਆਂ ਲੈਣ 'ਚ ਦਿੱਕਤ ਆਵੇਗੀ।

ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਕਿਸੇ ਖ਼ਾਸ ਤਬਕੇ ਨੂੰ ਬਗ਼ੈਰ ਕਿਸੇ ਠੋਸ ਸਬੂਤ ਦੇ ਕੌਮੀ ਰਿਪੋਰਟ ਵਿਚ ਖ਼ਤਰਾ ਦੱਸੇਗੀ ਤਾਂ ਇਹ ਉਸ ਭਾਈਚਾਰੇ ਖ਼ਿਲਾਫ਼ ਨਸਲੀ ਅਤੇ ਨਫ਼ਰਤੀ ਅਪਰਾਧ ਵਧਾਉਣ ਨੂੰ ਉਤਸ਼ਾਹਤ ਕਰ ਸਕਦਾ ਹੈ। ਜਗਮੀਤ ਸਿੰਘ ਨੇ ਨਿਊਜ਼ੀਲੈਂਡ ਦੀਆਂ ਮਸਜਿਦਾਂ ਵਿਚ ਕੀਤੇ ਗਏ ਦਹਿਸ਼ਤੀ ਹਮਲੇ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਜਦੋਂ ਨਫ਼ਰਤ ਫੈਲਾਈ ਜਾਂਦੀ ਹੈ ਤਾਂ ਉੱਥੇ ਕਤਲੋਗਾਰਤ ਵੀ ਹੋ ਸਕਦੀ ਹੈ। ਉਨ੍ਹਾਂ ਸਵਾਲ ਕੀਤਾ ਕਿ ਟਰੂਡੋ ਸਰਕਾਰ ਵਿਚ ਸਿੱਖ ਮੰਤਰੀਆਂ ਦੇ ਹੁੰਦੇ ਇਹ ਰਿਪੋਰਟ ਕਿਵੇਂ ਛਾਪੀ ਗਈ।

ਉਨ੍ਹਾਂ ਇਹ ਵੀ ਕਿਹਾ ਕਿ ਇਸ ਬਾਰੇ ਉਨ੍ਹਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਨ੍ਹਾਂ ਦੇ ਮੰਤਰੀਆਂ ਨੂੰ ਚਿੱਠੀ ਲਿਖੀ ਸੀ, ਜਿਸ ਦਾ ਜਵਾਬ ਨਹੀਂ ਮਿਲਿਆ। ਜਗਮੀਤ ਸਿੰਘ ਇਹ ਮਸਲਾ ਹੁਣ ਜਨਤਾ 'ਚ ਲੈ ਕੇ ਜਾਣਗੇ।ਜ਼ਿਕਰਯੋਗ ਹੈ ਕਿ ਦਸੰਬਰ 2018 ਵਿਚ ਕੈਨੇਡਾ ਦੇ ਲੋਕ ਸੁਰੱਖਿਆ ਮੰਤਰੀ ਰਾਲਫ਼ ਗੂਡੇਲ ਨੇ ਕੈਨੇਡਾ ਨੂੰ ਦਹਿਸ਼ਤੀ ਹਮਲਿਆਂ ਤੋਂ ਖ਼ਤਰਿਆਂ ਸਬੰਧੀ ਤਿਆਰ ਪਬਲਿਕ ਸੁਰੱਖਿਆ ਰਿਪੋਰਟ 2018 ਦੇ ਮਹੱਤਵਪੂਰਨ ਤੱਥ ਪੜ੍ਹਦਿਆਂ ਦੇਸ਼ ਨੂੰ ਨਵੇਂ ਵੱਖਵਾਦੀ ਤੇ ਕੱਟੜਪੰਥੀ ਖ਼ਤਰਿਆਂ ਬਾਰੇ ਦੱਸਿਆ ਸੀ।

ਇਹ ਰਿਪੋਰਟ ਸੰਸਦ ਦੀ ਕੌਮੀ ਸੁਰੱਖਿਆ ਤੇ ਖੂਫ਼ੀਆ ਕਮੇਟੀ ਨੇ ਤਿਆਰ ਕੀਤੀ ਸੀ। ਗੂਡੇਲ ਮੁਤਾਬਕ ਸੁੰਨੀ ਕੱਟੜਵਾਦੀ ਸੰਗਠਨ ਇਸਲਾਮਿਕ ਸਟੇਟਸ ਤੇ ਅਲਕਾਇਦਾ ਨੂੰ ਕੈਨੇਡਾ ਲਈ ਗੰਭੀਰ ਖ਼ਤਰਾ ਮੰਨਿਆ, ਇਸ ਤੋਂ ਇਲਾਵਾ ਮੰਤਰੀ ਨੇ ਸ਼ੀਆ ਮੁਸਲਮਾਨ ਤੇ ਸਿੱਖਾਂ ਨੂੰ ਕੈਨੇਡਾ ਲਈ ਚਿੰਤਾ ਦਾ ਵਿਸ਼ਾ ਦੱਸਿਆ ਸੀ। ਹਾਲਾਂਕਿ, ਬਾਅਦ ਵਿਚ ਆਪਣੇ ਮੰਤਰੀਆਂ ਵੱਲੋਂ ਇਤਰਾਜ਼ ਜ਼ਾਹਰ ਕਰਨ 'ਤੇ ਇਸ ਵਿਚੋਂ ਸਿੱਖ ਸ਼ਬਦ ਨੂੰ ਹਟਾ ਲਿਆ ਸੀ, ਪਰ ਜਗਮੀਤ ਸਿੰਘ ਇਸ ਨੂੰ ਸ਼ਾਮਲ ਕੀਤੇ ਜਾਣ ਦੇ ਕਾਰਨਾਂ ਬਾਰੇ ਜਵਾਬ ਮੰਗ ਰਹੇ ਹਨ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement