ਦਖਣੀ ਚੀਨ ਸਾਗਰ ਵਿਚ ਧੌਂਸ ਜਮਾਉਣ ਲਈ
Published : Sep 28, 2020, 11:05 pm IST
Updated : Sep 28, 2020, 11:05 pm IST
SHARE ARTICLE
image
image

ਅਪਣੀਆਂ ਫ਼ੌਜੀ ਚੌਕੀਆਂ ਦਾ ਇਸਤੇਮਾਲ ਕਰ ਰਿਹੈ ਚੀਨ : ਅਮਰੀਕਾ

ਵਾਸ਼ਿੰਗਟਨ, 28 ਸਤੰਬਰ : ਅਮਰੀਕਾ ਨੇ ਕਿਹਾ ਕਿ ਦਖਣੀ ਚੀਨ ਸਾਗਰ ਵਿਚ ਚੀਨ ਅਪਣੀਆਂ ਚੌਕੀਆਂ ਦਾ ਇਸਤੇਮਾਲ ਧੌਂਸ ਜਮਾਉਣ ਅਤੇ ਉਸ ਜਲ ਖੇਤਰ ਵਿਚ ਅਪਣਾ ਕਬਜ਼ਾ ਕਰਨ ਲਈ ਕਰ ਰਿਹਾ ਹੈ ਜਿਸ 'ਤੇ ਉਸ ਦਾ ਕਾਨੂੰਨੀ ਹੱਕ ਨਹੀਂ ਹੈ। ਅਮਰੀਕਾ ਨੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਕਿਹਾ ਕਿ ਉਹ ਸਮੁੰਦਰੀ ਖੇਤਰ ਵਿਚ ਅਪਣੇ ਇਨ੍ਹਾਂ ਨਿਰਮਾਣਾਂ ਦਾ 'ਕਿਸੇ ਹੋਰ ਦੇਸ਼ ਨੂੰ ਪ੍ਰਭਾਵਤ ਕਰਨ ਜਾਂ ਹਮਲਾ ਕਰਨ' ਲਈ ਇਸਤੇਮਾਲ ਨਹੀਂ ਕਰਨ ਦੇ ਅਪਣੇ ਵਾਅਦੇ ਦਾ ਸਨਮਾਨ ਕਰੇ।

imageimage


 ਬੀਜਿੰਗ 13 ਲੱਖ ਵਰਗਮੀਲ ਵਿਚ ਫੈਲੇ ਲੱਗਭਗ ਪੂਰੇ ਦਖਣੀ ਚੀਨ ਸਾਗਰ 'ਤੇ ਦਾਅਵਾ ਜਤਾਉਂਦਾ ਹੈ। ਚੀਨੀ ਖੇਤਰ ਵਿਚ ਉਨ੍ਹਾਂ ਦੀਪਾਂ 'ਤੇ ਫ਼ੌਜੀ ਠਿਕਾਣਿਆਂ ਦਾ ਨਿਰਮਾਣ ਕਰ ਰਿਹਾ ਹੈ ਜਿਨ੍ਹਾਂ 'ਤੇ ਬ੍ਰਨੇਈ, ਮਲੇਸ਼ੀਆ, ਫ਼ਿਲੀਪੀਨ, ਤਾਈਵਾਨ ਅਤੇ ਵਿਅਤਨਾਮ ਵੀ ਅਪਣਾ ਦਾਅਵਾ ਜਤਾਉਂਦੇ ਹਨ। ਬੀਜਿੰਗ ਨੇ ਹਾਲ ਦੇ ਸਾਲਾਂ ਵਿਚ ਗੁਆਂਢੀ ਦੇਸ਼ਾਂ ਵਲੋਂ ਇਲਾਕੇ ਵਿਚ ਮੱਛੀ ਫੜਨ ਅਤੇ ਖਣਿਜ ਕੱਢਣ ਵਰਗੀਆਂ ਗਤੀਵਿਧੀਆਂ ਵਿਚ ਅੜਿੱਕਾ ਪਾਇਆ ਹੈ ਅਤੇ ਕਿਹਾ ਹੈ ਕਿ ਇਹ ਸਮੁੰਦਰੀ ਸਰੋਤ ਅਤੇ ਇਸ ਸਮੁੰਦਰੀ ਖੇਤਰ 'ਤੇ ਸੈਂਕੜੇ ਸਾਲਾਂ ਤੋਂ ਉਸ ਦਾ ਮਾਲਕਾਨਾ ਹੱਕ ਹੈ।


 ਅਮਰੀਕੀ ਵਿਦੇਸ਼ ਵਿਭਾਗ ਦੀ ਬੁਲਾਰੀ ਮਾਰਗਨ ਆਰਟਗਸ ਨੇ ਐਤਵਾਰ ਨੂੰ ਕਿਹਾ ਕਿ ਪੰਜ ਸਾਲ ਪਹਿਲਾਂ 25 ਸੰਤਬਰ, 2015 ਨੂੰ ਚੀਨ ਦੇ ਰਾਸ਼ਟਰਪਤੀ ਨੇ ਵ੍ਹਾਈਟ ਹਾਊਸ ਦੇ ਰੋਜ਼ ਗਾਰਡਨ ਵਿਚ ਵਾਅਦਾ ਕੀਤਾ ਸੀ ਕਿ ਚੀਨ ਦਾ ਦੀਪਾਂ ਦਾ ਫ਼ੌਜੀਕਰਨ ਕਰਨ ਦਾ ਇਰਾਦਾ ਨਹੀਂ ਹੈ ਅਤੇ ਚੀਨ ਦੀਆਂ ਚੌਕੀਆਂ 'ਕਿਸੇ ਨੂੰ ਨਿਸ਼ਾਨਾ ਨਹੀਂ ਬਣਾਉਣਗੀਆਂ ਜਾਂ ਕਿਸੇ ਦੇਸ਼ ਨੂੰ ਪ੍ਰਭਾਵਤ ਨਹੀਂ ਕਰਨਗੀਆਂ।' ਉਨ੍ਹਾਂ ਕਿਹਾ ਪਰ ਇਸ ਦੀ ਬਜਾਏ ਚਾਈਨੀਜ਼ ਕਮਿਊਨਿਸਟ ਪਾਰਟੀ ਸਰਮਥਤ ਚੀਨ ਦੀ ਸਰਕਾਰ ਨੇ ਇਨ੍ਹਾਂ ਵਿਵਾਦਤ ਚੌਕੀਆਂ ਦਾ ਅੰਨ੍ਹੇਵਾਹ ਫ਼ੌਜੀ ਕਾਰਵਾਈ ਲਈ ਇਸਤੇਮਾਲ ਕਰਨਾ ਸ਼ੁਰੂ ਕਰ ਦਿਤਾ, ਇਥੇ ਜਹਾਜ਼ਰੋਧੀ ਕਰੂਜ਼ ਮਿਜ਼ਾਈਲਾਂ ਦੀ ਤੈਨਾਤੀ ਕੀਤੀ, ਲੜਾਕੂ ਜਹਾਜ਼ਾਂ ਲਈ ਕਈ ਦਰਜਨ ਹੈਂਗਰ ਅਤੇ ਰਨਵੇਅ ਬਣਾਏ।


 ਉਨ੍ਹਾਂ ਕਿਹਾ ਕਿ, ''ਅਸੀਂ ਆਲਮੀ ਭਾਈਚਾਰੇ ਨੂੰ ਬੇਨਤੀ ਕਰਦੇ ਹਾਂ ਕਿ ਉਹ ਖ਼ਤਰਨਾਕ ਅਤੇ ਨਾ ਸਹਿਣਯੋਗ ਵਤੀਰੇ ਵਿਰੁਧ ਆਵਾਜ਼ ਬੁਲੰਕ ਕਰੇ ਅਤੇ ਸੀਸੀਪੀ ਨੂੰ ਇਹ ਸਾਫ਼ ਕਰ ਦੇਵੇ ਕਿ ਉਸ ਇਸ ਲਈ ਜਵਾਬਦੇਹ ਠਹਿਰਾਇਆ ਜਾਵੇਗਾ।'' (ਪੀਟੀਆਈ)



ਗੁਆਂਢੀ ਦੇਸ਼ਾਂ ਨਾਲ ਵਿਵਾਦਾਂ ਵਿਚਾਲੇ ਚੀਨ ਨੇ ਦਖਣੀ ਚੀਨ ਸਾਗਰ ਵਿਚ ਅਭਿਆਸ ਕੀਤਾ



ਬੀਜਿੰਗ, 28 ਸਤੰਬਰ : ਚੀਨ ਅਪਣੇ ਦੱਖਣ-ਪੂਰਬੀ ਏਸ਼ੀਆਈ ਗੁਆਂਢੀ ਦੇਸ਼ਾਂ ਅਤੇ ਅਮਰੀਕਾ ਨਾਲ ਵੱਧ ਰਹੇ ਤਨਾਅ ਵਿਚਾਲੇ ਦਖਣੀ ਚੀਨ ਸਾਗਰ ਵਿਚ ਫ਼ੌਜੀ ਅਭਿਆਸ ਕਰ ਰਿਹਾ ਹੈ। ਸਮੁੰਦਰੀ ਸੁਰੱਖਿਆ ਪ੍ਰਸ਼ਾਸਨ ਨੇ ਐਤਵਾਰ ਤੋਂ ਸ਼ੁਰੂ ਹੋ ਕੇ ਸੋਮਵਾਰ ਤਕ ਚੱਲਣ ਵਾਲੇ ਫ਼ੌਜੀ ਅਭਿਆਸ ਦੇ ਸਮੁੰਦਰੀ ਇਲਾਕਿਆਂ ਨੂੰ ਬੰਦ ਕਰਨ ਦਾ ਐਲਾਨ ਕੀਤਾ। ਚੀਨ ਇਥੇ ਅਭਿਆਸ ਕਰਦਾ ਰਹਿੰਦਾ ਹੈ। ਇਸ ਤੋਂ ਪਹਿਲਾਂ, ਇਸ ਮਹੀਨੇ ਦੀ ਸ਼ੁਰੂਆਤ ਵਿਚ ਚੀਨ ਦੇ ਜੰਗੀ ਜਹਾਜ਼ ਦਖਣੀ ਚੀਨ ਸਾਗਰ ਦੇ ਉਤਰੀ ਹਿਸਿਆਂ ਵਿਚ ਤਾਈਵਾਨ ਦੇ ਹਵਾਈ ਖੇਤਰ ਵਿਚ ਦਾਖ਼ਲ ਹੋਏ ਸਨ। (ਪੀਟੀਆਈ)

SHARE ARTICLE

ਏਜੰਸੀ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement