700 ਵਿਦਿਆਰਥੀਆਂ ਨਾਲ ਧੋਖਾਧੜੀ ਦਾ ਮਾਮਲਾ: ਜਲੰਧਰ ਦਾ ਏਜੰਟ ਬ੍ਰਿਜੇਸ਼ ਮਿਸ਼ਰਾ ਕੈਨੇਡਾ 'ਚ ਗ੍ਰਿਫ਼ਤਾਰ
Published : Jun 24, 2023, 9:00 am IST
Updated : Jun 24, 2023, 10:38 am IST
SHARE ARTICLE
Brijesh Mishra
Brijesh Mishra

ਕੈਨੇਡਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਸਮੇਂ ਕੀਤਾ ਕਾਬੂ

 

ਟੋਰਾਂਟੋ:  ਪੰਜਾਬ ਦੇ ਵਿਦਿਆਰਥੀਆਂ ਨੂੰ ਫਰਜ਼ੀ ਦਸਤਾਵੇਜ਼ਾਂ 'ਤੇ ਸਟੱਡੀ ਵੀਜ਼ਾ ਲਗਾ ਕੇ ਕੈਨੇਡਾ ਭੇਜਣ ਵਾਲੇ ਟਰੈਵਲ ਏਜੰਟ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਬ੍ਰਿਜੇਸ਼ ਮਿਸ਼ਰਾ ਨੂੰ ਕੈਨੇਡਾ 'ਚ ਗ੍ਰਿਫਤਾਰ ਕੀਤਾ ਗਿਆ ਹੈ। ਕੈਨੇਡਾ ਦੇ ਇਕ ਅਖ਼ਬਾਰ ਨੇ ਖੁਲਾਸਾ ਕੀਤਾ ਹੈ ਕਿ ਬ੍ਰਿਜੇਸ਼ ਮਿਸ਼ਰਾ ਨੂੰ ਕੈਨੇਡਾ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦੇ ਸਮੇਂ ਕਾਬੂ ਗਿਆ।

ਇਹ ਵੀ ਪੜ੍ਹੋ: ਸੋਨਾਲੀ ਫੋਗਾਟ ਕਤਲ ਮਾਮਲਾ: ਮੁਲਜ਼ਮ ਦੀ ਜ਼ਮਾਨਤ ਮਗਰੋਂ ਪ੍ਰਵਾਰ ਨੇ ਸਾਂਝੀ ਕੀਤੀ ਪੋਸਟ, ‘ਸਾਨੂੰ ਇਨਸਾਫ਼ ਨਹੀਂ ਮਿਲਿਆ’ 

ਕੈਨੇਡਾ ਬਾਰਡਰ ਸੁਰੱਖਿਆ ਏਜੰਸੀ ਦੇ ਅਧਿਕਾਰੀਆਂ ਨੇ ਦਸਿਆ ਕਿ ਬ੍ਰਿਜੇਸ਼ ਮਿਸ਼ਰਾ ਫਰਜ਼ੀ ਦਸਤਾਵੇਜ਼ਾਂ ਦੇ ਆਧਾਰ 'ਤੇ ਕੈਨੇਡਾ 'ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਸ ਨੂੰ ਕੈਨੇਡੀਅਨ ਇਮੀਗ੍ਰੇਸ਼ਨ ਕੰਪਨੀ ਨੇ ਗ੍ਰਿਫ਼ਤਾਰ ਕਰ ਲਿਆ ਤੇ ਬਾਰਡਰ ਸਕਿਓਰਿਟੀ ਏਜੰਸੀ ਦੇ ਹਵਾਲੇ ਕਰ ਦਿਤਾ ਗਿਆ।

ਇਹ ਵੀ ਪੜ੍ਹੋ: ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤੋਹਫ਼ੇ ਵਿਚ ਦਿਤੀ ਖ਼ਾਸ ਟੀ-ਸ਼ਰਟ

ਬ੍ਰਿਜੇਸ਼ ਮਿਸ਼ਰਾ ਵਿਰੁਧ 10 ਤੋਂ ਵੱਧ ਕੇਸ ਦਰਜ

ਬਿਹਾਰ ਦੇ ਦਰਭੰਗਾ ਦੇ ਥਲਵਾੜਾ ਦਾ ਰਹਿਣ ਵਾਲਾ ਬ੍ਰਿਜੇਸ਼ ਮਿਸ਼ਰਾ ਇਮੀਗ੍ਰੇਸ਼ਨ ਏਜੰਟ ਹੈ। ਮਿਸ਼ਰਾ ਵਿਰੁਧ ਜਲੰਧਰ, ਫਰੀਦਕੋਟ ਅਤੇ ਮਲੇਰਕੋਟਲਾ ਦੇ ਵੱਖ-ਵੱਖ ਥਾਣਿਆਂ 'ਚ 10 ਤੋਂ ਵੱਧ ਮਾਮਲੇ ਦਰਜ ਹਨ। ਮਿਸ਼ਰਾ ਨੇ 2013 ਵਿਚ ਈਜ਼ੀ-ਵੇਅ ਇਮੀਗ੍ਰੇਸ਼ਨ ਕੰਸਲਟੈਂਸੀ ਨਾਂਅ ਨਾਲ ਅਪਣੀ ਫਰਮ ਬਣਾਈ ਸੀ ਪਰ ਸਾਲ 2014 ਵਿਚ ਉਹ ਵਿਦਿਆਰਥੀਆਂ ਨਾਲ ਧੋਖਾਧੜੀ ਕਰਦਾ ਫੜਿਆ ਗਿਆ।

ਜਦੋਂ ਉਹ ਪੀੜਤ ਲੋਕਾਂ ਨਾਲ ਸਮਝੌਤਾ ਕਰਕੇ ਛੁੱਟ ਗਿਆ ਤਾਂ ਉਸ ਨੇ ਮੁੜ ਵਿਦੇਸ਼ ਭੇਜਣ ਦੇ ਨਾਂਅ 'ਤੇ ਠੱਗੀ ਦਾ ਕੰਮ ਸ਼ੁਰੂ ਕਰ ਦਿਤਾ। ਹੁਣ ਉਸ ਨੇ ਅਪਣੇ ਨਾਲ ਦੋ ਸਾਥੀ ਗੁਰਨਾਮ ਵਾਸੀ ਚੀਮਾ ਨਗਰ ਐਕਸਟੈਨਸ਼ਨ ਜਲੰਧਰ ਅਤੇ ਰਾਹੁਲ ਵਾਸੀ ਕਬੀਰ ਐਵੀਨਿਊ (ਲੱਡੇਵਾਲੀ) ਨੂੰ ਅਪਣੇ ਨਾਲ ਲਗਾ ਲਿਆ।

ਇਹ ਵੀ ਪੜ੍ਹੋ: ਗੁਜਰਾਤ ਵਿਚ ਡਿੱਗੀ ਤਿੰਨ ਮੰਜ਼ਿਲਾ ਇਮਾਰਤ, 3 ਲੋਕਾਂ ਦੀ ਮੌਤ ਅਤੇ 5 ਜ਼ਖ਼ਮੀ

700 ਵਿਦਿਆਰਥੀਆਂ ਤੇ ਲਟਕ ਰਹੀ ਦੇਸ਼ ਨਿਕਾਲੇ ਦੀ ਤਲਵਾਰ

ਕੈਨੇਡਾ ਬਾਰਡਰ ਸਕਿਓਰਿਟੀ ਏਜੰਸੀ (ਸੀਬੀਐਸਏ) ਨੇ ਪਾਇਆ ਕਿ 2016 ਤੋਂ 2020 ਦਰਮਿਆਨ ਬ੍ਰਿਜੇਸ਼ ਮਿਸ਼ਰਾ ਦੀ ਫਰਮ ਰਾਹੀਂ ਲਗਭਗ 700 ਵਿਦਿਆਰਥੀ ਇਥੇ ਆਏ। ਉਨ੍ਹਾਂ ਨੇ ਫਰਜ਼ੀ ਆਫਰ ਲੈਟਰ ਦੇ ਆਧਾਰ 'ਤੇ ਵੀਜ਼ਾ ਹਾਸਲ ਕੀਤਾ। ਇਨ੍ਹਾਂ ਸਾਰਿਆਂ ਨੂੰ ਡਿਪੋਰਟ ਕਰਨ ਦਾ ਨੋਟਿਸ ਦਿਤਾ ਗਿਆ, ਜਿਸ ਮਗਰੋਂ ਵਿਦਿਆਰਥੀਆਂ ਵਲੋਂ ਪ੍ਰਦਰਸ਼ਨ ਕੀਤਾ ਗਿਆ। ਭਾਵੇਂ ਹੁਣ ਕੈਨੇਡਾ ਸਰਕਾਰ ਨੇ ਪੂਰੇ ਮਾਮਲੇ ਦੀ ਜਾਂਚ ਦੇ ਹੁਕਮ ਦੇ ਕੇ ਵਿਦਿਆਰਥੀਆਂ ਨੂੰ ਰਾਹਤ ਦਿਤੀ ਹੈ ਪਰ ਉਨ੍ਹਾਂ ’ਤੇ ਦੇਸ਼ ਨਿਕਾਲੇ ਦੀ ਤਲਵਾਰ ਅਜੇ ਵੀ ਲਟਕ ਰਹੀ ਹੈ।

ਇਹ ਵੀ ਪੜ੍ਹੋ: ਅਸੀਂ ਕੋਚੇਲਾ 'ਚ ਦਿਲਜੀਤ ਦੋਸਾਂਝ ਦੇ ਗੀਤਾਂ 'ਤੇ ਨੱਚਦੇ ਹਾਂ: ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ 

ਬ੍ਰਿਜੇਸ਼ ਮਿਸ਼ਰਾ, ਗੁਰਨਾਮ ਅਤੇ ਰਾਹੁਲ ਵਿਰੁਧ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਹੈ। ਇਨ੍ਹਾਂ ’ਤੇ ਭਾਰਤੀ ਦੰਡਾਵਲੀ ਦੀ ਧਾਰਾ 406, 420 ਧੋਖਾਧੜੀ, ਜਾਅਲੀ ਦਸਤਾਵੇਜ਼ ਦੇਣ ਅਤੇ ਸਹੀ ਦਸਤਾਵੇਜ਼ਾਂ ਨਾਲ ਛੇੜਛਾੜ ਕਰਨ ਲਈ 465, 467, 468 ਅਤੇ 471 ਅਤੇ ਧੋਖਾਧੜੀ ਦੀ ਸਾਜ਼ਸ਼ ਰਚਣ ਲਈ 120ਬੀ ਵੀ ਲਗਾਈ ਗਈ ਹੈ। ਤਿੰਨਾਂ ਵਿਰੁਧ ਇਹ ਕੇਸ ਥਾਣਾ ਡਵੀਜ਼ਨ ਨੰਬਰ 6 ਵਿਚ ਦਰਜ ਕੀਤਾ ਗਿਆ ਹੈ। ਹੁਣ ਤਕ ਇਸ ਵਿਚ ਸਿਰਫ਼ ਇਕ ਮੁਲਜ਼ਮ ਰਾਹੁਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement