
ਇਥੇ ਇਕ ਨਿਰਦੋਸ਼ ਵਿਅਕਤੀ ਰਿਚਰਡ ਐਂਥਨੀ ਜੋਨਸ ਨੂੰ ਅਪਣੇ ਜੁੜਵਾ ਅਪਰਾਧੀ ਭਰਾ ਦੇ ਜੁਰਮ ਦੇ ਚਲਦੇ 17 ਸਾਲ ਜੇਲ੍ਹ ਵਿਚ ਕਟਣੇ ਪਏ। ਹਾਲਾਂਕਿ ਹੁਣ ਅਸਲ...
ਕੰਸਾਸ : (ਪੀਟੀਆਈ) ਇਥੇ ਇਕ ਨਿਰਦੋਸ਼ ਵਿਅਕਤੀ ਰਿਚਰਡ ਐਂਥਨੀ ਜੋਨਸ ਨੂੰ ਅਪਣੇ ਜੁੜਵਾ ਅਪਰਾਧੀ ਭਰਾ ਦੇ ਜੁਰਮ ਦੇ ਚਲਦੇ 17 ਸਾਲ ਜੇਲ੍ਹ ਵਿਚ ਕਟਣੇ ਪਏ। ਹਾਲਾਂਕਿ ਹੁਣ ਅਸਲ ਦੋਸ਼ੀ ਰਿਕੀ ਲੀ ਅਮੋਸ ਨੇ ਜੁਰਮ ਕਬੂਲ ਲਿਆ ਹੈ। ਕੋਰਟ ਨੇ ਜੋਨਸ ਦੇ ਨਿਰਦੋਸ਼ ਹੋਣ ਦਾ ਸਰਟਿਫਿਕੇਟ ਜਾਰੀ ਕਰ ਦਿਤਾ ਹੈ। ਉਸ ਨੂੰ ਮੁਆਵਜ਼ੇ 'ਚ 1.1 ਮਿਲੀਅਨ ਡਾਲਰ (ਲਗਭੱਗ 8 ਕਰੋਡ਼ ਰੁਪਏ) ਮਿਲਣਗੇ। ਕੰਸਾਸ ਦੇ ਅਟੌਰਨੀ ਜਨਰਲ ਡੈਰੇਕ ਸ਼ਮਿਟ ਨੇ ਕਿਹਾ ਕਿ ਸਾਡੇ ਤੋਂ ਅਸਲ ਅਪਰਾਧੀ ਨੂੰ ਫੜਨ ਵਿਚ ਗਲਤੀ ਹੋਈ ਪਰ ਹੁਣ ਅਸਲੀ ਅਪਰਾਧੀ ਨੇ ਦੋਸ਼ ਕਬੂਲ ਲਿਆ ਹੈ।
Man who spent 17 years in jail awarded
ਜਿਨ੍ਹਾਂ ਜਲਦੀ ਹੋ ਸਕੇ, ਅਸੀਂ ਮਾਮਲੇ ਨੂੰ ਨਿਪਟਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਨਿਰਦੋਸ਼ ਜੋਨਸ ਨੂੰ ਉਹ ਸਾਰੇ ਫ਼ਾਇਦੇ ਮਿਲਣਗੇ ਜਿਸ ਦੇ ਉਹ ਹੱਕਦਾਰ ਹਨ। ਜੋਨਸ ਨੇ ਅਪਣੇ ਆਪ ਦੇ ਨਿਰਦੋਸ਼ ਸਾਬਤ ਹੋਣ 'ਤੇ ਪਿਛਲੇ ਸਾਲ 1.1 ਮਿਲੀਅਨ ਡਾਲਰ ਦੇ ਮੁਆਵਜ਼ੇ ਦੀ ਅਪੀਲ ਕੀਤੀ ਸੀ। ਸ਼ਮਿਟ ਦੇ ਮੁਤਾਬਕ - ਇਹ ਪਹਿਲਾ ਮਾਮਲਾ ਹੈ ਕਿ ਜਿਸ ਵਿਚ ਗਲਤੀ ਨਾਲ ਫੜੇ ਗਏ ਨਿਰਦੋਸ਼ ਨੇ ਕੋਈ ਕੇਸ ਦਰਜ ਕੀਤਾ ਸੀ। ਦਰਅਸਲ, 1999 ਵਿਚ ਇਕ ਵਿਅਕਤੀ ਨੇ ਰੋਲੈਂਡ ਪਾਰਕ ਸਥਿਤ ਵਾਲਮਾਰਟ ਦੀ ਪਾਰਕਿੰਗ ਤੋਂ ਇਕ ਮਹਿਲਾ ਦਾ ਪਰਸ ਖੋਹਣ ਦੀ ਕੋਸ਼ਿਸ਼ ਕੀਤੀ ਸੀ।
Man who spent 17 years in jail awarded
ਮਹਿਲਾ ਨਾਲ ਉਸ ਦੀ ਝੜਪ ਹੋ ਗਈ। ਪਰਸ ਤਾਂ ਬੱਚ ਗਿਆ ਪਰ ਚੋਰ ਨੇ ਮਹਿਲਾ ਦਾ ਫ਼ੋਨ ਚੋਰੀ ਕਰ ਲਿਆ। ਗਵਾਹਾਂ ਨੇ ਪੁਲਿਸ ਨੂੰ ਦੱਸਿਆ ਕਿ ਅਪਰਾਧੀ ਹਿਸਪੈਨਿਕ (ਮੈਕਸਿਕਨ) ਜਾਂ ਅਫ਼ਰੀਕਨ - ਅਮੈਰਿਕਨ ਹੋ ਸਕਦਾ ਹੈ। ਲੋਕਾਂ ਨੇ ਉਸ ਦਾ ਨਾਮ ਰਿਕੀ ਦੱਸਿਆ। ਇਕ ਚਸ਼ਮਦੀਦ ਨੇ ਲੁਟੇਰੇ ਦੀ ਕਾਰ 'ਤੇ ਲਿਖਿਆ ਲਾਇਸੈਂਸ ਨੰਬਰ ਪੁਲਿਸ ਨੂੰ ਦੱਸਿਆ। ਜਾਂਚ ਸ਼ੁਰੂ ਹੋਈ ਤਾਂ ਇਕ ਡਰਾਈਵਰ ਨੇ ਜੋਨਸ ਨੂੰ ਰਿਕੀ ਦੇ ਰੂਪ ਵਿਚ ਪਛਾਣਿਆ। ਜਦੋਂ ਕਿ ਸੱਚ ਇਹ ਸੀ ਕਿ ਲੁੱਟ ਦੀ ਕੋਸ਼ਿਸ਼ ਦੇ ਦੌਰਾਨ ਜੋਨਸ ਅਪਣੀ ਗਰਲਫਰੈਂਡ ਦੀ ਜਨਮਦਿਨ ਪਾਰਟੀ ਵਿਚ ਸਨ।
Twins
ਇਸ ਦੇ ਦੂਜੇ ਦਿਨ ਜੋਨਸ ਅਤੇ ਉਨ੍ਹਾਂ ਦੀ ਗਰਲਫਰੈਂਡ ਨੇ ਨਾਲ ਵਿਚ ਫਿਲਮ ਵੇਖੀ। ਜਾਂਚ ਦੇ ਦੌਰਾਨ ਜੋਨਸ ਦਾ ਕਰਿਮਿਨਲ ਰਿਕਾਰਡ ਪਾਇਆ ਗਿਆ, ਲਿਹਾਜ਼ਾ ਜਸਟਿਸ ਨੇ ਉਨ੍ਹਾਂ ਨੂੰ 19 ਸਾਲ ਦੀ ਸਜ਼ਾ ਸੁਣਾ ਦਿਤੀ। ਜੋਨਸ ਦੀ ਅਪੀਲ ਵੀ ਖਾਰਜ ਹੋਈ। ਇਸ ਤੋਂ ਬਾਅਦ ਜੋਨਸ ਨੇ ਕੰਸਾਸ ਯੂਨੀਵਰਸਿਟੀ ਦੇ ਪ੍ਰਾਜੈਕਟ ਔਫ਼ ਇਨੋਸੈਂਸ ਵਿਚ ਅਪਲਾਈ ਕੀਤਾ। ਇਸ ਪ੍ਰਾਜੈਕਟ ਦੇ ਜ਼ਰੀਏ ਲੋਕਾਂ ਨੂੰ ਇਨਸਾਫ਼ ਦਿਵਾਇਆ ਜਾਂਦਾ ਹੈ। ਪ੍ਰਾਜੈਕਟ ਟੀਮ ਨੇ ਅਸਲੀ ਅਪਰਾਧੀ ਅਤੇ ਜੋਨਸ ਦੇ ਹਮਸ਼ਕਲ ਰਿਕੀ ਲੀ ਅਮੋਸ ਨੂੰ ਖੋਜ ਕੱਢਿਆ।
Man spents 17 years in jail for no crime
ਟੀਮ ਨੇ ਰਿਕੀ ਅਤੇ ਉਸ ਨਾਲ ਜੁਡ਼ੇ ਦਸਤਾਵੇਜ਼ ਕੋਰਟ ਵਿਚ ਪੇਸ਼ ਕੀਤੇ। ਜਿਨ੍ਹਾਂ ਲੋਕਾਂ ਨੇ ਜੋਨਸ ਦੇ ਖਿਲਾਫ਼ ਗਵਾਹੀ ਦਿਤੀ ਸੀ, ਉਨ੍ਹਾਂ ਨੂੰ ਦੁਬਾਰਾ ਪੁੱਛਗਿਛ ਕੀਤੀ ਗਈ। ਉਨ੍ਹਾਂ ਨੇ ਵੀ ਕਿਹਾ ਕਿ ਉਹ ਪੱਕਾ ਨਹੀਂ ਕਹਿ ਸਕਦੇ ਕਿ ਲੁੱਟ ਵਿਚ ਜੋਨਸ ਹੀ ਸ਼ਾਮਿਲ ਸੀ। ਇਸ ਤੋਂ ਬਾਅਦ ਜਸਟਿਸ ਨੇ ਜੂਨ 2017 ਵਿਚ ਜੋਨਸ ਦੀ ਰਿਹਾਈ ਦਾ ਆਦੇਸ਼ ਦੇ ਦਿਤਾ।
ਕੋਰਟ ਨੇ ਬੀਤੇ ਹਫ਼ਤੇ ਮੁਆਵਜ਼ੇ ਦੀ ਰਕਮ ਦਿਤੇ ਜਾਣ ਦੇ ਆਦੇਸ਼ ਤੋਂ ਇਲਾਵਾ ਜੋਨਸ ਨੂੰ ਪੂਰੀ ਤਰ੍ਹਾਂ ਨਿਰਦੋਸ਼ ਸਾਬਤ ਹੋਣ ਦਾ ਸਰਟਿਫਿਕੇਟ ਵੀ ਜਾਰੀ ਕੀਤਾ। ਕੋਰਟ ਨੇ ਜੋਨਸ ਦੇ ਸਾਰੇ ਬਾਇਓਲਾਜਿਕਲ ਸੈਂਪਲ ਖਤਮ ਕਰਨ ਦਾ ਵੀ ਆਦੇਸ਼ ਦਿਤਾ ਤਾਂਕਿ ਅੱਗੇ ਕੋਈ ਗਲਤੀ ਦੀ ਗੁੰਜਾਇਸ਼ ਨਾ ਰਹੇ।