
ਜਹਾਜ਼ ਚਾਲਕਾਂ ਨੂੰ ਬਦਲਵੇਂ ਰਾਹ ਵਰਤਣੇ ਪੈਣਗੇ
ਇਸਲਾਮਾਬਾਦ : ਪਾਕਿਸਤਾਨ ਨੇ ਕਰਾਚੀ ਹਵਾਈ ਖੇਤਰ ਦੇ ਤਿੰਨ ਰਸਤਿਆਂ ਨੂੰ 28 ਅਗੱਸਤ ਤੋਂ 31 ਅਗੱਸਤ ਤਕ ਲਈ ਬੰਦ ਕਰ ਦਿਤਾ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਸਰਕਾਰ ਨੇ ਕਿਹਾ ਸੀ ਕਿ ਉਹ ਭਾਰਤੀ ਉਡਾਣਾਂ ਲਈ ਦੇਸ਼ ਦੇ ਹਵਾਈ ਖੇਤਰ ਦੀ ਵਰਤੋਂ ’ਤੇ ਮੁਕੰਮਲ ਪਾਬੰਦੀ ਲਾਉਣ ਬਾਰੇ ਵਿਚਾਰ ਕਰ ਰਹੀ ਹੈ। ਇਸ ਪਾਬੰਦੀ ਦਾ ਕਰਾਚੀ ਉਪਰਲੇ ਤਿੰਨਾਂ ਰਸਤਿਆਂ ਦੀ ਵਰਤੋਂ ਕਰ ਰਹੀਆਂ ਅੰਤਰਰਾਸ਼ਟਰੀ ਉਡਾਣਾਂ ’ਤੇ ਅਸਰ ਪਵੇਗਾ। ਪਾਇਲਟਾਂ ਨੂੰ ਕਰਾਚੀ ਪਾਰ ਕਰਨ ਲਈ ਬਦਲਵੇਂ ਰਾਹ ਵਰਤਣੇ ਪੈਣਗੇ।
Pakistan threatens to shut airspace
ਅਥਾਰਟੀ ਨੇ ‘ਨੋਟਿਸ ਨੂੰ ਏਅਰਮੈਨ’ ਵਿਚ ਕਿਹਾ ਹੈ ਕਿ ਇਹ ਚਾਰ ਦਿਨਾ ਪਾਬੰਦੀ ਇਕ ਸਤੰਬਰ ਨੂੰ ਖ਼ਤਮ ਹੋਵੇਗੀ। ਵਿਗਿਆਨ ਅਤੇ ਤਕਨੀਕ ਮੰਤਰੀ ਫ਼ਵਾਦ ਚੌਘਰੀ ਨੇ ਕਲ ਕਿਹਾ ਸੀ ਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਭਾਰਤ ਲਈ ਹਵਾਈ ਖੇਤਰ ’ਤੇ ਮੁਕੰਮਲ ਪਾਬੰਦੀ ਲਾਉਣ ਬਾਰੇ ਸੋਚ ਰਹੇ ਹਨ। ਪਾਕਿਸਤਾਨ ਦੇ ਮੰਤਰੀ ਮੰਡਲ ਨੇ ਕਲ ਭਾਰਤ ਨੂੰ ਉਡਾਨ ਲਈ ਦੇਸ਼ ਦੇ ਹਵਾਈ ਖੇਤਰ ਅਤੇ ਅਫ਼ਗ਼ਾਨਿਸਤਾਨ ਨਾਲ ਵਪਾਰ ਲਈ ਜ਼ਮੀਨੀ ਰਸਤੇ ਦੀ ਵਰਤੋਂ ਕਰਨ ਤੋਂ ਰੋਕਣ ਬਾਰੇ ਚਰਚਾ ਕੀਤੀ ਸੀ। ਅੰਤਮ ਫ਼ੈਸਲਾ ਪ੍ਰਧਾਨ ਮੰਤਰੀ ਕਰਨਗੇ।
Pakistan threatens to shut airspace
ਬਾਲਾਕੋਟ ਹਵਾਈ ਹਮਲਿਆਂ ਤੋਂ ਖਿਝੇ ਪਾਕਿਸਤਾਨ ਨੇ ਫ਼ਰਵਰੀ ਵਿਚ ਅਪਣਾ ਹਵਾਈ ਖੇਤਰ ਭਾਰਤ ਲਈ ਪੂਰੀ ਤਰ੍ਹਾਂ ਬੰਦ ਕਰ ਦਿਤਾ ਸੀ। 15 ਮਈ ਨੂੰ ਪਾਕਿਸਤਾਨ ਨੇ ਭਾਰਤ ਦੀਆਂ ਉਡਾਣਾਂ ਲਈ ਲਾਈ ਪਾਬੰਦੀ 30 ਮਈ ਤਕ ਵਧਾ ਦਿਤੀ ਸੀ। ਬਾਅਦ ਵਿਚ, ਉਸ ਨੇ 16 ਜੁਲਾਈ ਨੂੰ ਅਪਣਾ ਹਵਾਈ ਖੇਤਰ ਸਮੁੱਚੀ ਨਾਗਰਿਕ ਆਵਾਜਾਈ ਲਈ ਪੂਰੀ ਤਰ੍ਹਾਂ ਖੋਲ੍ਹ ਦਿਤਾ ਸੀ। ਜੰਮੂ ਕਸ਼ਮੀਰ ਵਿਚੋਂ ਧਾਰਾ 370 ਹਟਾਏ ਜਾਣ ਤੋਂ ਪਾਕਿਸਤਾਨ ਡਾਢਾ ਔਖਾ ਹੈ।