
ਮੰਤਰੀ ਮੈਟ ਹੈਨਕਾਕ ਦਾ ਅਸਤੀਫਾ ਵੀ ਸਵੀਕਾਰ ਕਰ ਲਿਆ ਹੈ।
ਲੰਡਨ-ਬ੍ਰਿਟੇਨ ਦੇ ਸਿਹਤ ਮੰਤਰੀ ਮੈਟ ਹੈਨਕਾਕ ਦੀਆਂ ਨਿੱਜੀ ਤਸਵੀਰਾਂ ਅਤੇ ਵੀਡੀਓ ਜਨਤਕ ਹੋਣ ਤੋਂ ਬਾਅਦ ਉਨ੍ਹਾਂ ਦੀਆਂ ਮੁਸ਼ਕਲਾਂ ਇਸ ਕਦਰ ਵਧ ਗਈਆਂ ਕਿ ਉਨ੍ਹਾਂ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪੈ ਗਿਆ।ਦਰਅਸਲ ਦਫਤਰ 'ਚ ਆਪਣੀ ਸਹਿਯੋਗੀ ਨੂੰ 'ਕਿੱਸ' ਕਰਨ ਤੋਂ ਬਾਅਦ ਕੋਰੋਨਾ ਗਾਈਡਲਾਈਨਜ਼ ਦੀ ਉਲੰਘਣਾ ਦੇ ਦੋਸ਼ਾਂ ਨਾਲ ਘਿਰੇ ਸਿਹਤ ਮੰਤਰੀ ਨੂੰ ਆਖਿਰਕਾਰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ।
ਇਹ ਵੀ ਪੜ੍ਹੋ-ਸਾਲ ਦੇ ਆਖਿਰ ਤੱਕ ਸਾਰੇ ਬਾਲਗਾਂ ਨੂੰ ਟੀਕਾ ਲਾਉਣ ਲਈ 188 ਕਰੋੜ ਖੁਰਾਕਾਂ ਮਿਲਣ ਦੀ ਉਮੀਦ : ਕੇਦਰ
pm boris johnson
ਇਸ ਮਾਮਲੇ ਨੇ ਇਨ੍ਹਾਂ ਜ਼ਿਆਦਾ ਤੂਲ ਫੜ ਲਿਆ ਕਿ ਬੋਰਿਸ ਜਾਨਸਨ ਸਰਕਾਰ ਬੈਕਫੁੱਟ 'ਤੇ ਆ ਗਈ ਹੈ ਅਤੇ ਮੰਤਰੀ ਮੈਟ ਹੈਨਕਾਕ ਦਾ ਅਸਤੀਫਾ ਵੀ ਸਵੀਕਾਰ ਕਰ ਲਿਆ ਹੈ। ਪੀ.ਐੱਮ. ਨੂੰ ਭੇਜੇ ਗਏ ਆਪਣੇ ਅਸਤੀਫੇ 'ਚ ਹੈਨਕਾਕ ਨੇ ਕਿਹਾ ਕਿ ਇਸ ਮਹਾਮਾਰੀ 'ਚ ਆਮ ਲੋਕਾਂ ਨੇ ਜਿੰਨੀਆਂ ਕੁਰਬਾਨੀਆਂ ਦਿੱਤੀਆਂ ਹਨ ਉਨ੍ਹਾਂ ਨੂੰ ਦੇਖਦੇ ਹੋਏ ਜੇਕਰ ਅਸੀਂ ਉਨ੍ਹਾਂ ਨਾਲ ਕੁਝ ਗਲਤ ਕਰਦੇ ਹਾਂ ਤਾਂ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਉਨ੍ਹਾਂ ਨਾਲ ਈਮਾਨਦਾਰ ਰਹੀਏ।
ਇਹ ਵੀ ਪੜ੍ਹੋ-ਪੰਜਾਬ ਤੋਂ ਬਾਅਦ ਹੁਣ ਕੋਰੋਨਾ ਦੇ ਡੈਲਟਾ ਪਲੱਸ ਵੈਰੀਐਂਟ ਨੇ ਚੰਡੀਗੜ੍ਹ 'ਚ ਵੀ ਦਿੱਤੀ ਦਸਤਕ
ਹੈਨਕਾਕ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਹੈਨਕਾਕ ਨੇ ਸਫਾਈ ਦਿੱਤੀ ਸੀ ਅਤੇ ਆਪਣੀ ਗਲਤੀ ਲਈ ਮੁਆਫੀ ਵੀ ਮੰਗ ਲਈ ਸੀ। ਉਨ੍ਹਾਂ ਨੇ ਕਿਹਾ ਕਿ ਮੈਂ ਸਵੀਕਾਰ ਕਰਦਾ ਹਾਂ ਕਿ ਇਨ੍ਹਾਂ ਹਾਲਾਤ 'ਚ ਸੋਸ਼ਲ ਡਿਸਟੈਂਸਿੰਗ ਗਾਈਡਲਾਈਜ਼ ਦੀ ਉਲੰਘਣਾ ਕੀਤੀ ਹੈ ਅਤੇ ਲੋਕਾਂ ਨੂੰ ਨਿਰਾਸ਼ ਕੀਤਾ ਹੈ।
Britain health minister Matt Hancock
ਇਹ ਵੀ ਪੜ੍ਹੋ-ਕੋਰੋਨਾ ਦੀ ਇਹ ਵੈਕਸੀਨ ਹਰ ਵੈਰੀਐਂਟ ਵਿਰੁੱਧ ਹੇਵੇਗੀ ਅਸਰਦਾਰ
ਉਸ ਵੇਲੇ ਅਜਿਹਾ ਹੀ ਲੱਗ ਰਿਹਾ ਸੀ ਕਿ ਮਾਮਲਾ ਹੁਣ ਠੰਡਾ ਪੈ ਗਿਆ ਹੈ ਪਰ ਸੋਸ਼ਲ ਮੀਡੀਆ 'ਤੇ ਹੈਨਕਾਕ ਨੂੰ ਅਹੁਦੇ ਤੋਂ ਹਟਾਉਣ ਦੀ ਮੁਹਿੰਮ ਸ਼ੁਰੂ ਹੋ ਗਈ ਸੀ ਅਤੇ ਇਸ ਤੋਂ ਬਾਅਦ ਹੈਨਕਾਕ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਹੀ ਪਿਆ। ਹੈਨਕਾਕ ਉਨ੍ਹਾਂ ਸਰਕਾਰੀ ਅਧਿਕਾਰੀਆਂ 'ਚੋਂ ਸਭ ਤੋਂ ਨਵੇਂ ਹਨ ਜਿਨ੍ਹਾਂ ਵਿਰੁੱਧ ਕੋਰੋਨਾ ਵਾਇਰਸ ਦੇ ਕਹਿਰ ਨੂੰ ਰੋਕਣ ਲਈ ਲਾਈਆਂ ਗਈਆਂ ਪਾਬੰਦੀਆਂ ਦੀ ਉਲੰਘਣਾ ਕਰਨ ਦਾ ਦੋਸ਼ ਲੱਗਿਆ ਹੈ।