
ਵਿਨਾਸ਼ਕਾਰੀ ਹੈ ਚੀਨ ਦਾ ਗ਼ੈਰ ਪਰਮਾਣੂ ਹਥਿਆਰ
ਲੀਆਇਨਿੰਗ : ਚੀਨ ਨਵੀਆਂ ਤੋਂ ਨਵੀਆਂ ਖੋਜਾਂ ਕਰਕੇ ਦਿਨ ਪ੍ਰਤੀ ਦਿਨ ਅੱਗੇ ਵਧਦਾ ਜਾ ਰਿਹਾ ਹੈ। ਜਿੱਥੇ ਪਿਛਲੇ ਕੁੱਝ ਸਮੇਂ ਦੌਰਾਨ ਚੀਨ ਵਲੋਂ ਕੀਤੀਆਂ ਖੋਜਾਂ ਨੇ ਦੁਨੀਆਂ ਨੂੰ ਹੈਰਾਨ ਕੀਤਾ ਹੈ। ਉਥੇ ਹੀ ਹੁਣ ਚੀਨ ਨੇ ਅਮਰੀਕਾ ਤੋਂ ਬਾਅਦ ਸਭ ਤੋਂ ਖ਼ਤਰਨਾਕ ਗ਼ੈਰ ਪਰਮਾਣੂ ਹਥਿਆਰ 'ਮਦਰ ਆਫ ਆਲ ਬੰਬਜ਼' ਤਿਆਰ ਕੀਤਾ ਹੈ। ਯਾਨੀ ਕਿ ਵਿਸ਼ਵ ਦੇ ਸਾਰੇ ਬੰਬਾਂ ਦੀ ਮਾਂ। ਇਹ ਬੰਬ ਭਾਵੇਂ ਪਰਮਾਣੂ ਸਮੱਗਰੀ ਤੋਂ ਬਿਨਾਂ ਤਿਆਰ ਕੀਤਾ ਗਿਆ ਹੈ।
Jinping
ਪਰ ਇਸ ਦੀ ਵਿਨਾਸ਼ਕਾਰੀ ਤਾਕਤ ਪਰਮਾਣੂ ਬੰਬ ਤੋਂ ਘੱਟ ਨਹੀਂ ਹੈ। ਪਰਮਾਣੂ ਬੰਬ ਤੋਂ ਬਾਅਦ ਇਸ ਬੰਬ ਨੂੰ ਦੂਜਾ ਵਿਨਾਸ਼ਕਾਰੀ ਹਥਿਆਰ ਮੰਨਿਆ ਜਾਂਦਾ ਹੈ। ਚੀਨ ਵਲੋਂ ਇਸ ਬੰਬ ਦਾ ਪ੍ਰਦਰਸ਼ਨ ਉਸ ਸਮੇਂ ਕੀਤਾ ਗਿਆ ਹੈ ਜਦੋਂ ਕੁੱਝ ਦਿਨ ਪਹਿਲਾਂ ਹੀ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅਮਰੀਕਾ ਦੇ ਨਾਲ ਦੱਖਣ ਚੀਨ ਸਾਗਰ ਵਿਚ ਵਧਦੇ ਤਣਾਅ ਦੇ ਵਿਚਕਾਰ ਫ਼ੌਜ ਨੂੰ ਜੰਗ ਦੀਆਂ ਤਿਆਰੀਆਂ ਕਰਨ ਲਈ ਆਖਿਆ ਸੀ।
Mother of All Bombs
ਚੀਨ ਨੇ ਇਸ ਖ਼ਤਰਨਾਕ ਬੰਬ 'ਮਦਰ ਆਫ ਆਲ ਬੰਬਜ਼' ਨੂੰ ਐਚ-6 ਕੇ ਬੰਬ ਸੁੱਟਣ ਵਾਲੇ ਜਹਾਜ਼ ਜ਼ਰੀਏ ਸੁੱਟਿਆ। ਜਿਸ ਦੀ ਵੀਡੀਓ ਇੰਟਰਨੈੱਟ 'ਤੇ ਪਾਈ ਗਈ। ਇਹ ਪਹਿਲੀ ਵਾਰ ਹੈ ਜਦੋਂ ਚੀਨ ਨੇ ਜਨਤਕ ਤੌਰ 'ਤੇ ਕਿਸੇ ਬੰਬ ਦੀ ਵਿਨਾਸ਼ਕਾਰੀ ਤਾਕਤ ਨੂੰ ਦਿਖਾਇਆ ਹੈ। ਚੀਨ ਦਾ ਦਾਅਵਾ ਹੈ ਕਿ ਉਸ ਦਾ ਇਹ ਬੰਬ ਕਿਲ੍ਹੇ ਵਰਗੀਆਂ ਇਮਾਰਤਾਂ ਦੇ ਨਾਲ-ਨਾਲ ਰੱਖਿਆ ਟਿਕਾਣਿਆਂ ਨੂੰ ਵੀ ਤਬਾਹ ਕਰ ਸਕਦਾ ਹੈ। ਜਿਸ ਦੀ ਵਧੀਆ ਵਰਤੋਂ ਉਦੋਂ ਹੋ ਸਕਦੀ ਹੈ, ਜਦੋਂ ਹੈਲੀਕਾਪਟਰ ਰਾਹੀਂ ਫ਼ੌਜੀਆਂ ਨੂੰ ਕਿਸੇ ਖ਼ਾਸ ਜਗ੍ਹਾ 'ਤੇ ਉਤਾਰਨਾ ਹੋਵੇ ਕਿਉਂਕਿ ਇਸ ਦੇ ਜ਼ਰੀਏ ਆਸਾਨੀ ਨਾਲ ਲੈਂਡਿੰਗ ਜ਼ੋਨ ਤਿਆਰ ਕੀਤਾ ਜਾ ਸਕਦਾ ਹੈ।
Father Of All Bombs
ਜੰਗਲੀ ਇਲਾਕਿਆਂ ਵਿਚ ਇਹ ਕਾਫ਼ੀ ਕਾਰਗਰ ਸਾਬਤ ਹੋ ਸਕਦਾ ਹੈ। ਇਸ ਤੋਂ ਪਹਿਲਾਂ ਅਮਰੀਕਾ ਨੇ ਅਪਣੇ ਮਦਰ ਆਫ਼ ਆਲ ਬੰਬ ਦੀ ਵਰਤੋਂ ਅਫ਼ਗਾਨਿਸਤਾਨ ਵਿਚ ਆਈਐਸ ਦੇ ਟਿਕਾਣਿਆਂ ਨੂੰ ਤਬਾਹ ਕਰਨ ਲਈ ਕੀਤੀ ਸੀ। ਅਮਰੀਕਾ ਨੇ ਅਪਣੇ ਜੀਬੀਯੂ-43 ਬੀ ਨੂੰ 'ਮਦਰ ਆਫ਼ ਆਲ ਬੰਬ' ਦਾ ਦਰਜਾ ਦਿਤਾ ਸੀ, ਪਰ ਚੀਨ ਦਾ ਕਹਿਣਾ ਹੈ ਕਿ ਅਮਰੀਕਾ ਦਾ ਬੰਬ ਬੇਹੱਦ ਭਾਰੀ ਸੀ ਜਦਕਿ ਉਸ ਦਾ 5 ਤੋਂ 6 ਮੀਟਰ ਲੰਬਾ ਬੰਬ ਹਲਕਾ ਹੈ।
Mother Of All Bombs
ਅਮਰੀਕਾ ਦੇ 'ਮਦਰ ਆਫ਼ ਆਲ ਬੰਬ' ਦੇ ਜਵਾਬ ਵਿਚ ਰੂਸ ਨੇ ਵੀ ਇਕ ਬੰਬ ਤਿਆਰ ਕੀਤਾ ਸੀ, ਜਿਸ ਦਾ ਨਾਂਅ 'ਫਾਦਰ ਆਫ ਆਲ ਬੰਬ' ਰਖਿਆ ਗਿਆ ਸੀ ਜੋ ਕਾਫ਼ੀ ਤਬਾਹੀ ਮਚਾ ਸਕਦਾ ਹੈ. ਪਰ ਹੁਣ ਚੀਨ ਵਲੋਂ ਬਣਾਏ ਗਏ 'ਮਦਰ ਆਫ਼ ਆਲ ਬੰਬ' ਨੂੰ ਇਨ੍ਹਾਂ ਤੋਂ ਵੀ ਜ਼ਿਆਦਾ ਵਿਨਾਸ਼ਕਾਰੀ ਦੱਸਿਆ ਜਾ ਰਿਹਾ ਹੈ।