
ਅਮਰੀਕਾ ਨੇ ਵੈਨਜੂਲਾ ਦੇ ਦੋ ਰਾਜਦੂਤਾਂ ਨੂੰ 24 ਘੰਟੇ ਦੇ ਅੰਦਰ ਅੰਦਰ ਦੇਸ਼ ਛੱਡ ਜਾਣ ਦੇ ਹੁਕਮ ਦਿਤੇ ਹਨ। ਅਜਿਹਾ .......
ਵਾਸ਼ਿੰਗਟਨ, 24 ਮਈ (ਏਜੰਸੀ): ਅਮਰੀਕਾ ਨੇ ਵੈਨਜੂਲਾ ਦੇ ਦੋ ਰਾਜਦੂਤਾਂ ਨੂੰ 24 ਘੰਟੇ ਦੇ ਅੰਦਰ ਅੰਦਰ ਦੇਸ਼ ਛੱਡ ਜਾਣ ਦੇ ਹੁਕਮ ਦਿਤੇ ਹਨ। ਅਜਿਹਾ ਇਸ ਲਈ ਕੀਤਾ ਗਿਆ ਹੈ ਕਿਉਂਕਿ ਇਸ ਤੋਂ ਪਹਿਲਾਂ ਅਜਿਹਾ ਵਿਵਹਾਰ ਵੈਲਜੂਲਾ ਨੇ ਅਮਰੀਕੀ ਰਾਜਦੂਤਾਂ ਨਾਲ ਕੀਤਾ ਸੀ। ਕਰਾਕਾਸ ਵਿਖੇ ਸਥਿਤ ਅਮਰੀਕੀ ਸਫ਼ਾਰਤਖ਼ਾਨੇ ਦੇ ਦੋ ਰਾਜਦੂਤਾਂ ਨੂੰ ਵੈਨਜੂਲਾ ਨੇ ਦੇਸ਼ ਛੱਡਣ ਦੇ ਹੁਕਮ ਦਿਤੇ ਸਨ।
Todd Robinsonਜ਼ਿਕਰਯੋਗ ਹੈ ਕਿ ਅਮਰੀਕਾ ਨੇ ਵੈਨਜੂਲਾ 'ਤੇ ਇਸ ਕਰ ਕੇ ਪਾਬੰਦੀਆਂ ਸਖ਼ਤ ਕਰ ਦਿਤੀਆਂ ਹਨ ਕਿਉਂਕਿ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੇ ਦੂਜੀ ਵਾਰ ਲਈ ਅਪਣੇ ਆਪ ਨੂੰ ਉਮੀਦਵਾਰ ਐਲਾਨ ਦਿਤਾ ਹੈ ਜਿਸ ਕਾਰਨ ਅਮਰੀਕਾ ਨਾਰਾਜ਼ ਚੱਲ ਰਿਹਾ ਹੈ। ਅਮਰੀਕਾ ਦੀ ਇਸ ਨਾਰਾਜ਼ਗੀ ਦੇ ਪ੍ਰਤੀਕਰਮ ਵਜੋਂ ਵੈਨਜੂਲਾ ਨੇ ਦੋ ਦਿਨ ਪਹਿਲਾਂ ਅਮਰੀਕਾ ਦੇ ਦੋ ਰਾਜਦੂਤਾਂ ਨੂੰ ਦੇਸ਼ ਛੱਡਣ ਦੇ ਹੁਕਮ ਦਿਤੇ ਸਨ। ਅਮਰੀਕਨ ਵਿਦੇਸ਼ ਵਿਭਾਗ ਦੇ ਬੁਲਾਰੇ ਹੀਦਰ ਨੋਰਟ ਨੇ ਦਸਿਆ ਕਿ ਮਦੁਰੋ ਸ਼ਾਸਨ ਨੇ ਅਮਰੀਕਾ ਦੇ ਦੋ ਰਾਜਦੂਤਾਂ ਟੋਡ ਰੋਬੀਲਸ਼ਨ ਅਤੇ ਮਿਸ਼ਨ ਨੂੰ ਉਨ੍ਹਾਂ ਦੀ ਬਿਆਨਬਾਜ਼ੀ ਕਰ ਕੇ ਦੇਸ਼ ਛੱਡਣ ਦੇ ਹੁਕਮ ਦਿਤੇ ਸਨ ਤੇ ਅਮਰੀਕਾ ਨੇ ਇਹ ਕਾਰਵਾਈ ਇਸ ਦੇ ਵਿਰੋਧ 'ਚ ਕੀਤੀ ਹੈ।
Heder Navert