
ਪੁਲਿਸ ਨੇ ਦਿਤੀ ਘਟਨਾ ਸਬੰਧੀ ਜਾਣਕਾਰੀ
ਅਮਰੀਕਾ : ਕੈਨੇਡਾ 'ਚ ਭਾਰਤੀ ਵਿਦਿਆਰਥੀ ਦੀਆਂ ਮੌਤਾਂ ਤੋਂ ਬਾਅਦ ਹੁਣ ਅਮਰੀਕਾ 'ਚ ਭਾਰਤੀ ਵਿਦਿਆਰਥੀਆਂ ਨਾਲ ਹਾਦਸਾ ਵਾਪਰ ਗਿਆ ਹੈ। ਦੱਖਣੀ ਇਲੀਨੋਇਸ ਯੂਨੀਵਰਸਿਟੀ ਕਾਰਬੋਨਡੇਲ (SIU) ਦੇ ਪੰਜ ਵਿਦਿਆਰਥੀਆਂ ਦੀ ਕਾਰ ਖਤਰਨਾਕ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਇੱਕ ਬਹੁਤ ਹੀ ਖ਼ਤਰਨਾਕ ਹਾਦਸੇ ਵਿੱਚ ਤੇਲੰਗਾਨਾ ਦੇ ਦੋ ਵਿਦਿਆਰਥੀਆਂ ਸਮੇਤ 3 ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਿਨ੍ਹਾਂ ਵਿੱਚੋਂ ਇੱਕ ਕਾਰ ਚਲਾ ਰਿਹਾ ਸੀ। ਤਿੰਨ ਵਿਦਿਆਰਥੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਹਨ, ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਹਾਲਾਂਕਿ ਹੁਣ ਉਹ ਖਤਰੇ ਤੋਂ ਬਾਹਰ ਦੱਸੇ ਜਾ ਰਹੇ ਹੈ।
Vamshi Krishna Pechetty
ਇਲੀਨੋਇਸ ਸਟੇਟ ਪੁਲਿਸ ਨੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਇੱਕ ਪੋਸਟ ਵਿੱਚ ਕਿਹਾ, “6 ਵਿਦਿਆਰਥੀ ਵੀਰਵਾਰ, 21 ਅਪ੍ਰੈਲ ਨੂੰ ਕਾਰ ਵਿੱਚ ਇਲੀਨੋਇਸ ਰੂਟ 3 'ਤੇ ਦੱਖਣ ਵੱਲ ਜਾ ਰਹੇ ਸਨ। ਮਿਊਨੀਅਰ ਕਾਰ ਚਲਾ ਰਿਹਾ ਸੀ। ਇਸੇ ਦੌਰਾਨ ਕਿਸੇ ਕਾਰਨ ਅਚਾਨਕ ਉਹ ਕਾਰ ਤੋਂ ਕੰਟਰੋਲ ਗੁਆ ਬੈਠਾ ਅਤੇ ਸੈਂਟਰ ਲਾਈਨ 'ਤੇ ਜਾ ਕੇ ਦੂਜੇ ਪਾਸੇ ਜਾ ਰਹੀ ਗੱਡੀ ਨੂੰ ਸਾਹਮਣੇ ਤੋਂ ਜ਼ੋਰਦਾਰ ਟੱਕਰ ਮਾਰ ਦਿੱਤੀ।
Pavan Swarna
ਪੁਲਿਸ ਅਨੁਸਾਰ ਮਿਊਨੀਅਰ ਦੇ ਨਾਲ ਹੀ ਹੈਦਰਾਬਾਦ ਵਾਸੀ ਵਾਮਸੀ ਕ੍ਰਿਸ਼ਨਾ ਪਿਚੇਟੀ ਅਤੇ ਪਵਨ ਸਵਰਨਾ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਕਲਿਆਣ ਡੋਰਨਾ, ਕਾਰਤਿਕ ਕਾਕੁਮਨੁ ਅਤੇ ਯਸ਼ਵੰਤ ਉੱਪਲਾਪਤੀ ਜ਼ਖਮੀ ਹੋ ਗਏ। SIU ਨੇ ਵੀ ਆਪਣੀ ਵੈੱਬਸਾਈਟ 'ਤੇ ਇੱਕ ਨੋਟਿਸ ਜਾਰੀ ਕਰਕੇ ਸਾਰੇ ਵਿਦਿਆਰਥੀਆਂ ਨੂੰ ਹਾਦਸੇ ਦੀ ਜਾਣਕਾਰੀ ਦਿੱਤੀ ਹੈ। ਨੋਟਿਸ ਵਿੱਚ ਲਿਖਿਆ ਗਿਆ ਹੈ ਕਿ ਇੱਕ ਭਿਆਨਕ ਕਾਰ ਹਾਦਸੇ ਵਿੱਚ ਸਲੂਕੀ ਪਰਿਵਾਰ ਦੇ ਦੋ ਮੈਂਬਰਾਂ ਦੀ ਮੌਤ ਅਤੇ ਤਿੰਨ ਹੋਰਾਂ ਦੇ ਜ਼ਖਮੀ ਹੋਣ ਨਾਲ ਅਸੀਂ ਬਹੁਤ ਦੁਖੀ ਹਾਂ। ਅਸੀਂ ਕੰਪਿਊਟਰ ਸਾਇੰਸ ਦੇ ਵਿਦਿਆਰਥੀਆਂ ਵਾਮਸੀ ਕ੍ਰਿਸ਼ਨਾ ਪਿਚੇਟੀ ਅਤੇ ਪਵਨ ਸਵਰਨਾ ਦੇ ਪਰਿਵਾਰਕ ਮੈਂਬਰਾਂ ਨਾਲ ਹਮਦਰਦੀ ਪ੍ਰਗਟ ਕਰਦੇ ਹਾਂ।
Crime news
ਨੋਟਿਸ ਵਿੱਚ ਅੱਗੇ ਕਿਹਾ ਗਿਆ ਹੈ ਕਿ ਅਸੀਂ ਸਿਵਲ ਇੰਜਨੀਅਰਿੰਗ ਦੇ ਵਿਦਿਆਰਥੀ ਕਲਿਆਣ ਡੋਰਨਾ, ਕੰਪਿਊਟਰ ਸਾਇੰਸ ਦੇ ਵਿਦਿਆਰਥੀ ਕਾਰਤਿਕ ਕਾਕੁਮਨੁ ਅਤੇ ਕੰਪਿਊਟਰ ਸਾਇੰਸ ਦੇ ਵਿਦਿਆਰਥੀ ਯਸ਼ਵੰਤ ਉਪਪਾਲਪਤੀ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦੇ ਹਾਂ। ਇਲੀਨੋਇਸ ਪੁਲਿਸ ਨਾਲ ਮਿਲ ਕੇ ਐਸਆਈਯੂ ਨੇ ਦੋਵੇਂ ਮ੍ਰਿਤਕ ਵਿਦਿਆਰਥੀਆਂ ਦੀਆਂ ਲਾਸ਼ਾਂ ਨੂੰ ਉਨ੍ਹਾਂ ਦੇ ਘਰਾਂ ਨੂੰ ਭੇਜਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁਤਾਬਕ ਦੋਵਾਂ ਦੀਆਂ ਲਾਸ਼ਾਂ ਐਤਵਾਰ ਨੂੰ ਭਾਰਤ ਲਈ ਭੇਜੀਆਂ ਜਾਣਗੀਆਂ ਅਤੇ ਸੋਮਵਾਰ ਨੂੰ ਉਨ੍ਹਾਂ ਦੇ ਹੈਦਰਾਬਾਦ ਪਹੁੰਚਣ ਦੀ ਸੰਭਾਵਨਾ ਹੈ।