ਅਮਰੀਕੀ ਜੇਲ 'ਚ ਰੱਖੇ ਭਾਰਤੀਆਂ ਨੂੰ ਮਿਲਣਗੇ ਵਕੀਲ
Published : Jun 27, 2018, 12:14 pm IST
Updated : Jun 27, 2018, 12:14 pm IST
SHARE ARTICLE
Indians In US Jails
Indians In US Jails

ਅਮਰੀਕਾ ਦੇ ਇਕ ਜੱਜ ਨੇ ਉਰੇਗਨ ਦੀ ਸੰਘੀ ਜੇਲ ਵਿਚ ਰੱਖੇ ਗਏ 52 ਭਾਰਤੀਆਂ ਸਮੇਤ 120 ਪ੍ਰਵਾਸੀਆਂ ਨੂੰ ਤੁਰਤ ਵਕੀਲਾਂ ਨੂੰ ਮਿਲਣ ਦੀ ਇਜਾਜ਼ਤ ਦੇ ਕੇ ...

ਵਾਸ਼ਿੰਗਟਨ: ਅਮਰੀਕਾ ਦੇ ਇਕ ਜੱਜ ਨੇ ਉਰੇਗਨ ਦੀ ਸੰਘੀ ਜੇਲ ਵਿਚ ਰੱਖੇ ਗਏ 52 ਭਾਰਤੀਆਂ ਸਮੇਤ 120 ਪ੍ਰਵਾਸੀਆਂ ਨੂੰ ਤੁਰਤ ਵਕੀਲਾਂ ਨੂੰ ਮਿਲਣ ਦੀ ਇਜਾਜ਼ਤ ਦੇ ਕੇ ਕਾਨੂੰਨੀ ਮਦਦ ਮੁਹੱਈਆ ਕਰਵਾਏ ਜਾਣ ਦਾ ਆਦੇਸ਼ ਦਿਤਾ ਹੈ।ਅਮਰੀਕਾ ਦੀ ਦਖਣੀ ਸਰਹੱਦ ਤੋਂ ਦੇਸ਼ 'ਚ ਗ਼ੈਰ-ਕਾਨੂੰਨੀ ਰੂਪ ਨਾਲ ਦਾਖ਼ਲ ਹੋਣ ਦੇ ਦੋਸ਼ ਵਿਚ ਲਗਭਗ 100 ਭਾਰਤੀ ਹਿਰਾਸਤ ਵਿਚ ਲਏ ਗਏ ਹਨ,

ਇਨ੍ਹਾਂ ਵਿਚੋਂ ਜ਼ਿਆਦਾਤਰ ਪੰਜਾਬੀ ਹਨ। ਅਧਿਕਾਰੀਆਂ ਮੁਤਾਬਕ ਲਗਭਗ 40-45 ਭਾਰਤੀ ਦਖਣੀ ਅਮਰੀਕੀ ਰਾਜ ਨਿਊ ਮੈਕਸੀਕੋ ਦੇ ਸੰਘੀ ਹਿਰਾਸਤ 'ਚ ਹਨ, ਜਦਕਿ 52 ਭਾਰਤੀ ਉਰਗੇਨ ਵਿਚ ਹਨ। ਇਨ੍ਹਾਂ 52 ਭਾਰਤੀਆਂ ਵਿਚੋਂ ਜ਼ਿਆਦਾਤਰ ਸਿੱਖ ਅਤੇ ਈਸਾਈ ਹਨ। ਓਰਗੇਨ ਸੰਘੀ ਜੱਜ ਨੇ ਸ਼ੇਰੀਡੈਨ ਜੇਲ ਵਿਚ ਰੱਖੇ ਗਏ ਪ੍ਰਵਾਸੀਆਂ ਲਈ ਤੁਰਤ ਕਾਨੂੰਨੀ ਮਦਦ ਮਨਜ਼ੂਰ ਕਰ ਲਈ ਹੈ।

ਅਮਰੀਕੀ ਜ਼ਿਲ੍ਹਾ ਜੱਜ ਮਾਈਕਲ ਸਿਮੋਨ ਨੇ ਗ਼ੈਰ-ਲਾਭਕਾਰੀ ਸੰਗਠਨਾਂ 'ਅਮਰੀਕਨ ਸਿਵਲ ਲਿਬਟਰੀਜ਼ ਯੂਨੀਅਨ' ਅਤੇ 'ਇੰਨੋਵੇਸ਼ਨ ਲੋਲ ਲੈਬ' ਦੀ ਮੰਗ ਮਨਜ਼ੂਰ ਕੀਤੀ। ਸਿਮੋਨ ਨੇ ਕਿਹਾ, ''ਸਾਡਾ ਦੇਸ਼ ਕਾਨੂੰਨ ਦੇ ਸ਼ਾਸਨ ਨਾਲ ਚੱਲਣ ਵਾਲਾ ਦੇਸ਼ ਹੈ। ਕਾਨੂੰਨ ਦਾ ਸ਼ਾਸਨ ਸਾਡੇ ਸਭ ਤੋਂ ਵੱਡੇ ਸਿਧਾਂਤਾਂ 'ਚੋਂ ਇਕ ਹੈ। (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement