
ਚੀਨ ਦੀ ਤਿੰਨ ਸਰਕਾਰੀ ਵਾਇਰਲੈੱਸ ਕੰਪਨੀਆਂ ਨੇ ਵੀਰਵਾਰ ਨੂੰ ਦੇਸ਼ ਦੇ 50 ਸ਼ਹਿਰਾਂ 'ਚ 5ਜੀ ਫੋਨ ਸਰਵਿਸ ਦੀ ਸ਼ੁਰੂਆਤ ਕਰ ਦਿੱਤੀ ਹੈ। ..
ਬੀਜਿੰਗ : ਚੀਨ ਦੀ ਤਿੰਨ ਸਰਕਾਰੀ ਵਾਇਰਲੈੱਸ ਕੰਪਨੀਆਂ ਨੇ ਵੀਰਵਾਰ ਨੂੰ ਦੇਸ਼ ਦੇ 50 ਸ਼ਹਿਰਾਂ 'ਚ 5ਜੀ ਫੋਨ ਸਰਵਿਸ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਸੇਵਾ ਲਈ ਕੀਮਤ 18 ਡਾਲਰ (1260) ਪ੍ਰਤੀ ਮਹੀਨਾ ਰੱਖੀ ਹੈ। ਇਹ ਦੇਸ਼ ਦੇ ਟੈਕਨਾਲੋਜੀ ਪਾਵਰ ਬਣਨ ਦੀ ਦਿਸ਼ਾ 'ਚ ਇਕ ਵੱਡਾ ਮੀਲ ਪੱਥਰ ਮੰਨਿਆ ਜਾ ਰਿਹਾ ਹੈ, ਖਾਸ ਤੌਰ 'ਤੇ ਉਦੋਂ ਜਦੋਂਕਿ ਅਮਰੀਕਾ ਦੇ ਨਾਲ ਵਪਾਰ ਯੁੱਧ ਨੂੰ ਲੈ ਕੇ ਇਸ ਬੰਦ ਰੱਖਿਆ ਗਿਆ ਸੀ।
5g mobile phone network
ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਚਾਈਨਾ ਮੋਬਾਈਲ ਲਿਮਟਿਡ ਨੇ ਬੀਜਿੰਗ, ਸ਼ੰਘਾਈ ਤੇ ਸ਼ੇਨਜੇਨ ਸਮੇਤ 50 ਵੱਡੇ ਸ਼ਹਿਰਾਂ 'ਚ ਇਸ ਸੇਵਾ ਨੂੰ ਸ਼ੁਰੂ ਕਰ ਦਿੱਤਾ ਹੈ।ਆਪ੍ਰੇਟਰਾਂ ਨੇ ਅਗਲੇ ਸਾਲ ਨੈੱਟਵਰਕ ਸ਼ੁਰੂ ਕਰਨ ਦੀ ਯੋਜਨਾ ਬਣਾਈ ਸੀ ਪਰ ਚੀਨ ਦੀ 5ਜੀ ਉਪਕਰਨ ਸਪਾਈਕਾਰਟ ਤੇ ਟੈਕਨਾਲੋਜੀ ਦੀ ਦਿੱਗਜ਼ ਕੰਪਨੀ ਹੁਆਵੇਈ ਟੈਕਾਨਾਲੋਜੀ ਦੇ ਅਮਰੀਕਾ 'ਚ ਬਾਈਕਾਟ ਕੀਤੇ ਜਾਣ ਦੇ ਬਾਅਦ ਇਨ੍ਹਾਂ ਕੰਪਨੀਆਂ ਨੇ ਚੀਨ 'ਚ ਇਸ ਨੂੰ ਜਲਦੀ ਪੇਸ਼ ਕਰ ਦਿੱਤਾ।
5g mobile phone network
ਅਮਰੀਕਾ 'ਚ ਹੁਆਵੇਈ ਦੇ ਉਪਕਰਨਾਂ ਦਾ ਇਸਤੇਮਾਲ ਕੀਤੇ ਬਿਨਾਂ ਆਪ੍ਰੇਟਰਾਂ ਨੇ 5ਜੀ ਸਰਵਿਸ ਨੂੰ ਕੁਝ ਸ਼ਹਿਰਾਂ ਦੇ ਕੁਝ ਹਿੱਸਿਆਂ 'ਚ ਸ਼ੁਰੂ ਕਰ ਦਿੱਤਾ ਹੈ। ਉਥੇ ਦੱਖਣ ਕੋਰੀਆ ਨੇ ਅਪ੍ਰੈਲ 'ਚ ਇਸ ਦੇ ਸੰਸਕਰਨ ਦੀ ਸ਼ੁਰੂਆਤ ਕੀਤੀ ਸੀ ਪਰ ਆਪਣੀ ਵਿਸ਼ਾਲ ਆਬਾਦੀ ਤੇ ਕੰਪਨੀਆਂ ਵੱਲੋਂ ਕੀਤੇ ਗਏ ਨਿਵੇਸ਼ ਦੇ ਬਲ 'ਤੇ ਚੀਨ ਸਭ ਤੋਂ ਤੇਜ਼ੀ ਨਾਲ 5ਜੀ ਸੇਵਾ ਦਾ ਇਸਤੇਮਾਲ ਕਰਨ ਵਾਲਾ ਸਭ ਤੋਂ ਵੱਡਾ ਦੇਸ਼ ਬਣ ਜਾਵੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।