
ਭਾਰਤ ਵਿਚ ਅਮਰੀਕੀ ਦੂਤਾਵਾਸ ਨੇ ਸੋਮਵਾਰ ਨੂੰ ਟਵਿਟਰ ਉਤੇ ਇਕ ਪੋਸਟ ਵਿਚ ਇਸ ਦਾ ਐਲਾਨ ਕਰਦੇ ਹੋਏ ਕਿਹਾ ਕਿ ਸਾਨੂੰ ਇਹ ਜਾਣਕਾਰੀ ਸਾਂਝੀ ਕਰਦੇ ਹੋਏ ਖੁਸ਼ੀ ਹੋ ਰਹੀ ਹੈ।
ਨਵੀਂ ਦਿੱਲੀ: ਭਾਰਤ ਵਿਚ ਅਮਰੀਕੀ ਦੂਤਾਵਾਸ ਨੇ ਪਿਛਲੇ 3 ਮਹੀਨਿਆਂ ਵਿਚ 90 ਹਜ਼ਾਰ ਵਿਦਿਆਰਥੀ ਵੀਜ਼ੇ ਜਾਰੀ ਕਰਕੇ ਇਕ ਰਿਕਾਰਡ ਬਣਾਇਆ ਹੈ। ਗਲੋਬਲ ਪੱਧਰ 'ਤੇ ਇਹ ਸੰਖਿਆ ਇਕ ਚੌਥਾਈ ਹੈ ਭਾਵ ਵਿਸ਼ਵ ਦਾ ਹਰ ਚੌਥਾ ਵਿਦਿਆਰਥੀ ਜਿਸ ਨੂੰ ਵਿਦਿਆਰਥੀ ਵੀਜ਼ਾ ਮਿਲਦਾ ਹੈ, ਉਹ ਭਾਰਤ ਦਾ ਹੈ। ਭਾਰਤ ਵਿਚ ਅਮਰੀਕੀ ਦੂਤਾਵਾਸ ਨੇ ਸੋਮਵਾਰ ਨੂੰ ਟਵਿਟਰ ਉਤੇ ਇਕ ਪੋਸਟ ਵਿਚ ਇਸ ਦਾ ਐਲਾਨ ਕਰਦੇ ਹੋਏ ਕਿਹਾ ਕਿ ਸਾਨੂੰ ਇਹ ਜਾਣਕਾਰੀ ਸਾਂਝੀ ਕਰਦੇ ਹੋਏ ਬੇਹੱਦ ਖੁਸ਼ੀ ਹੋ ਰਹੀ ਹੈ।
ਇਹ ਵੀ ਪੜ੍ਹੋ: ਫਰੀਦਕੋਟ ਕੇਂਦਰੀ ਜੇਲ 'ਚ ਕੈਦੀ 'ਤੇ ਹਮਲਾ, ਬਠਿੰਡਾ-ਮੁਕਤਸਰ ਦੇ 8 ਹਵਾਲਾਤੀਆਂ ਖਿਲਾਫ FIR
ਅਮਰੀਕੀ ਦੂਤਾਵਾਸ ਨੇ ਕਿਹਾ ਕਿ ਇਸ ਸਾਲ ਜੂਨ, ਜੁਲਾਈ ਅਤੇ ਅਗਸਤ ਵਿਚ 90 ਹਜ਼ਾਰ ਤੋਂ ਵੱਧ ਵਿਦਿਆਰਥੀ ਵੀਜ਼ੇ ਜਾਰੀ ਕੀਤੇ ਗਏ ਹਨ। ਇਸ ਦੇ ਨਾਲ ਹੀ ਅਮਰੀਕੀ ਦੂਤਘਰ ਨੇ ਕਿਹਾ ਕਿ ਭਾਰਤੀ ਵਿਦਿਆਰਥੀਆਂ ਨੂੰ ਵਧਾਈ ਹੈ ਕਿ ਉਨ੍ਹਾਂ ਨੇ ਉੱਚ ਸਿੱਖਿਆ ਰਾਹੀਂ ਅਪਣੇ ਟੀਚੇ ਹਾਸਲ ਕਰਨ ਲਈ ਅਮਰੀਕਾ ਨੂੰ ਚੁਣਿਆ। ਹਾਲ ਹੀ 'ਚ ਭਾਰਤ 'ਚ ਅਮਰੀਕਾ ਦੇ ਰਾਜਦੂਤ ਐਰਿਕ ਗਾਰਸੇਟੀ ਨੇ ਕਿਹਾ ਕਿ ਪਹਿਲੀ ਵਾਰ ਟੂਰਿਸਟ ਵੀਜ਼ਾ ਇੰਟਰਵਿਊ ਲਈ ਇੰਤਜ਼ਾਰ ਦਾ ਸਮਾਂ 50 ਫ਼ੀ ਸਦੀ ਤਕ ਘਟਾਇਆ ਗਿਆ ਹੈ।
ਇਹ ਵੀ ਪੜ੍ਹੋ: ਅਕਤੂਬਰ ਮਹੀਨੇ ਵਿਚ 16 ਦਿਨ ਬੰਦ ਰਹਿਣਗੇ ਬੈਂਕ; ਨਿਬੇੜ ਲਵੋਂ ਅਪਣੇ ਬੈਂਕ ਸਬੰਧੀ ਸਾਰੇ ਕੰਮ
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ 2023 ਤਕ ਘੱਟੋ-ਘੱਟ 10 ਲੱਖ ਵੀਜ਼ਿਆਂ ਦੀ ਪ੍ਰਕਿਰਿਆ ਦਾ ਟੀਚਾ ਹੈ। ਆਈਆਈਟੀ ਦਿੱਲੀ 'ਚ ਬੋਲਦਿਆਂ ਗੈਸਰਟੀ ਨੇ ਕਿਹਾ ਸੀ ਕਿ ਭਾਰਤ-ਅਮਰੀਕਾ ਵੀਜ਼ਾ ਪ੍ਰਕਿਰਿਆ ਪਹਿਲਾਂ ਕਦੇ ਵੀ ਇੰਨੀ ਤੇਜ਼ ਨਹੀਂ ਰਹੀ। ਹਾਲ ਹੀ ਵਿਚ, ਭਾਰਤ ਅਤੇ ਅਮਰੀਕਾ ਨੇ ਵੀਜ਼ਾ ਪ੍ਰਕਿਰਿਆ ਨੂੰ ਸਰਲ ਬਣਾਉਣ ਲਈ ਕਈ ਕਦਮ ਚੁੱਕੇ ਹਨ।