
ਪਿਛਲੇ ਕੁਝ ਸਾਲਾਂ ਤੋਂ ਇੱਕ ਮੱਗਰਮੱਛ ਦੇ ਗਲੇ ਵਿੱਚ ਇੱਕ ਟਾਇਰ ਫਸਿਆ ਹੋਇਆ ਹੈ ਜਿਹੜਾ ਕਿ ਹੌਲੀ-ਹੌਲੀ ਉਸ ਨੂੰ ਮੌਤ ਵੱਲ ਲੈ ਕੇ ਜਾ ਰਿਹਾ ਹੈ।
ਇੰਡੋਨੇਸ਼ੀਆਂ :ਪਿਛਲੇ ਕੁਝ ਸਾਲਾਂ ਤੋਂ ਇੱਕ ਮੱਗਰਮੱਛ ਦੇ ਗਲੇ ਵਿੱਚ ਇੱਕ ਟਾਇਰ ਫਸਿਆ ਹੋਇਆ ਹੈ ਜਿਹੜਾ ਕਿ ਹੌਲੀ-ਹੌਲੀ ਉਸ ਨੂੰ ਮੌਤ ਵੱਲ ਲੈ ਕਿ ਜਾ ਰਿਹਾ ਹੈ। ਇਸ ਟਾਇਰ ਕਾਰਨ ਨਾ ਤਾਂ ਉਹ ਚੰਗੀ ਤਰ੍ਹਾਂ ਖਾਣ ਦੇ ਯੋਗ ਹੈ ਅਤੇ ਨਾ ਹੀ ਉਹ ਸਧਾਰਣ ਜ਼ਿੰਦਗੀ ਜਿਉਣ ਦੇ ਸਮੱਰਥ ਹੈ। ਇਹ ਮਾਮਲਾ ਇੰਡੋਨੇਸ਼ੀਆ ਦਾ ਹੈ। ਹੁਣ ਸਥਾਨਕ ਅਧਿਕਾਰੀਆਂ ਨੇ ਕਿਹਾ ਹੈ ਕਿ ਜਿਹੜਾ ਵਿਅਕਤੀ ਇਸ ਮੱਗਰਮੱਛ ਦੀ ਗਰਦਨ ਤੋਂ ਇਸ ਟਾਇਰ ਨੂੰ ਹਟਾ ਦੇਵੇਗਾ ਉਸ ਨੂੰ ਇਨਾਮ ਦਿੱਤਾ ਜਾਵੇਗਾ।
File Photo
ਖਾਰੇ ਪਾਣੀ ਵਿਚ ਰਹਿਣ ਵਾਲੇ ਇਸ ਮਗਰਮੱਛ ਦੇ ਗਲੇ ਵਿਚ ਇਕ ਮੋਟਰਸਾਈਕਲ ਦਾ ਟਾਇਰ ਫਸਿਆ ਹੋਇਆ ਹੈ। 13 ਫੁੱਟ ਲਗਭਗ 4 ਮੀਟਰ ਲੰਬੇ ਇਸ ਖ਼ਤਰਨਾਕ ਮਗਰਮੱਛ ਦੀ ਗਰਦਨ ਤੋਂ ਇਸ ਟਾਇਰ ਨੂੰ ਹਟਾਉਣ ਦਾ ਮਤਲਬ ਹੈ ਆਪਣੀ ਜਾਨ ਨੂੰ ਹਥੇਲੀ 'ਤੇ ਰੱਖ ਕੇ ਇਸ ਦੇ ਕੋਲ ਜਾਣਾ। ਇਹ ਨਹੀਂ ਹੈ ਕਿ ਸਥਾਨਕ ਅਧਿਕਾਰੀਆਂ ਨੇ ਪਹਿਲਾਂ ਇਹ ਟਾਇਰ ਕੱਢਣ ਦੀਆਂ ਕੋਸ਼ਿਸ਼ਾਂ ਨਹੀਂ ਕੀਤੀਆਂ ਪਰ ਉਹਨਾਂ ਨੂੰ ਕਿਸੇ ਕੋਸ਼ਿਸ਼ ਵਿੱਚ ਸਫਲਤਾ ਨਹੀਂ ਮਿਲੀ।
File Photo
ਇਸ ਮਗਰਮੱਛ ਦੀਆਂ ਅਜਿਹੀਆਂ ਤਸਵੀਰਾਂ ਅਤੇ ਵੀਡਿਓ ਵਾਇਰਲ ਹੋ ਰਹੀਆਂ ਹਨ ਜਿਨ੍ਹਾਂ ਵਿਚ ਦੇਖਿਆ ਜਾ ਸਕਦਾ ਹੈ ਕਿ ਇਸ ਨੂੰ ਸਾਹ ਲੈਣ ਵਿੱਚ ਮੁਸ਼ਕਿਲ ਹੋ ਰਹੀ ਹੈ। ਪਸ਼ੂ ਪ੍ਰੇਮੀ ਦੁਖੀ ਹਨ ਅਤੇ ਸਥਾਨਕ ਅਧਿਕਾਰੀਆਂ ਨੂੰ ਬਹੁਤ ਕੁਝ ਸੁਣਨਾ ਪੈ ਰਿਹਾ ਹੈ। ਹਰ ਕਿਸੇ ਦੀ ਚਿੰਤਾ ਇਹ ਹੈ ਕਿ ਇਹ ਟਾਇਰ ਹੌਲੀ- ਹੌਲੀ ਇਸ ਮਗਰਮੱਛ ਨੂੰ ਮਾਰ ਰਿਹਾ ਹੈ।
File Photoਕੋਈ ਨਹੀਂ ਜਾਣਦਾ ਕਿ ਇਹ ਟਾਇਰ ਕਿਸ ਤਰ੍ਹਾਂ ਇਸ ਦੀ ਗਰਦਨ ਤਕ ਪਹੁੰਚਿਆ, ਪਰ ਇਹ ਮੰਨਿਆ ਜਾਂਦਾ ਹੈ ਕਿ ਕਿਸੇ ਨੇ ਮੱਗਰਮੱਛ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਸੀ ਜਦੋਂ ਉਹ ਵਿਅਕਤੀ ਇਸ ਨੂੰ ਚੁੱਕਣ ਦੇ ਯੋਗ ਨਹੀਂ ਰਿਹਾ ਤਾਂ ਉਹ ਮੱਗਰਮੱਛ ਦੀ ਗਰਦਨ ਵਿੱਚ ਟਾਇਰ ਫਸਾ ਕੇ ਚਲਾ ਗਿਆ। ਹਾਲ ਹੀ ਵਿੱਚ ਇਸ ਦੀਆਂ ਤਸਵੀਰਾਂ ਇੱਕ ਵਾਰ ਫਿਰ ਸਾਹਮਣੇ ਆਈਆਂ ਹਨ।
File Photo
ਖੇਤਰ ਦੇ ਰਾਜਪਾਲ ਨੇ ਹੁਕਮ ਦਿੱਤਾ ਕਿ ਮੱਗਰਮੱਛ ਨੂੰ ਇਸ ਟਾਇਰ ਤੋਂ ਮੁਕਤ ਕੀਤਾ ਜਾਵੇ। ਇਸ ਤੋਂ ਪਹਿਲਾਂ ਵੀ ਅਧਿਕਾਰੀ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਕੋਸ਼ਿਸ਼ਾਂ ਕਰ ਚੁੱਕੇ ਹਨ ਪਰ ਇਸ ਵਾਰ ਅਧਿਕਾਰੀ ਕਿਸੇ ਪੇਸ਼ੇਵਰ ਦੁਆਰਾ ਇਹ ਕੰਮ ਕਰਵਾਉਣਾ ਚਾਹੁੰਦੇ ਹਨ। ਇਨਾਮ ਦਾ ਐਲਾਨ ਕੀਤਾ ਗਿਆ ਹੈ, ਪਰ ਇਹ ਕੰਮ ਆਮ ਲੋਕਾਂ ਦੁਆਰਾ ਨਹੀਂ ਕੀਤਾ ਜਾ ਸਕਦਾ।
Photo
ਇਹ ਕੰਮ ਉਨ੍ਹਾਂ ਦੁਆਰਾ ਹੀ ਕੀਤਾ ਜਾ ਸਕਦਾ ਹੈ ਜਿਨ੍ਹਾਂ ਕੋਲ ਇਸ ਤਰ੍ਹਾਂ ਦੇ ਕੰਮਾਂ ਦਾ ਤਜ਼ਰਬਾ ਹੋਵੇ। ਅਧਿਕਾਰੀਆਂ ਨੇ ਕਿਹਾ ਕਿ ਅਸੀਂ ਜਨਤਾ ਨੂੰ ਕਿਹਾ ਹੈ ਕਿ ਉਹ ਮਗਰਮੱਛ ਦੇ ਨੇੜੇ ਨਾ ਜਾਣ ਅਤੇ ਇਸ ਨੂੰ ਪ੍ਰੇਸ਼ਾਨ ਨਾ ਕਰਨ। ਇਹ ਕੰਮ ਪੇਸ਼ੇਵਰ ਲੋਕਾਂ ਦਾ ਹੈ ਅਤੇ ਉਹ ਹੀ ਇਸ ਨੂੰ ਕਰਨਗੇ। ਹੁਣ ਵੇਖਣਾ ਇਹ ਹੋਵੇਗਾ ਕਿ ਇਸ ਮਗਰਮੱਛ ਨੂੰ ਟਾਇਰ ਤੋ ਕਦੋਂ ਤਕ ਛੁਟਕਾਰਾ ਮਿਲ ਸਕੇਗਾ।