
ਇਸ ਪਾਬੰਦੀ ਦੇ ਬਾਰੇ ਵਿਚ ਡੀਜੀਸੀਏ ਦਾ ਕਹਿਣਾ ਹੈ ਕਿ ਐਪਲ ਦੇ ਲੈਪਟਾਪ ਵਿਚ ਬਹੁਤ ਜ਼ਿਆਦਾ ਓਵਰ ਹੀਟਿੰਗ ਦੀ ਸਮੱਸਿਆ ਹੈ ਜਿਸ ਕਾਰਨ ਅੱਗ ਲੱਗਣ ਦਾ ਖ਼ਤਰਾ ਹੈ।
ਨਵੀਂ ਦਿੱਲੀ: ਹਵਾਈ ਯਾਤਰਾ ਕਰਨ ਵਾਲਿਆਂ ਲਈ ਕ ਨਵੀਂ ਖ਼ਬਰ ਹੈ। ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀਜੀਸੀਏ) ਨੇ ਐਪਲ ਮੈਕਬੁੱਕ ਦੇ ਕੁਝ ਮਾਡਲਾਂ ਦੇ ਲੈਪਟਾਪਾਂ ਨੂੰ ਲਜਾਣ 'ਤੇ ਪਾਬੰਦੀ ਲਗਾਈ ਹੈ। ਇਸ ਪਾਬੰਦੀ ਦੇ ਬਾਰੇ ਵਿਚ ਡੀਜੀਸੀਏ ਦਾ ਕਹਿਣਾ ਹੈ ਕਿ ਐਪਲ ਦੇ ਲੈਪਟਾਪ ਵਿਚ ਬਹੁਤ ਜ਼ਿਆਦਾ ਓਵਰ ਹੀਟਿੰਗ ਦੀ ਸਮੱਸਿਆ ਹੈ ਜਿਸ ਕਾਰਨ ਅੱਗ ਲੱਗਣ ਦਾ ਖ਼ਤਰਾ ਹੈ।
DGCA bans certain models of apple laptop in flight citing overheating problems
ਇਸ ਲਈ ਇਹ ਫੈਸਲਾ ਲਿਆ ਗਿਆ ਹੈ। ਡੀਜੀਸੀਏ ਨੇ ਕਿਹਾ, ਐਪਲ ਕੰਪਨੀ ਨੇ ਆਪਣੇ ਲੈਪਟਾਪ ਦੇ ਕੁਝ ਮਾਡਲਾਂ (15 ਇੰਚ ਦੇ ਮੈਕਬੁੱਕ) ਨੂੰ ਵਾਪਸ ਬੁਲਾ ਲਿਆ ਹੈ। ਇਹ ਲੈਪਟਾਪ ਸਤੰਬਰ 2015 ਤੋਂ ਫਰਵਰੀ 2017 ਦੇ ਵਿਚਕਾਰ ਵੇਚੇ ਗਏ ਸਨ। ਕੰਪਨੀ ਨੇ ਇਹਨਾਂ ਲੈਪਟਾਪਸ ਨੂੰ ਇਸ ਲਈ ਰੀਕਾਲ ਕੀਤਾ ਕਿਉਂਕਿ ਬੈਟਰੀ ਦੇ ਓਵਰ ਹੀਟ ਹੋਣ ਦਾ ਖ਼ਤਰਾ ਹੈ। ਜਿਸ ਕਾਰਨ ਸੁਰੱਖਿਆ ਨੂੰ ਖ਼ਤਰਾ ਹੋ ਸਕਦਾ ਹੈ। ਇਸ ਲਈ ਯਾਤਰੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਇਸ ਲੈਪਟਾਪ ਨੂੰ ਹੈਂਡਬੈਗ ਵਿਚ ਨਾ ਰੱਖਣ।
DGCA bans certain models of apple laptop in flight citing overheating problems
ਡੀਜੀਸੀਏ ਦਾ ਨਿਰਦੇਸ਼ ਅੰਤਰਰਾਸ਼ਟਰੀ ਅਤੇ ਘਰੇਲੂ ਫਲਾਇਰਸ ਦੋਵਾਂ ਲਈ ਹੈ। 20 ਜੂਨ 2019 ਨੂੰ, ਐਪਲ ਕੰਪਨੀ ਨੇ ਆਪਣੇ ਗਾਹਕਾਂ ਤੋਂ ਮੈਕਬੁੱਕ ਪ੍ਰੋ ਨੂੰ ਰੀਕਾਲ ਕਰਨ ਲਈ ਇੱਕ ਨੋਟਿਸ ਜਾਰੀ ਕੀਤਾ ਸੀ। ਭਾਰਤ ਤੋਂ ਪਹਿਲਾਂ, ਯੂਰਪੀਅਨ ਯੂਨੀਅਨ ਏਵੀਏਸ਼ਨ ਸੁਰੱਖਿਆ ਏਜੰਸੀ ਅਤੇ ਅਮੈਰੀਕਨ ਫੈਡਰਲ ਐਡਮਨਿਸਟ੍ਰੇਸ਼ਨ ਨੇ ਸਾਰੀਆਂ ਏਅਰਲਾਇੰਨਸ ਨੂੰ ਇਸ ਸੰਬੰਧੀ ਕਦਮ ਚੁੱਕਣ ਲਈ ਕਿਹਾ ਸੀ।