ਪਾਕਿਸਤਾਨ ਦੇ ਵਿੱਤ ਮੰਤਰੀ ਇਸਹਾਕ ਡਾਰ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿਤੀ।
ਇਸਲਾਮਾਬਾਦ: ਚੀਨ ਨੇ ਨਕਦੀ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਨੂੰ ਅਪਣੇ ਵਿਦੇਸ਼ੀ ਮੁਦਰਾ ਭੰਡਾਰ ਨੂੰ ਵਧਾਉਣ ਵਿਚ ਮਦਦ ਲਈ ਦੋ ਸਾਲ ਲਈ 2.4 ਅਰਬ ਡਾਲਰ ਦਾ ਕਰਜ਼ਾ ਦਿਤਾ ਹੈ। ਪਾਕਿਸਤਾਨ ਦੇ ਵਿੱਤ ਮੰਤਰੀ ਇਸਹਾਕ ਡਾਰ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿਤੀ।
ਇਹ ਵੀ ਪੜ੍ਹੋ: MP ਸੰਜੇ ਸਿੰਘ ਨੂੰ ਮਿਲੇ ਮੁੱਖ ਮੰਤਰੀ ਭਗਵੰਤ ਮਾਨ; ਕਿਹਾ, “ਦੇਸ਼ ਲਈ ਘਾਤਕ ਸਾਬਤ ਹੋ ਰਹੀ ਨਫ਼ਰਤ ਦੀ ਰਾਜਨੀਤੀ”
ਉਨ੍ਹਾਂ ਕਿਹਾ, “ਚੀਨ ਦੇ ਐਗਜ਼ਿਮ ਬੈਂਕ ਨੇ ਦੋ ਸਾਲਾਂ ਲਈ ਕੁੱਲ 2.4 ਬਿਲੀਅਨ ਡਾਲਰ ਦਾ ਕਰਜ਼ਾ ਦਿਤਾ ਹੈ। ਵਿੱਤੀ ਸਾਲ 2023-24 ਲਈ 1.2 ਬਿਲੀਅਨ ਡਾਲਰ ਅਤੇ ਵਿੱਤੀ ਸਾਲ 2024-25 ਲਈ 1.2 ਬਿਲੀਅਨ ਡਾਲਰ ਦਾ ਕਰਜ਼ਾ ਦਿਤਾ ਗਿਆ ਹੈ।
ਇਹ ਵੀ ਪੜ੍ਹੋ: ਸੋਨੂੰ ਸੂਦ ਨੇ ਪੰਜਾਬ ਵਲ ਵਧਾਇਆ ਮਦਦ ਦਾ ਹੱਥ, ਕਿਹਾ- 'ਇਸ ਧਰਤੀ ਨੇ ਮੈਨੂੰ ਬਹੁਤ ਕੁਝ ਦਿਤਾ, ਹੁਣ ਮੇਰੀ ਵਾਰੀ'
ਡਾਰ ਨੇ ਕਿਹਾ, ''ਪਾਕਿਸਤਾਨ ਇਨ੍ਹਾਂ ਦੋ ਵਿੱਤੀ ਸਾਲਾਂ 'ਚ ਸਿਰਫ਼ ਵਿਆਜ ਹੀ ਅਦਾ ਕਰੇਗਾ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਕੁੱਝ ਸਮਾਂ ਪਹਿਲਾਂ ਹੀ ਐਲਾਨ ਕੀਤਾ ਸੀ ਕਿ ਚੀਨ ਨੇ ਪਾਕਿਸਤਾਨ ਦੀ ਕਮਜ਼ੋਰ ਅਰਥਵਿਵਸਥਾ ਨੂੰ ਦੇਖਦੇ ਹੋਏ ਮਦਦ ਲਈ 60 ਕਰੋੜ ਡਾਲਰ ਦਾ ਕਰਜ਼ ਦਿਤਾ ਹੈ।