
ਟੀ-ਸ਼ਰਟ 'ਤੇ ਲਿਖਿਆ: The Future is AI: America & India
ਵਾਸ਼ਿੰਗਟਨ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੇ ਤਿੰਨ ਦਿਨਾਂ ਦੌਰੇ ਤੋਂ ਬਾਅਦ ਹੁਣ ਮਿਸਰ ਲਈ ਰਵਾਨਾ ਹੋ ਗਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਯਾਤਰਾ ਨੂੰ ਕਈ ਮਾਇਨਿਆਂ ਤੋਂ ਖ਼ਾਸ ਮੰਨਿਆ ਜਾ ਰਿਹਾ ਹੈ। ਸ਼ੁਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਮਰੀਕਾ ਦੌਰੇ ਦਾ ਤੀਜਾ ਦਿਨ ਸੀ ਅਤੇ ਇਸ ਦੌਰਾਨ ਉਨ੍ਹਾਂ ਨੇ ਇੰਡਸਟਰੀ ਦੀਆਂ ਵੱਡੀਆਂ ਹਸਤੀਆਂ ਨਾਲ ਮੀਟਿੰਗ ਕੀਤੀ।
ਇਹ ਵੀ ਪੜ੍ਹੋ: ਗੁਜਰਾਤ ਵਿਚ ਡਿੱਗੀ ਤਿੰਨ ਮੰਜ਼ਿਲਾ ਇਮਾਰਤ, 3 ਲੋਕਾਂ ਦੀ ਮੌਤ ਅਤੇ 5 ਜ਼ਖ਼ਮੀ
ਇਸ ਮੁਲਾਕਾਤ ਵਿਚ ਉਨ੍ਹਾਂ ਦੇ ਨਾਲ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਵੀ ਮੌਜੂਦ ਸਨ। ਜੋਅ ਬਾਈਡਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖਾਸ ਤੋਹਫ਼ਾ ਦਿਤਾ ਅਤੇ ਇਸ ਦੌਰਾਨ ਉਥੇ ਮੌਜੂਦ ਸਾਰੇ ਲੋਕਾਂ ਨੇ ਤਾੜੀਆਂ ਵਜਾਉਣੀਆਂ ਸ਼ੁਰੂ ਕਰ ਦਿਤੀਆਂ।
ਇਹ ਵੀ ਪੜ੍ਹੋ: ਅਸੀਂ ਕੋਚੇਲਾ 'ਚ ਦਿਲਜੀਤ ਦੋਸਾਂਝ ਦੇ ਗੀਤਾਂ 'ਤੇ ਨੱਚਦੇ ਹਾਂ: ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ
ਸ਼ੁਕਰਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਉਦਯੋਗਪਤੀਆਂ ਅਤੇ ਵਪਾਰਕ ਨੇਤਾਵਾਂ ਨਾਲ ਮੁਲਾਕਾਤ ਕਰ ਰਹੇ ਸਨ। ਇਸ ਦੇ ਨਾਲ ਹੀ ਅਮਰੀਕੀ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਇਕ ਵਿਸ਼ੇਸ਼ AI ਟੀ-ਸ਼ਰਟ ਤੋਹਫ਼ੇ ਵਿਚ ਦਿਤੀ। ਪ੍ਰਧਾਨ ਮੰਤਰੀ ਮੋਦੀ ਨੇ ਇਹ ਤਸਵੀਰ ਅਪਣੇ ਟਵਿਟਰ 'ਤੇ ਸ਼ੇਅਰ ਕੀਤੀ ਹੈ। ਇਹ ਟੀ-ਸ਼ਰਟ ਲਾਲ ਰੰਗ ਦੀ ਹੈ ਅਤੇ ਇਸ 'ਤੇ "The Future is AI: America & India" ਲਿਖਿਆ ਹੋਇਆ ਹੈ।
ਇਹ ਵੀ ਪੜ੍ਹੋ: ਸੋਨਾਲੀ ਫੋਗਾਟ ਕਤਲ ਮਾਮਲਾ: ਮੁਲਜ਼ਮ ਦੀ ਜ਼ਮਾਨਤ ਮਗਰੋਂ ਪ੍ਰਵਾਰ ਨੇ ਸਾਂਝੀ ਕੀਤੀ ਪੋਸਟ, ‘ਸਾਨੂੰ ਇਨਸਾਫ਼ ਨਹੀਂ ਮਿਲਿਆ’
ਜਦੋਂ ਅਮਰੀਕੀ ਰਾਸ਼ਟਰਪਤੀ ਮੋਦੀ ਨੂੰ ਇਹ ਟੀ-ਸ਼ਰਟ ਤੋਹਫ਼ੇ ਵਿਚ ਦੇ ਰਹੇ ਸਨ ਤਾਂ ਉਨ੍ਹਾਂ ਦੇ ਕੋਲ ਬੈਠੇ ਉਦਯੋਗਪਤੀ ਤਾੜੀਆਂ ਵਜਾ ਰਹੇ ਸਨ। ਇਸ ਤੋਂ ਇਲਾਵਾ ਦੋਵੇਂ ਆਗੂ ਮੁਸਕਰਾ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਅਤੇ ਜੋਅ ਬਾਈਡਨ ਨਾਲ ਇਸ ਮੀਟਿੰਗ ਵਿਚ ਐਪਲ ਦੇ ਸੀਈਓ ਟਿਮ ਕੁੱਕ, ਮਾਈਕ੍ਰੋਸਾਫਟ ਦੇ ਸੀਈਓ ਸੱਤਿਆ ਨਡੇਲਾ, ਰਿਲਾਇੰਸ ਗਰੁੱਪ ਦੇ ਚੇਅਰਮੈਨ ਮੁਕੇਸ਼ ਅੰਬਾਨੀ, ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਸਮੇਤ ਕਈ ਲੋਕ ਮੌਜੂਦ ਸਨ।
ਇਹ ਵੀ ਪੜ੍ਹੋ: ਪੰਜਾਬ ਤੇ ਹਰਿਆਣਾ ਸਮੇਤ ਉਤਰੀ ਭਾਰਤ ’ਚ ਮਹਿਸੂਸ ਹੋਏ ਭੂਚਾਲ ਦੇ ਝਟਕੇ, ਮਹੀਨੇ ਵਿਚ ਚੌਥੀ ਵਾਰ ਆਇਆ ਭੂਚਾਲ
ਪੀਐਮ ਮੋਦੀ ਨੇ ਟਵਿਟਰ 'ਤੇ ਤੋਹਫ਼ਾ ਪ੍ਰਾਪਤ ਕਰਨ ਦੀ ਤਸਵੀਰ ਸਾਂਝੀ ਕੀਤੀ ਅਤੇ ਲਿਖਿਆ, "ਭਵਿਖ ਏਆਈ ਦਾ ਹੈ, ਭਾਵੇਂ ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਹੋਵੇ ਜਾਂ ਅਮਰੀਕਾ - ਭਾਰਤ! ਜਦੋਂ ਅਸੀਂ ਮਿਲ ਕੇ ਕੰਮ ਕਰਦੇ ਹਾਂ, ਤਾਂ ਇਹ ਸਾਡੇ ਦੇਸ਼ ਨੂੰ ਮਜ਼ਬੂਤ ਕਰਦਾ ਹੈ ਅਤੇ ਪੂਰੇ ਗ੍ਰਹਿ ਨੂੰ ਲਾਭ ਹੁੰਦਾ ਹੈ।"