
ਅਮਰੀਕਾ ਨੇ ਰੂਸ 'ਤੇ ਦੋਸ਼ ਲਗਾਇਆ ਹੈ ਕਿ ਰੂਸ ਦੇ ਹੈਕਰ ਕਿਸੇ ਨਾ ਕਿਸੇ ਤਰ੍ਹਾਂ ਅਮਰੀਕਾ ਨੂੰ ਨਿਸ਼ਾਨਾ ਬਣਾਉਣ ਦੀ ਤਾਕ ਵਿਚ ਹਨ। ਅਮਰੀਕਾ ਦਾ ਦੋਸ਼ ਹੈ ਕਿ ਰੂਸੀ ...
ਵਾਸ਼ਿੰਗਟਨ : ਅਮਰੀਕਾ ਨੇ ਰੂਸ 'ਤੇ ਦੋਸ਼ ਲਗਾਇਆ ਹੈ ਕਿ ਰੂਸ ਦੇ ਹੈਕਰ ਕਿਸੇ ਨਾ ਕਿਸੇ ਤਰ੍ਹਾਂ ਅਮਰੀਕਾ ਨੂੰ ਨਿਸ਼ਾਨਾ ਬਣਾਉਣ ਦੀ ਤਾਕ ਵਿਚ ਹਨ। ਅਮਰੀਕਾ ਦਾ ਦੋਸ਼ ਹੈ ਕਿ ਰੂਸੀ ਹੈਕਰਾਂ ਨੇ ਕ੍ਰੇਮਲਿਨ (ਰੂਸੀ ਸਰਕਾਰ ਦਾ ਦਫ਼ਤਰ) ਦੀ ਸ਼ਹਿ 'ਤੇ ਉਸ ਦੇ ਰਾਸ਼ਟਰਪਤੀ ਚੋਣ ਵਿਚ ਦਖ਼ਲ ਦੀ ਕੋਸ਼ਿਸ਼ ਕੀਤੀ। ਬਕਾਇਦਾ ਅਮਰੀਕਾ ਇਸ ਦੀ ਜਾਂਚ ਕਰਵਾ ਰਿਹਾ ਹੈ ਪਰ ਅਮਰੀਕੀ ਖ਼ੁਫ਼ੀਆ ਅਧਿਕਾਰੀਆਂ ਦੀ ਮੰਨੀਏ ਤਾਂ ਰੂਸੀ ਹੈਕਰ ਅਮਰੀਕਾ ਦੀ ਬੱਤੀ ਗੁੱਲ ਕਰਨ ਦੀ ਤਾਕ ਵਿਚ ਹਨ ਅਤੇ ਉਨ੍ਹਾਂ ਨੇ ਬਿਜਲੀ ਗਰਿੱਡ ਵਿਚ ਸੰਨ੍ਹ ਲਗਾਉਣ ਦੀ ਕੋਸ਼ਿਸ਼ ਵੀ ਕੀਤੀ ਹੈ।
Russian Hackersਅਮਰੀਕਾ ਅੰਦਰੂਨੀ ਸੁਰੱਖਿਆ ਵਿਭਾਗ ਨੇ ਇਸ ਹਫ਼ਤੇ ਪੇਸ਼ ਕੀਤੀ ਅਪਣੀ ਰਿਪੋਰਟ ਵਿਚ ਕਿਹਾ ਕਿ ਪਿਛਲੇ ਸਾਲ ਰੂਸ ਦੀ ਫ਼ੌਜੀ ਖ਼ੁਫ਼ੀਆ ਏਜੰਸੀ ਨੇ ਅਮਰੀਲਕਾ ਦੇ ਊਰਜਾ ਪਲਾਂਟਾਂ ਦੇ ਕੰਟਰੋਲ ਰੂਮ ਵਿਚ ਸੰਨ੍ਹ ਲਗਾਈ ਸੀ। ਸਿਧਾਂਤਕ ਰੂਪ ਨਾਲ ਉਹ ਰਿਮੋਰਟ ਦੇ ਜ਼ਰੀਏ ਅਮਰੀਕਾ ਦੇ ਕਈ ਬਿਜਲੀ ਗਰਿੱਡ ਨੂੰ ਕੰਟਰੋਲ ਕਰ ਸਕਦੇ ਹਨ। ਰਿਪੋਰਟ ਮੁਤਾਬਕ ਰੂਸੀ ਹੈਕਰਾਂ ਦੇ ਸ਼ਿਕਾਰ ਸੈਂਕੜਿਆਂ ਦੀ ਗਿਣਤੀ ਵਿਚ ਹਨ ਜੋ ਉਨ੍ਹਾਂ ਦੇ ਪਹਿਲਾਂ ਦੇ ਅਨੁਮਾਨਾਂ ਤੋਂ ਕਿਤੇ ਜ਼ਿਆਦਾ ਹਨ।
Russian Hackersਹਾਲਾਂਕਿ ਅਜੇ ਇਸ ਗੱਲ ਦੇ ਸਬੂਤ ਨਹੀਂ ਹਨ ਕਿ ਹੈਕਰਾਂ ਨੇ ਬਿਜਲੀ ਪਲਾਂਟਾਂ ਨੂੰ ਅਪਣੇ ਕਬਜ਼ੇ ਵਿਚ ਲੈਣ ਦੀ ਕੋਸ਼ਿਸ਼ ਕੀਤੀ ਹੈ ਜਾਂ ਨਹੀਂ, ਜਿਵੇਂ ਕਿ ਰੂਸੀ ਹੈਕਰਾਂ ਨੇ 2015 ਅਤੇ 2016 ਵਿਚ ਯੂਕ੍ਰੇਨ ਵਿਚ ਕੀਤਾ ਸੀ। ਇਸ ਰਿਪੋਰਟ ਦੇ ਆਉਣ ਤੋਂ ਬਾਅਦ ਕਈ ਧੜਿਆਂ ਨੇ ਅਮਰੀਕਾ ਵਿਚ ਪੁਰਾਣੇ ਤਾਪ ਬਿਜਲੀ ਪਲਾਂਟਾਂ ਨੂੰ ਬਣਾਏ ਰੱਖਣ 'ਤੇ ਜ਼ੋਰ ਦਿਤਾ ਹੈ ਤਾਕਿ ਇਸ ਤਰ੍ਹਾਂ ਦੇ ਹਮਲਿਆਂ ਨਾਲ ਨਿਪਟਿਆ ਜਾ ਸਕੇ।
USA Securityਜ਼ਿਕਰਯੋਗ ਹੈ ਕਿ ਇਹ ਰਿਪੋਰਟ ਅਜਿਹੇ ਸਮੇਂ ਆਈ ਹੈ, ਜਦੋਂ ਸ਼ੁਕਰਵਾਰ ਨੂੰ ਹੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਮੱਧ ਵਰਤੀ ਚੋਣਾਂ ਵਿਚ ਹੈਕਿੰਗ ਨੂੰ ਰੋਕਣ ਲਈ ਕੀਤੇ ਗਏ ਯਤਨਾਂ ਦੀ ਜਾਣਕਾਰੀ ਦਿਤੀ ਗਈ ਹੈ।
USA Army Baseਵਾਈਟ ਹਾਊਸ ਨੇ ਕਿਹਾ ਸੀ ਕਿ ਵਿਦੇਸ਼ੀ ਤਾਕਤਾਂ ਇਨ੍ਹਾਂ ਚੋਣਾਂ ਦੀ ਸੂਚਿਤਾ ਨੂੰ ਭੰਗ ਕਰਨਾ ਚਾਹੁੰਦੀਆਂ ਹਨ। ਇਸ ਲਈ ਰਾਸ਼ਟਰਪਤੀ ਨੇ ਰਾਜਾਂ ਅਤੇ ਸਥਾਨਕ ਸਰਕਾਰਾਂ ਨੂੰ ਸਾਈਬਰ ਹਮਲੇ ਦਾ ਮੁਕਾਬਲਾ ਕਰਨ ਅਤੇ ਚੋਣ ਪ੍ਰਣਾਲੀ ਦੀ ਸੁਰੱਖਿਆ ਯਕੀਨੀ ਕਰਨ ਦੇ ਲਈ ਹਰ ਸੰਭਵ ਮਦਦ ਦੇਣ ਦਾ ਫ਼ੈਸਲਾ ਕੀਤਾ ਹੈ।