ਤਿਆਰ ਹੋਣਗੇ ਛੋਟੇ ਪੋਰਟੇਬਲ ਘਰ, ਬ੍ਰਿਟੇਨ ਦੇ ਇਨ੍ਹਾਂ ਘਰਾਂ ਨੂੰ ਕਿਤੇ ਵੀ ਲੈ ਜਾਇਆ ਜਾ ਸਕੇਗਾ
Published : Jul 31, 2018, 1:03 pm IST
Updated : Jul 31, 2018, 1:03 pm IST
SHARE ARTICLE
small portable house
small portable house

 ਬ੍ਰਿਟੇਨ ਵਿਚ ਤੇਜੀ ਨਾਲ ਵੱਧ ਰਹੀ ਆਬਾਦੀ ਦੇ ਘਰ ਬਣਾਉਣ ਲਈ ਘੱਟ ਰਹੀ ਜਗ੍ਹਾ ਦੀ ਕਮੀ ਹੁਣ ਦੂਰ ਹੋ ਸਕੇਗੀ। ਰਾਲਸ ਰਾਇਸ ਕੰਪਨੀ ਵਿਚ ਰਹਿ ਚੁੱਕੇ ਇੰਜੀਨੀਅਰ ਜਗ ਵਿਰਦੀ...

ਲੰਡਨ : ਬ੍ਰਿਟੇਨ ਵਿਚ ਤੇਜੀ ਨਾਲ ਵੱਧ ਰਹੀ ਆਬਾਦੀ ਦੇ ਘਰ ਬਣਾਉਣ ਲਈ ਘੱਟ ਰਹੀ ਜਗ੍ਹਾ ਦੀ ਕਮੀ ਹੁਣ ਦੂਰ ਹੋ ਸਕੇਗੀ। ਰਾਲਸ ਰਾਇਸ ਕੰਪਨੀ ਵਿਚ ਰਹਿ ਚੁੱਕੇ ਇੰਜੀਨੀਅਰ ਜਗ ਵਿਰਦੀ ਨੇ ਅੰਡਕਾਰ ਛੋਟੇ ਪੋਰਟੇਬਲ (ਇਕ ਜਗ੍ਹਾ ਤੋਂ ਦੂਜੀ ਜਗ੍ਹਾ ਲੈ ਜਾਣ ਵਾਲੇ) ਘਰ ਬਣਾਏ ਹਨ। ਇਨ੍ਹਾਂ ਨੂੰ ਵੱਖ ਵੱਖ ਟੁਕੜਿਆਂ ਨੂੰ ਜੋੜ ਕੇ ਤਿਆਰ ਕੀਤਾ ਜਾਵੇਗਾ।

small portable housesmall portable house

ਚਾਰ ਤੋਂ ਛੇ ਘੰਟੇ ਦੀ ਮੇਹਨਤ ਤੋਂ ਬਾਅਦ ਇਸ ਘਰ ਨੂੰ ਕਿਤੇ ਵੀ, ਬਗੀਚੇ, ਮੈਦਾਨ, ਤਾਲਾਬ ਵਿਚ ਖੜ੍ਹਾ ਕੀਤਾ ਜਾ ਸਕਦਾ ਹੈ। ਇਸ ਘਰਾਂ ਦੇ ਅੰਦਰ ਇਕ ਡਬਲ ਬੈਡ, ਸਟਡੀ ਟੇਬਲ ਅਤੇ ਕਿਚਨ ਬਣ ਜਾਵੇਗਾ। ਨਾਲ ਹੀ ਇਸ ਦੇ ਡਿਜਾਇਨ ਵਿਚ ਜਗ ਵਿਰਦੀ ਨੇ ਇਕ ਛੋਟਾ ਬਾਥਰੂਮ ਵੀ ਬਣਾਇਆ ਹੈ। ਇਸ ਵਿਚ ਸ਼ਾਵਰ ਵੀ ਹੋਵੇਗਾ। ਕੱਪੜੇ ਰੱਖਣ ਲਈ ਇਕ ਛੋਟੀ ਅਲਮਾਰੀ ਵੀ ਇਸ ਘਰ ਦੇ ਅੰਦਰ ਬਣ ਸਕਦੀ ਹੈ। 

small portable housesmall portable house

19 ਲੱਖ ਕੀਮਤ ਹੋਵੇਗੀ ਇਸ ਘਰ ਦੀ - 13 ਫੁੱਟ ਵਿਆਸ ਦਾ ਘਰ ਬ੍ਰਿਟੇਨ ਵਿਚ ਮਿਲਣ ਵਾਲੀ ਖਾਸ ਧਾਤੁ ਤੋਂ ਬਣਦਾ ਹੈ। 03 ਮੀਟਰ ਦੀ ਮੇਜ਼ ਹੈ ਜਿਸ ਵਿਚ ਦਰਾਜਾਂ ਦਿੱਤੀਆਂ ਗਈਆਂ ਹਨ, ਜ਼ਰੂਰਤ ਪੈਣ ਉੱਤੇ ਦਫਤਰ ਵੀ ਤਿਆਰ ਹੋ ਜਾਵੇਗਾ।  04 ਲੋਕਾਂ ਦੇ ਪਰਵਾਰ ਲਈ ਸਮਰੱਥ ਸਥਾਨ ਹੋਵੇਗਾ ਇਸ ਘਰ ਵਿਚ।  
ਇਹ ਕੰਮ ਵੀ ਆ ਸਕਦਾ ਹੈ ਘਰ - ਦੋਸਤਾਂ ਨੂੰ ਪਾਰਟੀ ਦੇਣ ਲਈ ਇਸ ਨੂੰ ਤਿਆਰ ਕੀਤਾ ਜਾ ਸਕਦਾ ਹੈ।  

Tiny houseTiny house

ਕਾਂਫਰੇਂਸ ਰੂਮ ਦੇ ਤੌਰ ਗੋਲ ਮੇਜ, ਪ੍ਰੋਜੇਕਟਰ ਅਤੇ ਸੀਟ ਲਗਾ ਕੇ ਬੈਠਕਾਂ ਹੋ ਸਕਦੀਆਂ ਹਨ।  ਮਹਿਮਾਨਾਂ ਨੂੰ ਠਹਰਾਉਣ ਲਈ ਇਸ ਘਰ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਨੂੰ ਬਾਂਸ ਦੇ ਲੱਠਾਂ ਉੱਤੇ ਟਿਕਾ ਕੇ ਤਾਲਾਬ ਦੇ ਵਿਚ ਵੀ ਲੈ ਜਾਇਆ ਜਾ ਸਕਦਾ ਹੈ। ਬ੍ਰਿਟੇਨ ਵਿਚ ਆਈ ਇਹ ਨਵੀ ਤਕਨੀਕ ਕਾਫ਼ੀ ਕਾਰਗਾਰ ਸਾਬਤ ਹੋ ਸਕਦੀ ਹੈ। ਇਹ ਪੋਰਟੇਬਲ ਘਰ ਉਹਨਾਂ ਲਈ ਬਹੁਤ ਕਾਰਗਾਰ ਸਾਬਤ ਹੋਣਗੇ ਜਿਥੇ ਕੁਦਤਰੀ ਆਫ਼ਤਾਂ ਨਾਲ ਜਿਹਨਾਂ ਦੇ ਘਰ ਤਬਾਹ ਹੋ ਜਾਂਦੇ ਹਨ ਉਹਨਾਂ ਲਈ ਇਹ ਘਰ ਇਕ ਕਾਫੀ ਸਹੀ ਹੈ।   

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement