
ਪਾਕਿਸਤਾਸਨ ਨੇ ਸ਼ੁਰੂ ਕੀਤੀ ਵੈਬਸਾਈਟ
ਇਸਲਾਮਾਬਾਦ : ਪਾਕਿਸਤਾਨ ਨੇ ਇਕ ਅਜਿਹੀ ਵੈਬਸਾਈਟ ਸ਼ੁਰੂ ਕੀਤੀ ਹੈ ਜੋ ਚੰਨ ਵਿਖਾਈ ਦੇਣ ਦੀ ਜਾਣਕਾਰੀ ਦੇਵੇਗੀ। ਇਹ ਵੈਬਸਾਈਟ ਉਨ੍ਹਾਂ ਮੁੱਖ ਚੰਨ ਮਹੀਨਿਆਂ ਦੀ ਸ਼ੁਰੂਆਤ ਨੂੰ ਲੈ ਕੇ ਚਲੇ ਆ ਰਹੇ ਦਹਾਕਿਆਂ ਪੁਰਾਣੇ ਵਿਵਾਦ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਦੇ ਤਹਿਤ ਸ਼ੁਰੂ ਕੀਤੀ ਗਈ ਹੈ ਜਿਨ੍ਹਾਂ ਨਾਲ ਰਮਜ਼ਾਨ ਦੇ ਪਵਿੱਤਰ ਮਹੀਨੇ ਦੀ ਸ਼ੁਰੂਆਤ ਅਤੇ ਈਦ ਦੇ ਤਿਉਹਾਰ ਦੇ ਦਿਨ ਤੈਅ ਹੁੰਦੇ ਹਨ। ਪਾਕਿਮੂਨਸਾਈਟਿੰਗ ਡਾਟ ਪੀਕੇ ਨਾਂ ਦੀ ਵੈਬਸਾਈਟ ਦੇ ਉਦਘਾਟਨ ਵਿਗਿਆਨ ਅਤੇ ਤਕਨੀਕੀ ਮੰਤਰੀ ਫ਼ਵਾਦ ਚੌਧਰੀ ਵਲੋਂ ਵਿਗਿਆਨਕ ਚੰਨ ਕੈਲੰਡਰ ਬਣਾਉਣ ਦੇ ਸਬੰਧ ਵਿਚ ਕੀਤੇ ਗਏ ਐਲਾਨ ਦੇ ਦੋ ਹਫ਼ਤਿਆਂ ਦੇ ਅੰਦਰ ਕੀਤਾ ਗਿਆ ਹੈ।
Pakistan govt launches website, app for moon sighting
'ਡਾਨ' ਅਖ਼ਬਾਰ ਦੀ ਖ਼ਬਰ ਮੁਤਾਬਕ ਉਨ੍ਹਾਂ ਕਿਹਾ ਕਿ ਇਹ ਵੈਬਸਾਈਟ ਅਹਿਮ ਇਸਲਾਮੀ ਮੌਕਿਆਂ ਰਮਜ਼ਾਨ, ਈਦ-ਉਲ-ਫ਼ਿਤਰ, ਈਦ-ਉਲ-ਅਜਹਾ ਅਤੇ ਮੁਹਰਮ ਦੀਆਂ ਸਹੀ ਤਰੀਕਾਂ ਦਸੇਗੀ। ਵੈਬਸਾਈਟ ਨੂੰ ਸ਼ੁਰੂ ਕਰਨ ਮੌਕੇ ਚੌਧਰੀ ਨੇ ਕਿਹਾ ਕਿ ਇਹ ਦੇਸ਼ ਵਿਚ ਚੰਨ ਵਿਖਾਈ ਦੇਣ ਦੇ ਵਿਵਾਦਾਂ ਨੂੰ ਖ਼ਤਮ ਕਰੇਗੀ। ਨਾ ਸਿਰਫ਼ ਪਾਕਿਸਤਾਨ ਬਲਕਿ ਹੋਰ ਦੇਸ਼ ਵੀ ਚੰਨ ਵਿਖਾਈ ਦੇਣ ਦੀ ਤਰੀਕ ਤੈਅ ਕਰਨ ਲਈ ਇਸ ਵੈਬਸਾਈਟ ਤੋਂ ਜਾਣਕਾਰੀ ਲੈ ਸਕਦੇ ਹਨ। ਵੈਬਸਾਈਟ ਵਿਚ ਅਗਲੇ ਪੰਜ ਸਾਲ ਲਈ ਇਸਲਾਮੀ ਕੈਲੰਡਰ, ਹਰ ਰੋਜ਼ ਚੰਨ ਕੈਲੰਡਰ ਅਤੇ ਹਰ ਚੰਨ ਮਹੀਨੇ ਦਾ ਪਹਿਲਾ ਦਿਨ ਕਿਸ ਦਿਨ ਪਵੇਗਾ ਆਦਿ ਵਰਗ ਸ਼ਾਮਲ ਹਨ।
Moon
ਉਨ੍ਹਾਂ ਕਿਹਾ ਕਿ ਚੰਨ ਮਹੀਨੇ ਦੀ ਸ਼ੁਰੂਆਤ ਦੱਸਣ ਅਤੇ ਸੌਖਾ ਬਣਾਉਣ ਲਈ ਇਹ ਮੋਬਾਈਲ ਫ਼ੋਨ ਐਪ ਵੀ ਤਿਆਰ ਕੀਤਾ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਰਮਜ਼ਾਨ ਅਤੇ ਈਦ ਦੀ ਸ਼ੁਰੂਆਤ ਵਰਗੇ ਮੁੱਖ ਧਾਰਮਕ ਮੌਕਿਆਂ ਨੂੰ ਲੈ ਕੇ ਵਿਵਾਦਾਂ ਦਾ ਸਾਹਮਣਾ ਕਰਦਾ ਰਹਿੰਦਾ ਹੈ ਕਿਉਂਕਿ ਵੱਖ-ਵੱਖ ਖੇਤਰਾਂ ਦੇ ਗੁਰੂਆਂ ਵਿਚ ਚੰਨ ਵਿਖਾਈ ਦੇਣ ਨੂੰ ਲੈ ਕੇ ਮਤਭੇਦ ਰਹਿੰਦਾ ਹੈ।