
ਤਹਿਰਾਨ, 12 ਅਗੱਸਤ: ਪੂਰਬੀ-ਉਤਰੀ ਈਰਾਨ ਵਿਚ ਭਾਰੀ ਬਾਰਸ਼ ਤੋਂ ਬਾਅਦ ਆਏ ਹੜ੍ਹ ਵਿਚ ਘੱਟ ਤੋਂ ਘੱਟ 11 ਲੋਕਾਂ ਦੀ ਮੌਤ ਹੋ ਗਈ ਅਤੇ ਦੋ ਲੋਕ ਅਜੇ ਵੀ ਲਾਪਤਾ ਹਨ।
ਤਹਿਰਾਨ, 12 ਅਗੱਸਤ: ਪੂਰਬੀ-ਉਤਰੀ ਈਰਾਨ ਵਿਚ ਭਾਰੀ ਬਾਰਸ਼ ਤੋਂ ਬਾਅਦ ਆਏ ਹੜ੍ਹ ਵਿਚ ਘੱਟ ਤੋਂ ਘੱਟ 11 ਲੋਕਾਂ ਦੀ ਮੌਤ ਹੋ ਗਈ ਅਤੇ ਦੋ ਲੋਕ ਅਜੇ ਵੀ ਲਾਪਤਾ ਹਨ। 'ਰੇਡ ਕਰੀਸੇਂਟ' ਦੇ ਬਚਾਅ ਪ੍ਰਮੁੱਖ ਮੁਰਤਜਾ ਸਲੀਮੀ ਨੇ ਇਕ ਸਮਾਚਾਰ ਸੰਮਤੀ ਆਈਐਸਐਨਏ ਨੂੰ ਕਿਹਾ,''ਅਜੇ ਤਕ ਹਾਦਸੇ ਵਿਚ 11 ਲੋਕਾਂ ਦੀ ਮੌਤ ਹੋ ਚੁਕੀ ਹੈ ਜਿਨ੍ਹਾਂ ਵਿਚੋਂ 8 ਖੁਰਾਸਾਨ ਰਜਾਵੀ, ਦੋ ਗੁਲਿਸਤਾਨ ਅਤੇ ਹੋਰ ਉੱਤਰੀ ਖੁਰਾਸਾਨ ਦੇ ਹਨ।'' ਸ਼ੁਕਰਵਾਰ ਨੂੰ ਤੇਜ਼ ਬਾਰਸ਼ ਤੋਂ ਬਾਅਦ ਪੰਜ ਸੂਬਿਆਂ ਵਿਚ ਹੜ੍ਹ ਆ ਗਿਆ ਸੀ। ਅੱਜ ਵੀ ਕੁੱਝ ਪਿੰਡਾਂ ਦਾ ਸੰਪਰਕ ਹੋਰ ਸਥਾਨਾਂ ਨਾਲੋਂ ਟੁੱਟਿਆ ਰਿਹਾ। ਇਕ ਕਾਰ ਗੁਲਿਸਤਾਨ ਸੂਬੇ ਵਿਚ ਆਏ ਹੜ੍ਹ ਕਾਰਨ ਰੁੜ ਗਈ ਹੈ, ਉਸ ਕਾਰ ਵਿਚ ਤਿੰਨ ਲੋਕ ਸਵਾਰ ਸਨ ਜਿਨ੍ਹਾਂ ਵਿਚੋਂ ਦੋ ਲੋਕ ਲਾਪਤਾ ਹੋ ਗਏ ਹਨ ਅਤੇ ਉਨ੍ਹਾਂ ਵਿਚੋਂ ਇਕ ਔਰਤ ਦੀ ਲਾਸ਼ ਬਰਾਮਦ ਕਰ ਲਈ ਗਈ ਹੈ ਅਤੇ ਦੋ ਹੋਰ ਲੋਕਾਂ ਦੀ ਤਲਾਸ਼ ਜਾਰੀ ਹੈ। (ਪੀ.ਟੀ.ਆਈ)