
ਭਾਰਤ, ਪਾਕਿਸਤਾਨ ਅਤੇ ਚੀਨ ਦੇ ਬਾਰੇ ਕੀਤਾ ਗਿਆ ਅਧਿਐਨ
ਵਾਸ਼ਿੰਗਟਨ : ਬਹੁਤ ਜ਼ਿਆਦਾ ਪ੍ਰਦੂਸ਼ਣ ਵਾਲੇ ਸ਼ਹਿਰਾਂ ਵਿਚ ਕੁਝ ਦਿਨ ਰਹਿਣ ਨਾਲ ਵੀ ਸਾਹ ਦੀ ਸਮੱਸਿਆ ਹੋ ਸਕਦੀ ਹੈ। ਇਸ ਸਥਿਤੀ ਵਿਚੋਂ ਬਾਹਰ ਨਿਕਲਣ ਲਈ ਘੱਟੋ-ਘੱਟ ਇਕ ਹਫ਼ਤੇ ਦਾ ਸਮਾਂ ਲੱਗ ਸਕਦਾ ਹੈ। ਭਾਰਤ, ਪਾਕਿਸਤਾਨ ਅਤੇ ਚੀਨ ਦੇ ਬਾਰੇ ਵਿਚ ਕੀਤੇ ਗਏ ਇਕ ਅਧਿਐਨ ਨਾਲ ਇਹ ਤੱਥ ਸਾਹਮਣੇ ਆਇਆ ਹੈ।
Air pollution
ਅਮਰੀਕਾ ਵਿਚ ਨਿਊਯਾਰਕ ਯੂਨੀਵਰਸਿਟੀ ਸਕੂਲ ਆਫ਼ ਮੈਡੀਸਨ ਵਿਚ ਖੋਜ ਕਰਤਾਵਾਂ ਨੇ ਵਿਦੇਸ਼ ਦੀ ਯਾਤਰਾ ਕਰਨ ਵਾਲੇ ਸਿਹਤਮੰਦ ਲੋਕਾਂ ਵਿਚ ਪ੍ਰਦੂਸ਼ਣ ਨਾਲ ਹੋਣ ਵਾਲੀ ਖੰਘ ਅਤੇ ਸਾਹ ਦੀਆਂ ਮੁਸ਼ਕਲਾਂ ਅਤੇ ਘਰ ਪਰਤਣ 'ਤੇ ਠੀਕ ਹੋਣ ਵਿਚ ਲੱਗਣ ਵਾਲੇ ਸਮੇਂ ਦਾ ਵਿਸ਼ਲੇਸ਼ਣ ਕੀਤਾ।
Air pollution
ਇਕ ਪਤਰਿਕਾ ਵਿਚ ਪ੍ਰਕਾਸ਼ਿਤ ਨਤੀਜੇ ਵਿਚ ਦਸਿਆ ਗਿਆ ਹੈ ਕਿ ਵਿਸ਼ਵ ਸੈਲਾਨੀ ਸੰਗਠਨ ਮੁਤਾਬਕ 2030 ਤਕ ਅੰਤਰਰਾਸ਼ਟਰੀ ਪੱਧਰ 'ਤੇ ਯਾਤਰੀਆਂ ਦੀ ਗਿਣਤੀ ਵੱਧ ਕੇ 1.8 ਅਰਬ ਹੋ ਜਾਵੇਗੀ। ਪ੍ਰੋਫੈਸਰ ਟੇਰੀ ਗੋਰਡਨ ਨੇ ਕਿਹਾ,''ਸਾਡੇ ਕੋਲ ਕਈ ਅਜਿਹੀਆਂ ਰੀਪੋਰਟਾਂ ਹਨ ਕਿ ਦੂਸ਼ਿਤ ਸ਼ਹਿਰਾਂ ਦੀ ਯਾਤਰਾ ਦੌਰਾਨ ਸੈਲਾਨੀ ਬੀਮਾਰ ਪੈ ਜਾਂਦੇ ਹਨ। ਇਸ ਲਈ ਸਾਡੇ ਲਈ ਇਹ ਸਮਝਣਾ ਮਹੱਤਵਪੂਰਣ ਹੋ ਗਿਆ ਹੈ ਕਿ ਸਾਡੀ ਸਿਹਤ ਨੂੰ ਕੀ ਹੋ ਰਿਹਾ ਹੈ।''
Pollution
ਸ਼ੋਧ ਕਰਤਾਵਾਂ ਨੇ ਨਿਊਯਾਰਕ ਸ਼ਹਿਰ ਵਿਚ ਕਰੀਬ ਇਕ ਹਫ਼ਤੇ ਲਈ ਦੂਜੇ ਦੇਸ਼ ਵਿਚ ਗਏ 34 ਪੁਰਸ਼ਾਂ ਅਤੇ ਔਰਤਾਂ ਦੀ ਸਾਹ ਪ੍ਰਣਾਲੀ ਅਤੇ ਦਿਲ ਦੇ ਹਾਲ ਦਾ 6 ਪੱਧਰੀ ਅਧਿਐਨ ਕੀਤਾ। ਗੋਰਡਨ ਨੇ ਕਿਹਾ ਕਿ ਦੂਸ਼ਿਤ ਸ਼ਹਿਰਾਂ ਵਿਚ ਜਾਣ ਤੋਂ ਪਹਿਲਾਂ ਮਾਸਕ ਲਗਾਉਣਾ ਚਾਹੀਦਾ ਹੈ ਜਾਂ ਪਹਿਲਾਂ ਹੀ ਡਾਕਟਰ ਤੋਂ ਸਲਾਹ ਲੈਣੀ ਚਾਹੀਦੀ ਹੈ।