
ਸਲੋਹ ਤੋਂ ਪੰਜਾਬੀ ਮੂਲ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਦੀ ਹਾਜਰੀ ਦੌਰਾਨ ਚਰਚਿਤ ਪੰਜਾਬੀ ਲੋਕ ਗਾਇਕ ਲਹਿੰਬਰ ਹੁਸੈਨਪੁਰੀ ਨੇ ਔਰਗਨ ਡੋਨਰ ਅਵੇਅਰਨੇਸ............
ਲੰਦਨ : ਸਲੋਹ ਤੋਂ ਪੰਜਾਬੀ ਮੂਲ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਦੀ ਹਾਜਰੀ ਦੌਰਾਨ ਚਰਚਿਤ ਪੰਜਾਬੀ ਲੋਕ ਗਾਇਕ ਲਹਿੰਬਰ ਹੁਸੈਨਪੁਰੀ ਨੇ ਔਰਗਨ ਡੋਨਰ ਅਵੇਅਰਨੇਸ 'ਚ ਸ਼ਿਰਕਤ ਕੀਤੀ। ਇਸ ਮੌਕੇ ਲਹਿੰਬਰ ਹੁਸੈਨਪੁਰੀ ਨੇ ਕਿ ਅੰਗਦਾਨ ਨਾਲ ਕਈ ਲੋੜਵੰਦ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਦਿਤੀ ਜਾ ਸਕਦੀ ਹੈ। ਸਾਡੀਆਂ ਅੱਖਾਂ, ਗੁਰਦੇ, ਦਿਲ, ਫੇਫੜੇ, ਲੀਵਰ ਆਦਿ ਮਰਨ ਪਿੱਛੋਂ ਟਰਾਂਸਪਲਾਂਟ ਕੀਤੀਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਮਰਨ ਪਿੱਛੋਂ ਮੈਂ ਅਪਣੇ ਸਰੀਰ ਦੇ ਉਕਤ ਅੰਗਾਂ ਨੂੰ ਲੋੜਵੰਦਾਂ ਲਈ ਦਾਨ ਕਰਨ ਲਈ ਤਿਆਰ ਹਾਂ।
ਅਨੀਤਾ ਸੰਧੂ, ਨਤਾਸ਼ਾ ਸੰਧੂ ਤੇ ਮਨਜੀਤ ਮਠਾੜੂ ਆਦਿ ਦੀ ਹਾਜ਼ਰੀ ਦੌਰਾਨ ਲਹਿੰਬਰ ਹੁਸੈਨਪੁਰੀ ਨੇ ਕਿਹਾ, ''ਮੈਂ ਗਾਉਣ ਦੇ ਨਾਲ-ਨਾਲ ਅੰਗਦਾਨ ਜਾਗਰੂਕਤਾ ਲਈ ਵੀ ਅਪਣਾ ਯੋਗਦਾਨ ਪਾਵਾਂਗਾ ਤਾਂ ਜੋ ਲੋਕਾਂ ਨੂੰ ਇਸ ਨੇਕ ਕਾਰਜ ਲਈ ਪ੍ਰੇਰਿਆ ਜਾ ਸਕੇ।'' ਤਨਮਨਜੀਤ ਸਿੰਘ ਢੇਸੀ ਨੇ ਲਹਿੰਬਰ ਹੁਸੈਨਪੁਰੀ ਦੇ ਉਕਤ ਕਾਰਜ ਨੂੰ ਮਹਾਨ ਕਾਰਜ ਦਸਦਿਆਂ ਸ਼ਲਾਘਾ ਕੀਤੀ ਅਤੇ ਹੋਰ ਲੋਕਾਂ ਨੂੰ ਲਹਿੰਬਰ ਹੁਸੈਨਪੁਰੀ ਤੋਂ ਪ੍ਰੇਰਨਾ ਲੈ ਕੇ ਅਪਣੇ ਅੰਗਦਾਨ ਲਈ ਅੱਗੇ ਆਉਣਾ ਚਾਹੀਦਾ ਹੈ।